ਲਖਨਊ: ਕੇਂਦਰੀ ਰਾਜ ਮੰਤਰੀ ਕੌਸ਼ਲ ਕਿਸ਼ੋਰ ਦੇ ਘਰ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ। ਨੌਜਵਾਨ ਮੰਤਰੀ ਦੇ ਲੜਕੇ ਦਾ ਦੋਸਤ ਸੀ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਦੇ ਬੇਟੇ ਦੀ ਪਿਸਤੌਲ 'ਚੋਂ ਚੱਲੀ ਗੋਲੀ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ ਫੋਰੈਂਸਿਕ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਮੰਤਰੀ ਦੇ ਪੁੱਤਰ ਦੀ ਪਿਸਤੌਲ ਤੋਂ ਚੱਲੀ ਗੋਲੀ : ਜਾਣਕਾਰੀ ਮੁਤਾਬਕ ਇਹ ਘਟਨਾ ਠਾਕੁਰਗੰਜ ਥਾਣਾ ਖੇਤਰ ਦੇ ਬੇਗਾਰੀਆ ਪਿੰਡ 'ਚ ਕੇਂਦਰੀ ਮੰਤਰੀ ਦੀ ਦੂਜੀ ਰਿਹਾਇਸ਼ 'ਤੇ ਵਾਪਰੀ। ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਦੇ ਬੇਟੇ ਦੀ ਪਿਸਤੌਲ ਤੋਂ ਚੱਲੀ ਗੋਲੀ ਕਾਰਨ ਨੌਜਵਾਨ ਦੀ ਮੌਤ ਹੋ ਗਈ। ਪਰ ਫਿਲਹਾਲ ਕੋਈ ਵੀ ਖੁੱਲ੍ਹ ਕੇ ਇਸ ਬਾਰੇ ਗੱਲ ਨਹੀਂ ਕਰ ਰਿਹਾ। ਸੂਚਨਾ ਮਿਲਦੇ ਹੀ ਪੱਛਮੀ ਡੀਸੀਪੀ ਰਾਹੁਲ ਰਾਜ, ਏਡੀਸੀਪੀ ਚਿਰੰਜੀਵੀ ਨਾਥ ਸਿਨਹਾ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ’ਤੇ ਪਹੁੰਚ ਗਿਆ।ਉਥੇ ਹੀ ਇਸ ਮਾਮਲੇ ਨਾਲ ਸਬੰਧਤ ਜਾਂਚ ਪੜਤਾਲ ਲਈ ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।ਇਸ ਸਬੰਧੀ ਫਿਲਹਾਲ ਪੁਲਿਸ ਇਸ ਮਾਮਲੇ 'ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਗੋਲੀ ਚਲਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਪੁਲਿਸ : ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਨੌਜਵਾਨ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਪੁਲਿਸ ਵੱਲੋਂ ਕੁਝ ਕਿਹਾ ਜਾਵੇਗਾ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀ ਕਿਸ ਕਾਰਨ ਚੱਲੀ,ਕੀ ਗੋਲੀ ਜਾਣ-ਬੁੱਝ ਕੇ ਚਲਾਈ ਗਈ ਸੀ ਜਾਂ ਫਿਰ ਨੌਜਵਾਨ ਦੀ ਮੌਤ ਅਚਾਨਕ ਗੋਲੀ ਚੱਲਣ ਕਾਰਨ ਹੋਈ ਹੈ।
ਜਾਂਚ ਵਿਚ ਅਹਿਮ ਰੋਲ ਅਦਾ ਕਰ ਸਕਦੀ CCTV : ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਤਫਤੀਸ਼ ਲਈ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ 3 ਗਿਰਫਤਾਰੀਆਂ ਦੇ ਨਾਲ ਨਾਲ ਸੀਸੀਟੀਵੀ ਫੁਟੇਜ ਵੀ ਇੱਕ ਅਹਿਮ ਹਿੱਸਾ ਹੋਵੇਗੀ ਜੋ ਜਾਂਚ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ।
- Share Market Update: ਸਟਾਕ ਮਾਰਕੀਟ ਦੀ ਸਕਾਰਾਤਮਕ ਸ਼ੁਰੂਆਤ, ਸੈਂਸੈਕਸ 65415 ਅੰਕਾਂ 'ਤੇ ਖੁੱਲ੍ਹਿਆ, ਨਿਫਟੀ ਵੀ ਮਜ਼ਬੂਤ
- Small Scale Industries In Punjab : ਨਾ ਫੰਡ 'ਤੇ, ਨਾ ਹੀ ਤਕਨੀਕਾਂ, ਸਮੱਸਿਆਵਾਂ ਵਿੱਚ ਉਲਝਿਆ ਉਦਯੋਗਪਤੀ ! ਵੇਖੋ ਖਾਸ ਰਿਪੋਰਟ
- Gold Silver Share Market: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਮਾਮੂਲੀ ਵਾਧਾ, ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ ਘਟੀਆਂ
ਜ਼ਿਕਰਯੋਗ ਹੈ ਕਿ ਇਹ ਘਟਨਾ ਲਖਨਊ ਦੇ ਠਾਕੁਰਗੰਜ ਥਾਣਾ ਖੇਤਰ 'ਚ ਸਥਿਤ ਭਾਜਪਾ ਸੰਸਦ ਕੌਸ਼ਲ ਕਿਸ਼ੋਰ ਦੇ ਬੇਟੇ ਵਿਕਾਸ ਕਿਸ਼ੋਰ ਦੇ ਨਵੇਂ ਘਰ ਦੀ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਬੀਤੀ ਰਾਤ ਇਸ ਘਰ 'ਚ ਪਾਰਟੀ ਚੱਲ ਰਹੀ ਸੀ, ਜਿਸ 'ਚ ਕਈ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਕਤਲ ਕੀਤਾ ਗਿਆ ਨੌਜਵਾਨ ਵੀ ਇਸ ਪਾਰਟੀ ਵਿੱਚ ਸ਼ਾਮਲ ਸੀ। ਇਹ ਪਾਰਟੀ ਦੇਰ ਰਾਤ ਤੱਕ ਚੱਲਦੀ ਰਹੀ। ਇਸ ਦੌਰਾਨ ਵਿਨੈ ਸ਼੍ਰੀਵਾਸਤਵ ਨੂੰ ਸਵੇਰੇ ਕਰੀਬ 4.15 ਵਜੇ ਗੋਲੀ ਮਾਰ ਦਿੱਤੀ ਗਈ। ਗੋਲੀ ਕਿਸ ਹਾਲਾਤ 'ਚ ਚੱਲੀ ਅਤੇ ਕਿਸ ਨੇ ਚਲਾਈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।