ETV Bharat / bharat

Dalai Lama video : ਦਲਾਈ ਲਾਮਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ, ਲੋਕਾਂ 'ਚ ਗੁੱਸਾ - ਵਿਸ਼ਵ ਪ੍ਰਸਿੱਧ

ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ 'ਚ ਉਹ ਕਥਿਤ ਤੌਰ 'ਤੇ ਇੱਕ ਲੜਕੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

Dalai Lama 'caught' on video kissing boy on lips
ਦਲਾਈ ਲਾਮਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ, ਲੋਕਾਂ 'ਚ ਗੁੱਸਾ
author img

By

Published : Apr 10, 2023, 9:07 AM IST

ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਲੈ ਕੇ ਇੱਕ ਬਹੁਤ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਕਥਿਤ ਤੌਰ 'ਤੇ ਇੱਕ ਲੜਕੇ ਦੇ ਬੁੱਲ੍ਹਾਂ 'ਤੇ ਚੁੰਮਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਉਸ ਨਾਬਾਲਗ ਲੜਕੇ ਨੂੰ ਆਪਣੀ ਜੀਭ ਚੂਸਣ ਲਈ ਵੀ ਕਹਿ ਰਿਹਾ ਹੈ। ਇਹ ਸਾਰੀ ਘਟਨਾ ਇੱਕ ਬੋਧੀ ਪ੍ਰੋਗਰਾਮ ਵਿੱਚ ਵਾਪਰੀ, ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੁੱਸਾ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੱਬਤੀ ਅਧਿਆਤਮਕ ਆਗੂ ਦਾ ਵਿਰੋਧ ਹੋ ਰਿਹਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਹੰਗਾਮਾ: ਇਸ ਵੀਡੀਓ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਬਾਲ ਜਿਨਸੀ ਸ਼ੋਸ਼ਣ ਦਾ ਇੱਕ ਰੂਪ ਹੈ। ਇਸ ਨੂੰ ਅੰਗਰੇਜ਼ੀ ਸ਼ਬਦ ਪੀਡੋਫਿਲੀਆ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ 'ਚ ਦਲਾਈ ਲਾਮਾ ਨਾਬਾਲਗ ਲੜਕੇ ਨੂੰ ਆਪਣੀ ਜੀਭ ਚੂਸਣ ਲਈ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਠੀਕ ਨਹੀਂ ਹੈ। ਦਲਾਈ ਲਾਮਾ ਤੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਸੀ।

ਇਹ ਵੀ ਪੜ੍ਹੋ : CRPF EXAM: ਸਟਾਲਿਨ ਨੇ CRPF ਭਰਤੀ ਪ੍ਰੀਖਿਆ 'ਚ ਹਿੰਦੀ ਨੂੰ ਲਾਜ਼ਮੀ ਕਰਨ ਦਾ ਕੀਤਾ ਵਿਰੋਧ, ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਦਲਾਈ ਲਾਮਾ ਦੇ ਪੈਰੋਕਾਰ ਕਰ ਰਹੇ ਬਚਾਅ : ਦੂਜੇ ਪਾਸੇ ਉਨ੍ਹਾਂ ਦੇ ਕੁਝ ਚੇਲੇ ਉਨ੍ਹਾਂ ਦਾ ਬਚਾਅ ਕਰਦੇ ਨਜ਼ਰ ਆਏ। ਦਲਾਈ ਲਾਮਾ ਦੇ ਇੱਕ ਪੈਰੋਕਾਰ ਅਤੇ ਹਮਦਰਦ ਦਾ ਕਹਿਣਾ ਹੈ ਕਿ ਉਹ ਲੜਕੇ ਨਾਲ ਮਜ਼ਾਕ ਕਰ ਰਿਹਾ ਸੀ। ਉਹ ਮੁੰਡਾ ਬੋਧੀ ਭਿਕਸ਼ੂ ਹੈ। ਉਸਨੂੰ ਸਹਾਰਾ ਦੇ ਰਹੇ ਸਨ। ਹਾਲਾਂਕਿ, ਬਾਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਦਾ ਕਹਿਣਾ ਹੈ ਕਿ ਇੱਕ ਬਾਲਗ ਦੁਆਰਾ ਅਜਿਹਾ ਵਿਵਹਾਰ ਜਿਣਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਹੈ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਪਿਛਲੇ ਹਫਤੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਕਈ ਸੰਗੀਤ ਪ੍ਰੇਮੀ ਸਕੂਲੀ ਵਿਦਿਆਰਥੀਆਂ ਨੇ ਸਾਜ਼ ਵਜਾਉਂਦੇ ਅਤੇ ਗਾਉਂਦੇ ਹੋਏ ਦਲਾਈ ਲਾਮਾ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ : Sharad Pawar On Adani: ਸ਼ਰਦ ਪਵਾਰ ਨੇ 2015 'ਚ ਆਪਣੀ ਆਤਮਕਥਾ 'ਚ ਕਿਹਾ ਸੀ, ਅਡਾਨੀ ਇੱਕ ਮਿਹਨਤੀ ਤੇ ਜ਼ਮੀਨ ਨਾਲ ਜੁੜੇ ਵਿਅਕਤੀ ਹਨ

ETV Bharat Logo

Copyright © 2025 Ushodaya Enterprises Pvt. Ltd., All Rights Reserved.