ARIES (ਮੇਸ਼): ਤੁਹਾਨੂੰ ਕੋਈ ਕਦਮ ਚੁੱਕਣ ਤੋਂ ਪਹਿਲਾਂ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਜਲਦਬਾਜ਼ੀ ਵਿੱਚ ਲਿਆ ਇੱਕ ਵੀ ਫੈਸਲਾ ਲੰਬੇ ਸਮੇਂ 'ਤੇ ਤੁਹਾਡੇ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਬਰਬਾਦ ਕਰ ਸਕਦਾ ਹੈ। ਬੇਚੈਨੀ ਭਰੀ ਸਵੇਰ ਤੋਂ ਬਾਅਦ, ਤੁਹਾਨੂੰ ਆਪਣੇ ਬੱਚਿਆਂ ਦੇ ਹੋਮਵਰਕ ਜਾਂ ਕੰਮ ਵਿੱਚ ਮਦਦ ਕਰਦਿਆਂ, ਉਹਨਾਂ ਨਾਲ ਇੱਕ ਖੁਸ਼ਨੁਮਾ ਸ਼ਾਮ ਦੀ ਲੋੜ ਹੋ ਸਕਦੀ ਹੈ।
TAURUS (ਵ੍ਰਿਸ਼ਭ): ਇਸ ਦਿਨ ਤੁਹਾਡਾ ਮਨ ਤੁਹਾਡੇ ਨਿੱਜੀ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਵੱਲ ਆਨੰਦਪੂਰਵਕ ਤੌਰ ਤੇ ਖਿੱਚਿਆ ਜਾ ਸਕਦਾ ਹੈ। ਤੁਹਾਡੇ ਨਿੱਘੇ ਅਤੇ ਕਰੀਬੀ ਰਿਸ਼ਤੇ ਤੁਹਾਡੇ ਮਨ 'ਤੇ ਹਾਵੀ ਰਹਿਣਗੇ ਅਤੇ ਕਿਸੇ ਹੋਰ ਚੀਜ਼ ਲਈ ਕੋਈ ਥਾਂ ਨਾ ਛੱਡਦੇ ਹੋਏ, ਦਿਨ ਨੂੰ ਭਰਨਗੇ।
GEMINI (ਮਿਥੁਨ): ਸਿਹਤ ਪ੍ਰਤੀ ਤੁਹਾਡੀਆਂ ਰੁਚੀਆਂ ਤੁਹਾਡੇ ਕਰੀਅਰ ਤੋਂ ਉੱਪਰ ਹੋਣਗੀਆਂ। ਇਹ ਸੰਭਾਵਨਾਵਾਂ ਹਨ ਕਿ ਤੁਸੀਂ ਜਿਮ ਵਿੱਚ ਕਸਰਤ ਕਰਦੇ ਹੋਏ ਜ਼ਿਆਦਾ ਸਮਾਂ ਬਿਤਾਓਗੇ। ਮਾਰਕਟਿੰਗ ਅਤੇ ਵਿਗਿਆਪਨ ਦੇ ਖੇਤਰ ਵਿਚਲੇ ਲੋਕ ਵਧੀਆ ਸਮਾਂ ਬਿਤਾਉਣਗੇ। ਵਧੀਆ ਮਾਰਕਟਿੰਗ ਰਣਨੀਤੀ ਘੱਟ ਤੋਂ ਘੱਟ ਕੋਸ਼ਿਸ਼ਾਂ ਨਾਲ ਵੱਧ ਤੋਂ ਵੱਧ ਲਾਭ ਲੈ ਕੇ ਆਵੇਗੀ।
CANCER (ਕਰਕ): ਅੱਜ ਤੁਸੀਂ ਆਪਣੇ ਜ਼ਿਆਦਾ ਚੰਚਲ ਮੂਡਾਂ ਵਿੱਚ ਹੋ ਸਕਦੇ ਹੋ। ਗੱਪਸ਼ੱਪ, ਮਜ਼ਾ, ਖੁਸ਼ੀ ਅਤੇ ਥੋੜ੍ਹੀ ਹਾਨੀਰਹਿਤ ਫਲਰਟਿੰਗ ਤੁਹਾਡੇ ਦਿਨ ਨੂੰ ਦਿਲਚਸਪ ਬਣਾਵੇਗੀ, ਫੇਰ ਵੀ ਇਹ ਵਿਹਲਾ ਸਮਾਂ ਗੁਜ਼ਾਰਨ ਲਈ ਉਹ ਚੀਜ਼ਾਂ ਨਹੀਂ ਹਨ ਜਿਨ੍ਹਾਂ ਦਾ ਤੁਸੀਂ ਆਮ ਤੌਰ ਤੇ ਆਨੰਦ ਮਾਣਦੇ ਹੋ। ਇਸ ਲਈ, ਜਿਵੇਂ ਹੀ ਦਿਨ ਅੱਗੇ ਵਧੇਗਾ, ਤੁਸੀਂ ਆਪਣੇ ਆਪ ਨੂੰ ਗੰਭੀਰ, ਘੱਟ ਬੋਲਣ ਵਾਲਾ, ਕੰਮ ਪੂਰਾ ਕਰਨ ਲਈ ਆਤਮ ਧਿਆਨ ਲਗਾਉਂਦੇ ਪਾਓਗੇ।
LEO (ਸਿੰਘ): ਤਰੱਕੀ ਹਾਸਿਲ ਕਰਨ ਲਈ ਤੁਸੀਂ ਆਪਣੇ ਕੰਮ ਨੂੰ ਲੁੜੀਂਦਾ ਮਹੱਤਵ ਦਿਓਗੇ। ਤੁਸੀਂ ਤੁਹਾਡੇ ਵੱਲੋਂ ਆਮ ਤੌਰ ਤੇ ਕੀਤੇ ਗਏ ਕੰਮ ਨੂੰ ਵਧਾਉਣ ਲਈ ਵੀ ਕੋਸ਼ਿਸ਼ਾਂ ਕਰੋਗੇ। ਜਦਕਿ ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡੇ ਇਨਾਮ ਤੁਰੰਤ ਨਾ ਮਿਲਣ, ਥੋੜ੍ਹੇ ਸਮੇਂ ਵਿੱਚ, ਤੁਸੀਂ ਪਹਿਲਾਂ ਉਮੀਦ ਕੀਤੇ ਨਾਲੋਂ ਜ਼ਿਆਦਾ ਲਾਭ ਪਾਉਣ ਦੀ ਉਮੀਦ ਕਰ ਸਕਦੇ ਹੋ।
VIRGO (ਕੰਨਿਆ): ਜ਼ਿਆਦਾ ਜ਼ੁੰਮੇਦਾਰੀਆਂ ਅਤੇ ਕੰਮ ਨੂੰ ਸਵੀਕਾਰ ਕਰਨ ਦੀਆਂ ਤੁਹਾਡੀਆਂ ਤਮੰਨਾਵਾਂ ਅਤੇ ਇੱਛਾ ਅੱਜ ਧਿਆਨ ਦੇਣ ਯੋਗ ਬਣਨਗੀਆਂ। ਲੰਬੇ ਕੰਮਕਾਜੀ ਦਿਨ ਤੋਂ ਬਾਅਦ, ਸ਼ਾਇਦ ਇੱਕ ਪ੍ਰਾਈਵੇਟ ਸਮਾਗਮ, ਪਾਰਟੀ ਜਾਂ ਸੰਭਾਵਿਤ ਤੌਰ ਤੇ ਵਿਆਹ ਦੇ ਸਮਾਗਮ 'ਤੇ, ਕੁਝ ਮਨੋਰੰਜਨ ਅਤੇ ਆਰਾਮ ਕਰਨ ਦੀ ਕੋਸ਼ਿਸ਼ ਕਰੋ।
LIBRA (ਤੁਲਾ): ਜੋਖਿਮ ਲੈਣ ਦੇ ਤੁਹਾਡੇ ਸੁਭਾਅ ਦੇ ਨਤੀਜੇ ਵਜੋਂ ਤੁਹਾਨੂੰ ਸੰਭਾਵਿਤ ਤੌਰ ਤੇ ਭਾਰੀ ਲਾਭ ਮਿਲਣ ਦੀ ਬਹੁਤ ਸੰਭਾਵਨਾ ਹੈ। ਕੰਮ 'ਤੇ ਉੱਚ ਅਧਿਕਾਰੀ ਵਧੀਆ ਕੰਮ ਕਰਨ ਦੇ ਤੁਹਾਡੇ ਗੁਣ ਅਤੇ ਸਮਰੱਥਾ 'ਤੇ ਵਿਚਾਰ ਕਰ ਸਕਦੇ ਹਨ। ਉਹ ਤੁਹਾਡੀਆਂ ਉੱਤਮ ਕੋਸ਼ਿਸ਼ਾਂ ਅੱਗੇ ਰੱਖਣ ਲਈ ਤੁਹਾਨੂੰ ਤਰੱਕੀ ਦੇ ਸਕਦੇ ਹਨ ਅਤੇ ਪ੍ਰੇਰਿਤ ਵੀ ਕਰ ਸਕਦੇ ਹਨ।
SCORPIO (ਵ੍ਰਿਸ਼ਚਿਕ): ਅੱਜ, ਤੁਸੀਂ ਆਪਣੇ ਪਿਆਰਿਆਂ ਪ੍ਰਤੀ ਭਾਵਨਾਵਾਂ ਪ੍ਰਕਟ ਕਰਨ ਦੇ ਮੂਡ ਵਿੱਚ ਹੋ ਸਕਦੇ ਹੋ। ਅਤੇ, ਕਿਉਂ ਨਹੀਂ? ਆਖਿਰਕਾਰ, ਉਹਨਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਇਸ ਤੱਥ ਦੇ ਬਾਵਜੂਦ ਕਿ ਤੁਹਾਡਾ ਦਿਲ ਅੱਜ ਭਾਵਨਾਵਾਂ ਨਾਲ ਭਰਿਆ ਹੋਇਆ ਹੈ, ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਕਟ ਨਾ ਕਰੋ ਜੋ ਤੁਹਾਨੂੰ ਕਮਜ਼ੋਰ ਦਿਖਾਵੇ।
SAGITTARIUS (ਧਨੁ): ਤੁਹਾਡੀ ਊਰਜਾ ਦੇ ਪੱਧਰ ਅਤੇ ਉਤੇਜਨਾ ਰੋਜ਼ ਦੇ ਬੋਰਿੰਗ ਰੁਟੀਨ ਕਾਰਨ ਖਤਮ ਹੋਏ ਹੋ ਸਕਦੇ ਹਨ। ਮਾੜੀ ਕਿਸਮਤ ਵਜੋਂ, ਅੱਜ ਤੁਹਾਡੇ ਸਿਤਾਰੇ ਵੀ ਬੇਪਰਵਾਹ ਨਜ਼ਰ ਆ ਰਹੇ ਹਨ, ਅਤੇ ਅਜਿਹੀ ਕਿਸੇ ਚੀਜ਼ ਦੀ ਸੰਭਾਵਨਾ ਨਹੀਂ ਹੈ ਜੋ ਤੁਹਾਨੂੰ ਖੁਸ਼ ਕਰ ਸਕਦੀ ਹੈ। ਦਿਨ ਨੂੰ ਆਸਾਨੀ ਨਾਲ ਲੰਘਣ ਦਾ ਮੌਕਾ ਦਿਓ ਅਤੇ ਬਿਹਤਰ ਕੱਲ ਦੀ ਉਡੀਕ ਕਰੋ।
CAPRICORN (ਮਕਰ): ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੇ ਦਿਨ 'ਤੇ ਹਾਵੀ ਰਹਿ ਸਕਦਾ ਹੈ। ਸਖਤ ਮਿਹਨਤ ਕਰਨ ਦਾ ਤੁਹਾਡਾ ਸੁਭਾਅ ਤੁਹਾਨੂੰ ਯਕੀਨਨ ਵੱਖਰਾ ਬਣਨ ਅਤੇ ਪ੍ਰਭਾਵਿਤ ਕਰਨ ਵਿੱਚ ਸਹਾਇਤਾ ਕਰੇਗਾ। ਜੇ ਤੁਹਾਡੇ ਨਿੱਜੀ ਜੀਵਨ ਵਿੱਚ ਸਮੱਸਿਆਵਾਂ ਹਨ ਤਾਂ ਤੁਲਨਾ ਵਿੱਚ ਅੱਜ ਇਹਨਾਂ ਨਾਲ ਨਜਿੱਠਣਾ ਆਸਾਨ ਹੋ ਸਕਦਾ ਹੈ।
AQUARIUS (ਕੁੰਭ): ਭਾਵੇਂ ਇਹ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਜਾਂ ਤੁਹਾਡੀ ਤਨਖਾਹ ਬਾਰੇ ਚਿੰਤਾਵਾਂ ਹੋਣ, ਦਿਨ ਦੇ ਦੌਰਾਨ ਵਿੱਤੀ ਮਸਲੇ ਤੁਹਾਡੇ ਮਨ ਨੂੰ ਵਿਅਸਤ ਰੱਖਣਗੇ। ਦਿਨ ਦੇ ਬਾਅਦ ਵਾਲੇ ਭਾਗ ਵਿੱਚ ਤੁਸੀਂ ਆਪਣੇ ਦੋਸਤਾਂ ਨਾਲ ਵਧੀਆ ਸਮਾਂ ਬਿਤਾਓਗੇ। ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਆਪਣੇ ਦੋਸਤਾਂ ਦੀ ਕਦਰ ਨਹੀਂ ਪਾਉਂਦੇ, ਪਰ ਫੇਰ ਵੀ, ਅੱਜ, ਤੁਸੀਂ ਇਹ ਸਵੀਕਾਰ ਕਰੋਗੇ ਕਿ ਤੁਸੀਂ ਇੱਕ ਦੂਜੇ ਲਈ ਕਿੰਨੇ ਜ਼ਰੂਰੀ ਹੋ।
PISCES (ਮੀਨ): ਅੱਜ, ਤੁਹਾਡੇ ਵਿੱਚ ਆਪਣੇ ਕਰੀਬੀਆਂ ਨਾਲ ਗਹਿਰੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦੀ ਤਾਂਘ ਹੋਵੇਗੀ। ਤੁਸੀਂ ਆਪਣੇ ਆਪ ਨੂੰ ਵਧੀਆ ਗੱਲਬਾਤ ਕਰਦੇ ਪਾਓਗੇ, ਅਤੇ ਇਸ ਦੇ ਨਤੀਜੇ ਵਜੋਂ ਹੁਸ਼ਿਆਰ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣਗੇ। ਤੁਹਾਨੂੰ ਅੱਜ ਬੁੱਧੀਜੀਵੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।