ARIES (ਮੇਸ਼): ਅੱਜ ਤੁਹਾਡੇ ਕੋਲ ਬਹੁਤ ਸਾਰਾ ਕੰਮ ਹੈ। ਤੁਹਾਡੇ ਕੋਲ ਯੋਜਨਾ ਬਣਾਉਣਾ, ਬੈਠਕਾਂ ਵਿੱਚ ਜਾਣਾ ਅਤੇ ਕਰਨ ਲਈ ਬਹੁਤ ਸਾਰਾ ਕੰਮ ਹੋਵੇਗਾ। ਤੁਸੀਂ ਲੋਕਾਂ ਤੋਂ ਮਿਲੇ ਘੱਟ ਸਮਰਥਨਾਂ ਦੇ ਕਾਰਨ ਥੱਕੇ ਅਤੇ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਹਾਲਾਂਕਿ, ਮੁੱਦਿਆਂ ਦੇ ਸਿੱਟੇ ਤੱਕ ਪਹੁੰਚਣ 'ਤੇ ਚੀਜ਼ਾਂ ਹੌਲੀ-ਹੌਲੀ ਸਾਫ ਹੋ ਜਾਣਗੀਆਂ।
TAURUS (ਵ੍ਰਿਸ਼ਭ) : ਅੱਜ, ਤੁਹਾਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਉਣ ਦੀ ਲੋੜ ਹੈ। ਤੁਹਾਨੂੰ ਆਪਣੀਆਂ ਭਾਵਨਾਵਾਂ ਵਿੱਚ ਨਾ ਵਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਬਜਾਏ, ਤੁਹਾਨੂੰ ਮਨ ਦੀ ਵਿਹਾਰਕ, ਸੂਝਵਾਨ ਸਥਿਤੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਰਿਆ-ਦਿਲ ਅਤੇ ਖੁੱਲ੍ਹੇ-ਦਿਲ ਵਾਲਾ ਬਣਨ ਦੀ ਕੋਸ਼ਿਸ਼ ਕਰੋ। ਇਹ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ ਜੋ ਤੁਹਾਡੇ ਰਾਹ ਵਿੱਚ ਆ ਸਕਦੀਆਂ ਹਨ।
GEMINI (ਮਿਥੁਨ) : ਅੱਜ ਤੁਸੀਂ ਕੰਮ ਅਤੇ ਪਰਿਵਾਰ ਦੇ ਵਿਚਕਾਰ ਆਪਣਾ ਸਮਾਂ ਵੰਡਣ ਵਿੱਚ ਸ਼ਾਨਦਾਰ ਕੰਮ ਕਰੋਗੇ। ਕੰਮ ਵਿੱਚ ਘਿਰੇ ਹੋਣ ਦੇ ਬਾਵਜੂਦ, ਤੁਸੀਂ ਆਪਣੇ ਪਰਿਵਾਰ ਲਈ ਸਮਾਂ ਕੱਢੋਗੇ, ਅਤੇ ਉਹਨਾਂ ਨੂੰ ਹੈਰਾਨ ਕਰਦੇ ਹੋਏ, ਥੋੜ੍ਹੇ ਸਮੇ ਲਈ ਬਾਹਰ ਜਾਣ ਦੀ ਯੋਜਨਾ ਵੀ ਬਣਾਓਗੇ। ਨਾਲ ਹੀ, ਤੁਹਾਡੇ ਸੁਪਨੇ ਸੱਚ ਹੋਣ ਵਾਲੇ ਹਨ।
CANCER (ਕਰਕ) : ਤੁਸੀਂ ਆਪਣੇ ਨਜ਼ਦੀਕੀਆਂ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਤੁਹਾਡੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਜਾਵੇਗੀ। ਤੁਸੀਂ ਆਪਣੇ ਭਵਿੱਖ ਨੂੰ ਮਨ ਵਿੱਚ ਰੱਖੋਗੇ, ਅਤੇ ਇਹ ਪੜਾਅ ਤੁਹਾਡੇ ਆਤਮ-ਵਿਸ਼ਵਾਸ ਨੂੰ ਵੀ ਸੁਧਾਰੇਗਾ।
LEO (ਸਿੰਘ): ਕਿਸੇ ਵਿਅਕਤੀ ਦੀ ਸੰਗਤ ਦੇ ਆਧਾਰ 'ਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਸਮੇਂ ਦੇ ਨਾਲ, ਸਮਾਜਿਕ ਵਿਅਕਤੀ ਬਣਨ ਦੇ ਤੁਹਾਡੇ ਕੁਦਰਤੀ ਸਹਿਜ-ਗਿਆਨ ਦੀ ਵਰਤੋਂ ਕਰਦੇ ਹੋਏ, ਤੁਸੀਂ ਨਜ਼ਦੀਕੀ ਦੋਸਤਾਂ ਦਾ ਵਧੀਆ ਨੈਟਵਰਕ ਬਣਾ ਲਿਆ ਹੈ ਜਿੰਨ੍ਹਾਂ 'ਤੇ ਤੁਸੀਂ ਕਿਸੇ ਵੀ ਸਥਿਤੀ ਵਿੱਚ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ।
VIRGO (ਕੰਨਿਆ): ਤੁਹਾਡੇ ਵਿਚਲਾ ਕਲਾਕਾਰ ਅੱਜ ਮੰਚ 'ਤੇ ਰੌਣਕ ਲਗਾਏਗਾ। ਤੁਹਾਡੇ ਵਿੱਚ ਸ਼ੋਅਮੈਨ ਅਤੇ ਕਮੇਡੀਅਨ ਦੀਆਂ ਉੱਤਮ ਸਮਰੱਥਾਵਾਂ ਹਨ, ਅਤੇ ਲੋਕ ਸ਼ਾਮ ਨੂੰ ਤੁਹਾਡੇ ਚੁਟਕਲਿਆਂ 'ਤੇ ਬਹੁਤ ਖੁਸ਼ ਮਹਿਸੂਸ ਕਰਨਗੇ। ਹਾਲਾਂਕਿ, ਤੁਸੀਂ ਬਾਕੀ ਜ਼ਰੂਰੀ ਮਾਮਲਿਆਂ ਅਤੇ ਜ਼ੁੰਮੇਦਾਰੀਆਂ ਲਈ ਵੀ ਕੁਝ ਊਰਜਾ ਬਚਾਉਣ ਲਈ ਵਧੀਆ ਕਰੋਗੇ।
LIBRA (ਤੁਲਾ): ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਤੁਸੀਂ ਛੋਟੀਆਂ-ਮੋਟੀਆਂ ਚੀਜ਼ਾਂ ਅਤੇ ਮੁੱਦਿਆਂ ਨੂੰ ਲੈ ਕੇ ਚਿੰਤਾ ਕਰੋਗੇ। ਅੱਜ ਤੁਸੀਂ ਵੱਖ-ਵੱਖ ਸਰੋਤਾਂ ਤੋਂ ਕਮਾਈ ਕਰ ਸਕੋਗੇ। ਜੇ ਤੁਸੀਂ ਆਪਣੇ ਮਨ ਨੂੰ ਸੰਤੁਲਿਤ ਰੱਖੋਗੇ ਤਾਂ ਤੁਸੀਂ ਆਪਣੇ ਕੰਮ ਵਿੱਚ ਉੱਤਮ ਨਤੀਜੇ ਪਾਓਗੇ।
SCORPIO (ਵ੍ਰਿਸ਼ਚਿਕ): ਅੱਜ ਤੁਹਾਡੀ ਕਲਪਨਾ ਬਿਨ੍ਹਾਂ ਕਿਸੇ ਰੁਕਾਵਟ ਵਧੇਗੀ। ਹਾਲਾਂਕਿ ਤੁਸੀਂ ਭਗੌਲਿਕ ਤੌਰ ਤੇ ਯਾਤਰਾ ਨਹੀਂ ਕਰੋਗੇ, ਤੁਹਾਡਾ ਮਨ ਹੱਦਾਂ ਪਾਰ ਕਰੇਗਾ। ਆਪਣੀ ਇੱਛਾ ਦੇ ਅਨੁਸਾਰ ਸੋਚੋ ਅਤੇ ਕੰਮ ਕਰੋ। ਹਾਲਾਂਕਿ, ਕੋਈ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਸਾਵਧਾਨੀ ਵਰਤੋ।
SAGITTARIUS(ਧਨੁ) :ਤੁਸੀਂ ਹਾਲ ਹੀ ਦੇ ਤਣਾਅ-ਭਰੇ ਜੀਵਨ ਦੇ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਰਹੇ ਹੋ। ਪਰ ਤੁਸੀਂ ਹੁਣ ਅਜਿਹਾ ਹੋਰ ਨਹੀਂ ਕਰੋਗੇ, ਕਿਉਂਕਿ ਤੁਸੀਂ ਵਧੀਆ ਸਿਹਤ ਦੇ ਮਹੱਤਵ ਨੂੰ ਸਮਝ ਗਏ ਹੋ। ਵਧੀਆ ਸਿਹਤ ਬਣਾ ਕੇ ਰੱਖਣਾ ਕੰਮ 'ਤੇ ਤਰੱਕੀ ਜਾਂ ਤਨਖਾਹ ਵਿੱਚ ਵਾਧੇ ਦੀ ਖੁਸ਼ ਖਬਰੀ ਦੇ ਨਾਲ ਸ਼ੁਰੂ ਹੋਵੇਗਾ। ਇਹ ਤੁਹਾਨੂੰ ਖੁਸ਼ ਅਤੇ ਸੰਤੁਸ਼ਟ ਕਰੇਗਾ।
CAPRICORN (ਮਕਰ) : ਭਾਵਨਾਵਾਂ 'ਤੇ ਕਾਬੂ ਪਾਓ, ਤੁਸੀਂ ਅਜਿਹੇ ਫੈਸਲੇ ਲੈ ਸਕਦੇ ਹੋ ਜੋ ਸਫਲਤਾ ਦੇ ਰਾਹ ਵਿੱਚ ਆ ਸਕਦੇ ਹਨ। ਆਪਣੀਆਂ ਭਾਵਨਾਵਾਂ ਨੂੰ ਆਪਣੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਖਰਾਬ ਨਾ ਕਰਨ ਦਿਓ ਕਿਉਂਕਿ ਕੀਤਾ ਨੁਕਸਾਨ ਸਹੀ ਨਹੀਂ ਕੀਤਾ ਜਾ ਸਕੇਗਾ। ਅੱਜ, ਇਹ ਵੀ ਸੰਭਾਵਨਾਵਾਂ ਹਨ ਕਿ ਤੁਹਾਡਾ ਵਿਹਾਰਕ ਸੁਭਾਅ ਅਤੇ ਸਨੇਹੀ ਦ੍ਰਿਸ਼ਟੀਕੋਣ ਕਈ ਲੋਕਾਂ ਦੇ ਦਿਲ ਜਿੱਤੇਗਾ।
AQUARIUS (ਕੁੰਭ): ਜੀਵਨ ਦੇ ਜ਼ਰੂਰੀ ਫੈਸਲੇ ਲੈਣ ਸਮੇਂ ਤੁਹਾਡੀਆਂ ਭਾਵਨਾਵਾਂ ਨੂੰ ਤੁਹਾਡੇ 'ਤੇ ਹਾਵੀ ਨਾ ਹੋਣ ਦਿਓ। ਤਰਕਸ਼ੀਲ ਬਣਨ ਦੇ ਸਮੇਂ ਭਾਵੁਕ ਬਣਨ ਦੀ ਆਦਤ ਤੁਹਾਡੇ ਰਸਤੇ ਵਿੱਚ ਰੁਕਾਵਟ ਬਣੇਗੀ। ਇਸ ਆਦਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ; ਨਹੀਂ ਤਾਂ, ਤੁਹਾਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ।
PISCES (ਮੀਨ) : ਅੱਜ ਤੁਸੀਂ ਦਫਤਰ ਵਿੱਚ ਸੰਭਾਵਿਤ ਤੌਰ ਤੇ ਬਹੁਤ ਸਾਰੇ ਕੰਮ ਵਿੱਚ ਵਿਅਸਤ ਹੋਵੋਗੇ। ਰੋਮਾਂਟਿਕ ਸੰਬੰਧਾਂ ਵਿੱਚ ਮੋੜ ਆਵੇਗਾ, ਹਾਲਾਂਕਿ ਜੇ ਤੁਹਾਡਾ ਇੰਤਜ਼ਾਰ ਕਰ ਰਹੀ ਸ਼ਾਮ ਨੂੰ ਇੱਕ ਸੰਕੇਤ ਦੇ ਤੌਰ ਤੇ ਲਿਆ ਜਾਵੇ ਤਾਂ ਇਹ ਇੱਕ ਅਜਿਹੀ ਚੀਜ਼ ਹੈ ਜਿਸ ਦਾ ਤੁਹਾਨੂੰ ਤਹਿ-ਦਿਲੋਂ ਸਵਾਗਤ ਕਰਨਾ ਚਾਹੀਦਾ ਹੈ।