ਹੈਦਰਾਬਾਦ: ਰਾਜਧਾਨੀ ਹੈਦਰਾਬਾਦ ਸਣੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਨੂੰ ਚੱਕਰਵਾਤੀ ਤੂਫਾਨ ਗੁਲਾਬ ਦਾ ਪ੍ਰਭਾਵ ਨਜ਼ਰ ਆਇਆ। ਹੈਦਰਾਬਾਦ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਬੀਤੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੀ ਚੇਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਹਾਈ ਅਲਰਟ ਜਾਰੀ ਕੀਤਾ ਹੈ।
ਹੈਦਰਾਬਾਦ ਸਥਿਤ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ, ਅਗਲੇ 24 ਘੰਟਿਆਂ ਦੇ ਦੌਰਾਨ, ਤੇਲੰਗਾਨਾ ਦੇ ਕੁੱਝ ਜ਼ਿਲ੍ਹਿਆਂ ਵਿੱਚ ਬੇਹਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਦੇ ਮੁਤਾਬਕ, "27 ਸਤੰਬਰ ਨੂੰ 5.30 ਵਜੇ ਦੱਖਣੀ ਓਡੀਸ਼ਾ ਅਤੇ ਨਾਲ ਲੱਗਦੇ ਉੱਤਰੀ ਆਂਧਰਾ ਪ੍ਰਦੇਸ਼ 'ਤੇ ਕੇਂਦਰਿਤ ਡੂੰਘੇ ਦਬਾਅ, ਇਸ ਦੇ ਅਗਲੇ 12 ਘੰਟਿਆਂ ਦੌਰਾਨ ਪੱਛਮ ਵੱਲ ਵਧਣ ਅਤੇ ਡਿਪਰੈਸ਼ਨ ਵਿੱਚ ਬਦਲਣ ਦੀ ਸੰਭਾਵਨਾ ਹੈ।"
ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ
ਇੱਕ ਬੁਲੇਟਿਨ ਵਿੱਚ, ਆਈਐਮਡੀ (IMD) ਨੇ ਕਿਹਾ ਕਿ ਤੇਲੰਗਾਨਾ ਦੇ ਨਿਰਮਲ, ਨਿਜ਼ਾਮਾਬਾਦ, ਜਗਤੀਆਲ, ਰਾਜੰਨਾ ਸਿਰਸੀਲਾ, ਮਹਾਬੂਬਾਬਾਦ, ਵਾਰੰਗਲ ਪੇਂਡੂ ਅਤੇ ਕਮਰੇਡੀ ਜ਼ਿਲ੍ਹਿਆਂ ਵਿੱਚ ਵੱਖਰੇ ਸਥਾਨਾਂ ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਆਦਿਲਾਬਾਦ, ਕੁਮਾਰਾਮ ਭੀਮ ਆਸਿਫਾਬਾਦ, ਮਾਨਚਾਰੀਅਲ, ਕਰੀਮਨਗਰ, ਪੇਡਾਪੱਲੀ, ਜੈਸ਼ੰਕਰ ਭੂਪਾਲਪੱਲੀ, ਮਲੂਗੂ, ਭਦਰਾਦਰੀ ਕੋਥਾਗੁਡੇਮ, ਵਾਰੰਗਨ (ਸ਼ਹਿਰੀ), ਜੰਗਗਾਉਂ, ਯਾਦਾਦਰੀ ਭੁਵਨਗਿਰੀ, ਰੰਗਾਰੇਡੀ, ਹੈਦਰਾਬਾਦ, ਮੇਦਚਲ ਮਲਕਾਜਗਿਰੀ, ਸਿੱਦੀਪੇਟ, ਸੰਗਾਰੇਡੀ ਅਤੇ ਮੇਦਕ ਜ਼ਿਲ੍ਹੇ ਵਿੱਚ ਭਾਰੀ ਮੀਂਹ ਪਿਆ। ਇਨ੍ਹਾਂ ਥਾਵਾਂ ਉੱਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤੇਲੰਗਾਨਾ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਗਰਜ਼-ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਤੇਲੰਗਾਨਾ 'ਤੇ ਚਕਰਵਾਤ ਦਾ ਦਬਾਅ
ਆਈਐਮਡੀ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਸੜਕਾਂਤੇ ਨੀਵੇਂ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਪਾਣੀ ਭਰ ਸਕਦਾ ਹੈ, ਜਿਸ ਨਾਲ ਜ਼ਿਆਦਾਤਰ ਥਾਵਾਂ' ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਮੀਂਹ ਖੇਤੀਯੋਗ ਜ਼ਮੀਨ ਨੂੰ ਡੁਬੋ ਸਕਦਾ ਹੈ ਜਾਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਕਾਰਨ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਸਕਦੇ ਹਨ। ਹੈਦਰਾਬਾਦ ਮੌਸਮ ਵਿਗਿਆਨ ਕੇਂਦਰ ਦੇ ਇੰਚਾਰਜ ਡਾਇਰੈਕਟਰ ਕੇ. ਨਾਗਾ ਰਤਨਾ ਨੇ ਕਿਹਾ ਕਿ ਤੇਲੰਗਾਨਾ ਉੱਤੇ ਡੂੰਘਾ ਦਬਾਅ ਕੇਂਦਰਿਤ ਹੈ ਅਤੇ ਇਸ ਦੇ ਪ੍ਰਭਾਵ ਹੇਠ ਅਗਲੇ 24 ਘੰਟਿਆਂ ਵਿੱਚ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਪਹਿਲਾਂ ਹੀ ਜ਼ਿਲ੍ਹਾ ਕੁਲੈਕਟਰਾਂ ਨੂੰ ਅਲਰਟ ਕਰ ਦਿੱਤਾ ਹੈ।
ਖ਼ਾਸ ਕੰਟਰੋਲ ਰੂਮ ਖੋਲ੍ਹਣ ਦੇ ਦਿੱਤੇ ਨਿਰਦੇਸ਼
ਮੁੱਖ ਸਕੱਤਰ ਸੋਮੇਸ਼ ਕੁਮਾਰ ਨੇ ਜ਼ਿਲ੍ਹਾ ਕੁਲੈਕਟਰਾਂ ਨਾਲ ਟੈਲੀ ਕਾਨਫਰੰਸ ਕੀਤੀ ਅਤੇ ਹੜ੍ਹ ਦੇ ਹਲਾਤਾਂ 'ਤੇ ਨਜ਼ਰ ਰੱਖਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਕੰਟਰੋਲ ਰੂਮ ਖੋਲ੍ਹਣ ਦੇ ਨਿਰਦੇਸ਼ ਦਿੱਤੇ। ਸੋਮੇਸ਼ ਕੁਮਾਰ ਨੇ ਕੁਲੈਕਟਰਾਂ ਨੂੰ ਪੁਲਿਸ ਅਤੇ ਹੋਰ ਲਾਈਨ ਵਿਭਾਗਾਂ ਨਾਲ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਹੈ। ਜ਼ਿਲ੍ਹਾ ਅਧਿਕਾਰੀਆਂ ਨੂੰ ਨੀਵੇਂ ਇਲਾਕਿਆਂ ਵਿੱਚ ਚੌਕਸ ਰਹਿਣ, ਚੌਕਸੀ ਰੱਖਣ ਅਤੇ ਟੈਂਕ ਦੇ ਟੁੱਟਣ ਦੀ ਸੰਭਾਵਨਾ ਬਾਰੇ ਲੋੜੀਂਦੇ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਹੈਦਰਾਬਾਦ 'ਚ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ
ਹੈਦਰਾਬਾਦ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ, ਹੈਦਰਾਬਾਦ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਸਥਾਨਕ ਹੜ੍ਹ ਆ ਸਕਦੇ ਹਨ। ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ (ਜੀਐਚਐਮਸੀ) ਦੀ ਆਪਦਾ ਪ੍ਰਤੀਕਿਰਿਆ ਟੀਮਾਂ ਨੂੰ ਹੜ੍ਹ ਰੋਕਣ ਲਈ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਜੀਐਚਐਮਸੀ ਦੇ ਡਾਇਰੈਕਟਰ, ਇਨਫੋਰਸਮੈਂਟ, ਵਿਜੀਲੈਂਸ ਅਤੇ ਆਫਤ ਪ੍ਰਬੰਧਨ ਨੇ ਟਵੀਟ ਕੀਤਾ, "ਅਗਲੇ 4-6 ਘੰਟਿਆਂ ਵਿੱਚ ਭਾਰੀ ਮੀਂਹ ਅਤੇ ਅਗਲੇ 48 ਘੰਟਿਆਂ ਲਈ ਲਗਾਤਾਰ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਜੀਐਚਐਮਸੀ ਦੀ ਸਾਰੀਆਂ ਹੀ ਟੀਮਾਂ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਾਗਰਿਕਾਂ ਨੂੰ ਬਿਨਾਂ ਲੋੜ ਦੇ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬੱਚਣ ਦੀ ਸਲਾਹ ਦਿੱਤੀ ਗਈ ਹੈ।
ਪ੍ਰੀਖਿਆਵਾਂ ਹੋਈਆਂ ਰੱਦ
ਜਵਾਹਰ ਲਾਲ ਨਹਿਰੂ ਟੈਕਨਾਲੌਜੀਕਲ ਯੂਨੀਵਰਸਿਟੀ (JNTU) ਹੈਦਰਾਬਾਦ ਨੇ 27 ਸਤੰਬਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਯੂਨੀਵਰਸਿਟੀ ਨੇ ਐਲਾਨ ਕੀਤਾ ਕਿ ਬੀ.ਟੈਕ/ਬੀ.ਫਾਰਮਾ/ਫਾਰਮਾ/ਫਾਰਮਾ ਡੀ (ਪੀਬੀ), 27 ਸਤੰਬਰ ਨੂੰ ਹੋਣ ਵਾਲੀ ਨਿਯਮਤ ਅਤੇ ਪੂਰਕ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਅਤੇ ਮੁੜ ਨਿਰਧਾਰਤ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਆਂਧਰਾ ਯੂਨੀਵਰਸਿਟੀ ਨੇ 27 ਸਤੰਬਰ ਨੂੰ ਹੋਣ ਵਾਲੀ ਅੰਡਰਗ੍ਰੈਜੁਏਟ (ਪ੍ਰੋਫੈਸ਼ਨਲ)/ ਪੋਸਟ ਗ੍ਰੈਜੂਏਟ ਅਤੇ ਵੋਕੇਸ਼ਨਲ ਕੋਰਸਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਵੀ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਰਤ ਬੰਦ ਦਾ ਕਿੱਥੇ ਕਿਸ ਤਰ੍ਹਾਂ ਦਾ ਰਿਹਾ ਅਸਰ, ਵੇਖੋ ਪੂਰੀ ਖ਼ਬਰ