ETV Bharat / bharat

Crow Attack on Raghav Chadha: ਰਾਘਵ ਚੱਢਾ 'ਤੇ ਕਾਂ ਨੇ ਕੀਤਾ ਹਮਲਾ, ਸਾਂਸਦ ਨੇ ਭਾਜਪਾ ਦੇ ਟਵੀਟ ਦਾ ਦਿੱਤਾ ਜਵਾਬ

author img

By

Published : Jul 27, 2023, 7:28 AM IST

Crow Attack on Raghav Chadha: ਭਾਜਪਾ ਦਿੱਲੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੰਜਾਬ ਦੇ ਸਾਂਸਦ ਰਾਘਵ ਚੱਢਾ 'ਤੇ ਕਾਂ ਦੇ ਹਮਲੇ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਗਿਆ ਸੀ ਤੇ ਲਿਖਿਆ ਗਿਆ ਸੀ, ਝੂਠ ਬੋਲੇ ਕਊਆ ਕਾਟੇ। ਭਾਜਪਾ ਦੇ ਇਸੇ ਟਵੀਟ ਦਾ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਵਾਬ ਦਿੱਤਾ ਹੈ।

Crow Attack on Raghav Chadha
Crow Attack on Raghav Chadha

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ 'ਤੇ ਸੰਸਦ ਦੇ ਬਾਹਰ ਕਾਂ ਵੱਲੋਂ ਹਮਲਾ ਕੀਤਾ ਗਿਆ। ਕਾਂ ਦੇ ਹਮਲਾ ਕਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਥੇ ਹੀ ਭਾਜਪਾ ਨੇ ਇਸ ਸਬੰਧੀ ਇੱਕ ਟਵੀਟ ਕਰਦੇ ਹੋਏ ਰਾਘਵ ਚੱਢਾ ’ਤੇ ਤੰਜ਼ ਕੱਸਿਆ ਸੀ, ਜਿਸ ਦਾ ਚੱਢਾ ਨੇ ਜਵਾਬ ਦਿੱਤਾ ਹੈ।

ਰਾਘਵ ਚੱਢਾ ਨੇ ਟਵੀਟ ਕਰ ਦਿੱਤਾ ਜਵਾਬ: ਪੰਜਾਬ ਦੇ ਸਾਂਸਦ ਰਾਘਵ ਚੱਢਾ ਨੇ ਭਾਜਪਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ‘ਰਾਮਚੰਦਰ ਕਹਿ ਗਏ ਸਿਆ ਸੇ ਐਸਾ ਕਲਯੁਗ ਆਏਗਾ। ਹੰਸ ਚੁੰਗੇਗਾ ਦਾਣਾ ਦੁਨਕਾ ਅਤੇ ਕਾਂ ਮੋਤੀ ਖਾਏਗਾ’ ਅੱਜ ਤਕ ਸਿਰਫ਼ ਸੁਣਿਆ ਸੀ, ਅੱਜ ਦੇਖ ਵੀ ਲਿਆ।’ (ਰਾਮਚੰਦਰ ਜੀ ਨੇ ਸੀਤਾ ਨੂੰ ਕਿਹਾ ਸੀ ਕਿ ਇੱਕ ਸਮਾਂ ਆਵੇਗਾ ਕਿ ਮਨੁੱਖਾਂ 'ਤੇ ਅਜਿਹੀ ਬਿਪਤਾ ਆਵੇਗੀ ਕਿ ਹੰਸ ਦਾਣੇ ਅਤੇ ਕਾਂ ਮੋਤੀ ਖਾਵੇਗਾ)

  • ‘रामचन्द्र कह गए सिया से ऐसा कलयुग आएगा,
    हंस चुगेगा दाना दुनका और कौवा मोती खाएगा’

    आज तक सिर्फ़ सुना था, आज देख भी लिया https://t.co/skKUCm4Kbs

    — Raghav Chadha (@raghav_chadha) July 26, 2023 " class="align-text-top noRightClick twitterSection" data=" ">

ਦਿੱਲੀ ਭਾਜਪਾ ਨੇ ਕੱਸਿਆ ਸੀ ਤੰਜ਼: ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੇ ਸਾਂਸਦ ਰਾਘਵ ਚੱਢਾ 'ਤੇ ਕਾਂ ਦੇ ਹਮਲੇ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਸੀ ਤੇ ਲਿਖਿਆ ਸੀ ‘ਝੂਠ ਬੋਲੇ ਕਊਆ ਕਾਟੇ। ਅੱਜ ਤੱਕ ਮੈਂ ਸਿਰਫ ਸੁਣਿਆ ਸੀ, ਅੱਜ ਮੈਂ ਇਹ ਵੀ ਦੇਖਿਆ ਕਿ ਕਾਂ ਨੇ ਝੂਠੇ ਨੂੰ ਚੁੰਝ ਮਾਰੀ !’

  • झूठ बोले कौवा काटे 👇

    आज तक सिर्फ सुना था, आज देख भी लिया कौवे ने झूठे को काटा ! pic.twitter.com/W5pPc3Ouab

    — BJP Delhi (@BJP4Delhi) July 26, 2023 " class="align-text-top noRightClick twitterSection" data=" ">

ਸੰਸਦ ਦੇ ਬਾਹਰ ਕਾਂ ਨੇ ਕੀਤਾ ਸੀ ਹਮਲਾ: ਦੱਸ ਦਈਏ ਕਿ ਪੰਜਾਬ ਦੇ ਸਾਂਸਦ ਰਾਘਵ ਚੱਢਾ ਮਾਨਸੂਨ ਸੈਸ਼ਨ 'ਚ ਹਿੱਸਾ ਲੈਣ ਲਈ ਸੰਸਦ ਪਹੁੰਚੇ ਹਨ। ਇਸ ਦੌਰਾਨ ਸੰਸਦ ਕੰਪਲੈਕਸ 'ਚ ਰਾਘਵ ਚੱਢਾ 'ਤੇ ਕਾਂ ਨੇ ਹਮਲਾ ਕਰ ਦਿੱਤਾ। ਰਾਘਵ ਚੱਢਾ ਹੱਥਾਂ ਵਿੱਚ ਫਾਈਲਾਂ ਲੈ ਕੇ ਸੰਸਦ ਵੱਲ ਜਾ ਰਿਹਾ ਹੈ, ਜਦੋਂ ਇੱਕ ਕਾਂ ਉਨ੍ਹਾਂ ਦੇ ਸਿਰ 'ਤੇ ਚੁੰਝ ਮਾਰਦਾ ਹੈ। ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵਾਇਰਲ ਹੋਈ ਤਸਵੀਰ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਘਵ ਚੱਢਾ ਕਾਂਵਾਂ ਦੇ ਹਮਲੇ ਤੋਂ ਬਚਦੇ ਹੋਏ ਨਜ਼ਰ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.