ਨਵੀਂ ਦਿੱਲੀ: ਚੂੜੀਆਂ ਮਤਲਬ ਭਾਰਤੀ ਔਰਤਾਂ ਦਾ ਸ਼ਿੰਗਾਰ, ਚੂੜੀਆਂ ਸਤਲਬ ਭਾਰਤੀ ਸਭਿਅਤਾ ਦਾ ਪ੍ਰਤੀਕ ਅਤੇ ਚੂੜੀਆਂ ਮਤਲਬ ਫੈਸ਼ਨ ਦੇ ਇਸ ਯੁੱਗ ਵਿੱਚ ਲਚਕੀਲੇ, ਸ਼ੀਸ਼ੇ, ਲੱਕੜ, ਮੇਟਲ ਅਤੇ ਲਾਖ ਨਾਲ ਬਣੀਆਂ ਬੈਂਗਲਸ। ਲਾਖ ਨਾਲ ਬਣੀਆਂ ਚੂੜੀਆਂ ਦਾ ਅੱਜ ਇੰਨਾ ਕ੍ਰੇਜ਼ ਹੈ ਕਿ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਕਰਵਾਏ ਗਏ ਭਾਰਤੀ ਰੰਗ ਮਹਾਂਉਤਸਵ 'ਚ ਜੈਪੁਰ ਤੋਂ ਇਸ ਦੇ ਕਾਰੀਗਰ ਬੁਲਾਏ ਗਏ ਸਨ।
ਜੈਪੁਰ ਤੋਂ ਆਏ ਕਾਰੀਗਰ ਮੁਹੰਮਦ ਆਸਿਫ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਦੇ 32 ਸਾਲ ਇਸ ਕੰਮ ਵਿੱਚ ਲੰਘੇ ਹਨ। ਉਨ੍ਹਾਂ ਦਾ ਇਹ ਕਾਰੋਬਾਰ ਖ਼ਾਨਦਾਨੀ ਹੈ। ਖੈਰ, ਲਾਖ ਦੀ ਗੱਲ ਆਉਂਦੀ ਹੈ ਤਾਂ ਮਹਾਭਾਰਤ ਦਾ ਦੌਰ ਵੀ ਯਾਦ ਆ ਜਾਂਦਾ ਹੈ, ਜਦੋਂ ਪਾਂਡਵਾਂ ਨੂੰ ਲਾਕਸ਼ਾ ਗ੍ਰਹਿ 'ਚ ਮਾਰਨ ਦੀ ਸਾਜ਼ਿਸ਼ ਰਚੀ ਗਈ ਸੀ।
ਕਾਰੀਗਰ ਮੁਹੰਮਦ ਆਸਿਫ ਦਾ ਕਹਿਣਾ ਹੈ ਕਿ ਮਹਾਭਾਰਤ ਵਿੱਚ ਦੁਰਯੋਧਨ ਨੇ ਇੱਕ ਮਹਿਲ ਬਣਾਇਆ ਸੀ ਪਾਂਡਵਾਂ ਨੂੰ ਸਾੜਨ ਲਈ ਜੋ, ਤੰਤਰ ਤੇ ਮੰਤਰ ਦੀ ਵਿਧੀ ਨਾਲ ਉਸ ਮਹਿਲ ਤੋਂ ਬਾਹਰ ਆ ਗਏ ਸਨ। ਕਿਸੇ ਪੁਰਬ ਜਾਂ ਤਿਉਹਾਰ ਵਿੱਚ, ਅਸੀਂ ਆਪਣੀ ਕਲਾ ਪ੍ਰਦਰਸ਼ਿਤ ਕਰਦੇ ਹਾਂ। ਜਿਸ ਕਾਰਨ ਸਾਨੂੰ ਲਾਖ ਉਦਯੋਗਾਂ ਨੂੰ ਹੁਲਾਰਾ ਮਿਲਿਆ ਹੈ ਅਤੇ ਲੋਕ ਇਸ ਨੂੰ ਪਸੰਦ ਵੀ ਕਰਦੇ ਹਨ।
ਕੱਚ, ਪਲਾਸਟਿਕ ਨਾਲ ਬਣੀਆਂ ਚੂੜੀਆਂ ਦੀ ਚਮਕ ਕੁੱਝ ਦਿਨਾਂ ਬਾਅਦ ਫਿਕੀ ਪੈ ਜਾਂਦੀ ਹੈ ਪਰ ਲਾਖ ਨਾਲ ਬਣੀਆਂ ਚੂੜੀਆਂ ਦੀ ਚਮਕ ਹਮੇਸ਼ਾ ਬਰਕਰਾਰ ਰਹਿੰਦੀ ਹੈ, ਇਹ ਹੀ ਕਾਰਨ ਹੈ ਕਿ ਇਸ ਨੂੰ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਗਾਹਕ ਅਨੀਤਾ ਬਾਲੀ ਨੇ ਕਿਹਾ ਕਿ ਲਾਖ ਦੀ ਚੂੜੀ ਦੀ ਇੱਕ ਵੱਖਰੀ ਪਛਾਣ ਹੈ, ਇਸ ਦੀਆਂ ਕਿਸਮਾਂ ਅਤੇ ਚਮਕ ਆਪਣੀ ਇੱਕ ਵੱਖਰੀ ਪਛਾਣ ਰੱਖਦੀ ਹੈ। ਜੇ ਤੁਸੀਂ ਕੱਚ ਦੀ ਚੂੜੀ ਜਾਂ ਕੋਈ ਹੋਰ ਚੂੜੀ ਪਹਿਨਦੇ ਹੋ ਤਾਂ ਕੁਝ ਸਮੇਂ ਬਾਅਦ ਉਸ ਦਾ ਰੰਗ ਫਿੱਕਾ ਪੈ ਜਾਂਦਾ ਹੈ। ਪਰ ਲਾਖ ਦੀ ਚੂੜੀਆਂ ਸਦਾਬਹਾਰ ਹੁੰਦੀਆਂ ਹਨ। ਚਾਹੇ ਇਹ ਜਵਾਨ ਕੁੜੀਆਂ ਨੂੰ ਪਹਿਨਣਾ ਹੋਵੇ ਜਾਂ ਵਿਆਹੀਆਂ ਔਰਤਾਂ ਨੂੰ, ਇਸ ਦੀ ਇੱਕ ਵੱਖਰੀ ਪਛਾਣ ਹੈ।
ਲਾਖ ਦੀਆਂ ਚੂੜੀਆਂ ਬਣਾਉਣ ਵਾਲੇ ਕਾਰੀਗਰ ਫੈਸ਼ਨ ਦੇ ਇਸ ਦੌਰ 'ਚ ਚੂੜੀਆਂ ਦੇ ਬਹੁਤ ਸਾਰੇ ਡਿਜ਼ਾਈਨ ਬਣਾ ਰਹੇ ਹਨ, ਜੋ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਇਸ ਨਾਲ ਲਾਖ ਦੀਆਂ ਚੂੜੀਆਂ ਦਾ ਕਾਰੋਬਾਰ ਬਰਕਰਾਰ ਰਹੇਗਾ।