ETV Bharat / bharat

ਕੋਵਿਡ 19 ਅਗਲੇ 14 ਦਿਨਾਂ ਵਿੱਚ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ: IIT ਵਿਸ਼ਲੇਸ਼ਕ

ਡਾ. ਜੈਅੰਤ ਝਾਅ ਸਹਾਇਕ ਪ੍ਰੋਫੈਸਰ, ਗਣਿਤ ਵਿਭਾਗ, ਆਈ.ਆਈ.ਟੀ. ਮਦਰਾਸ ਨੇ ਦੱਸਿਆ ਕਿ ਮੁੰਬਈ ਅਤੇ ਕੋਲਕਾਤਾ ਦੇ ਆਰ-ਵੈਲਿਊਜ਼ ਦਰਸਾਉਂਦੇ ਹਨ ਕਿ ਉੱਥੇ ਮਹਾਂਮਾਰੀ ਦਾ ਸਿਖਰ ਖ਼ਤਮ ਹੋ ਗਿਆ ਹੈ, ਜਦਕਿ ਦਿੱਲੀ ਅਤੇ ਚੇੱਨਈ ਵਿੱਚ ਇਹ ਅਜੇ ਵੀ ਇੱਕ ਦੇ ਨੇੜੇ ਹੈ।

ਕੋਵਿਡ 19 ਅਗਲੇ 14 ਦਿਨਾਂ ਵਿੱਚ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ: IIT ਵਿਸ਼ਲੇਸ਼ਕ
ਕੋਵਿਡ 19 ਅਗਲੇ 14 ਦਿਨਾਂ ਵਿੱਚ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ: IIT ਵਿਸ਼ਲੇਸ਼ਕ
author img

By

Published : Jan 24, 2022, 9:38 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਫੈਲਣ ਦੀ ਦਰ ਦੱਸਣ ਵਾਲਾ 'ਆਰ-ਵੈਲਿਊ' 14 ਜਨਵਰੀ ਤੋਂ 21 ਜਨਵਰੀ ਦਰਮਿਆਨ ਹੋਰ ਘੱਟ ਕੇ 1.57 ਰਹਿ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਸੰਕਰਮਣ ਦੀ ਤੀਜੀ ਲਹਿਰ ਸਿਖਰ 'ਤੇ ਪਹੁੰਚਣ ਦੀ ਸੰਭਾਵਨਾ ਹੈ। ਪੰਦਰਵਾੜਾ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਮਦਰਾਸ ਦੇ ਸ਼ੁਰੂਆਤੀ ਵਿਸ਼ਲੇਸ਼ਣ 'ਚ ਇਹ ਜਾਣਕਾਰੀ ਦਿੱਤੀ ਗਈ।

'ਆਰ-ਵੈਲਯੂ' ਦੱਸਦੇ ਹਨ ਕਿ ਇੱਕ ਵਿਅਕਤੀ ਕਿੰਨੇ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਜੇ ਇਹ ਦਰ ਇੱਕ ਤੋਂ ਹੇਠਾਂ ਆ ਜਾਂਦੀ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਵਿਸ਼ਵਵਿਆਪੀ ਮਹਾਂਮਾਰੀ ਖ਼ਤਮ ਹੋ ਗਈ ਹੈ।

ਆਈਆਈਟੀ ਮਦਰਾਸ ਦੁਆਰਾ ਸਾਂਝੇ ਕੀਤੇ ਗਏ ਵਿਸ਼ਲੇਸ਼ਣ ਦੇ ਅਨੁਸਾਰ ਆਰ-ਵੈਲਯੂ 14 ਜਨਵਰੀ ਅਤੇ 21 ਜਨਵਰੀ ਦੇ ਵਿਚਕਾਰ 1.57, 7 ਅਤੇ 13 ਜਨਵਰੀ ਦੇ ਵਿਚਕਾਰ 2.2, 1 ਅਤੇ 6 ਜਨਵਰੀ ਦੇ ਵਿਚਕਾਰ ਚਾਰ ਅਤੇ 25 ਅਤੇ 31 ਦਸੰਬਰ ਦੇ ਵਿਚਕਾਰ 2.9 ਦਰਜ ਕੀਤੀ ਗਈ ਸੀ।

ਗਣਿਤ ਵਿਭਾਗ ਅਤੇ ਸੈਂਟਰ ਆਫ਼ ਐਕਸੀਲੈਂਸ ਫਾਰ ਕੰਪਿਊਟੇਸ਼ਨਲ ਮੈਥੇਮੈਟਿਕਸ ਐਂਡ ਡੇਟਾ ਸਾਇੰਸ, ਆਈਆਈਟੀ ਮਦਰਾਸ, ਜਿਸ ਦੀ ਅਗਵਾਈ ਪ੍ਰੋਫੈਸਰ ਨੀਲੇਸ਼ ਐਸ ਉਪਾਧਿਆਏ ਅਤੇ ਪ੍ਰੋਫੈਸਰ ਐਸ ਸੁੰਦਰ ਨੇ ਕੀਤੀ।

ਅੰਕੜਿਆਂ ਮੁਤਾਬਕ ਮੁੰਬਈ ਦਾ ਆਰ-ਵੈਲਿਊ 0.67, ਦਿੱਲੀ ਦਾ ਆਰ-ਵੈਲਿਊ 0.98, ਚੇਨਈ ਦਾ ਆਰ-ਵੈਲਿਊ 1.2 ਅਤੇ ਕੋਲਕਾਤਾ ਦਾ ਆਰ-ਵੈਲਿਊ 0.56 ਹੈ। ਆਈਆਈਟੀ ਮਦਰਾਸ ਦੇ ਗਣਿਤ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਜੈਅੰਤ ਝਾਅ ਨੇ ਦੱਸਿਆ ਕਿ ਮੁੰਬਈ ਅਤੇ ਕੋਲਕਾਤਾ ਦੇ ਆਰ-ਵੈਲਿਊਜ਼ ਦਰਸਾਉਂਦੇ ਹਨ ਕਿ ਮਹਾਮਾਰੀ ਦਾ ਸਿਖਰ ਉੱਥੇ ਖ਼ਤਮ ਹੋ ਗਿਆ ਹੈ, ਜਦੋਂ ਕਿ ਦਿੱਲੀ ਅਤੇ ਚੇੱਨਈ ਵਿੱਚ ਇਹ ਅਜੇ ਵੀ ਇੱਕ ਦੇ ਨੇੜੇ ਹੈ।

ਉਨ੍ਹਾਂ ਕਿਹਾ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਆਈਸੀਐਮਆਰ (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਸੰਕਰਮਿਤ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣਾ ਲਾਜ਼ਮੀ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਸੰਕਰਮਣ ਦੇ ਘੱਟ ਮਾਮਲੇ ਸਾਹਮਣੇ ਆਏ ਹਨ।

ਝਾਅ ਨੇ ਦੱਸਿਆ ਕਿ ਉਨ੍ਹਾਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਅਗਲੇ 14 ਦਿਨਾਂ ਵਿੱਚ 6 ਫ਼ਰਵਰੀ ਤੱਕ ਕੋਰੋਨਾ ਵਾਇਰਸ ਦਾ ਸਿਖਰ ਆ ਜਾਵੇਗਾ। ਪਹਿਲਾਂ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ 1 ਫਰਵਰੀ ਤੋਂ 15 ਫਰਵਰੀ ਦਰਮਿਆਨ ਤੀਜੀ ਲਹਿਰ ਦਾ ਸਿਖਰ ਆਵੇਗਾ।

ਭਾਰਤ ਵਿੱਚ ਐਤਵਾਰ ਨੂੰ ਸੰਕਰਮਣ ਦੇ 3,33,533 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 3,92,37,264 ਹੋ ਗਈ ਹੈ। ਤੀਜੀ ਲਹਿਰ ਦਾ ਮੁੱਖ ਕਾਰਨ ਕੋਵਿਡ-19 ਦਾ ਓਮੀਕਰੋਨ ਰੂਪ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਪ੍ਰਧਾਨ ਮੰਤਰੀ ਅੱਜ ਕਰਨਗੇ ਗੱਲਬਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.