ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ‘ਓਮੀਕਰੋਨ’ ਦੇ 161 ਨਵੇਂ ਕੇਸਾਂ ਦੇ ਆਉਣ ਤੋਂ ਬਾਅਦ ਇਸ ਵੈਰੀਐਂਟ ਦੇ ਮਾਮਲਿਆਂ ਦੀ ਗਿਣਤੀ 1,431 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਸਵੇਰੇ ਅਪਡੇਟ ਕੀਤੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ।
23 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਓਮੀਕਰੋਨ ਦੇ 1,431 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 488 ਲੋਕ ਜਾਂ ਤਾਂ ਠੀਕ ਹੋ ਗਏ ਹਨ ਜਾਂ ਦੇਸ਼ ਛੱਡ ਚੁੱਕੇ ਹਨ।
ਕੋਰੋਨਾ ਵਾਇਰਸ ਦੇ ਨਵੇਂ ਰੂਪ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 454 ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਦਿੱਲੀ ਵਿੱਚ 351, ਕੇਰਲ ਵਿੱਚ 118 ਅਤੇ ਗੁਜਰਾਤ ਵਿੱਚ 115 ਹਨ।
ਮੰਤਰਾਲੇ ਦੇ ਮੁਤਾਬਿਕ ਦੇਸ਼ ਵਿੱਚ ਕੋਵਿਡ -19 ਦੇ ਰੋਜ਼ਾਨਾ ਮਾਮਲੇ 65 ਦਿਨਾਂ ਬਾਅਦ 16,000 ਤੋਂ ਵੱਧ ਦੇ ਅੰਕੜੇ ਨੂੰ ਪਾਰ ਕਰ ਗਏ ਹਨ, ਜਿਸ ਨਾਲ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ 3,48,61,579 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 1,04,781 ਹੋ ਗਈ ਹੈ।
ਭਾਰਤ ਵਿੱਚ ਕੋਰੋਨਾ ਵਾਇਰਸ ਦੇ 22,775 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 220 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,81,080 ਹੋ ਗਈ ਹੈ।
ਦੇਸ਼ ਵਿੱਚ 6 ਅਕਤੂਬਰ ਨੂੰ 4 ਘੰਟਿਆਂ ਵਿੱਚ ਲਾਗ ਦੇ 22,431 ਨਵੇਂ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ 30 ਨਵੰਬਰ ਨੂੰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਕੇਸ ਸੰਕਰਮਣ ਦੇ ਮਾਮਲਿਆਂ ਦਾ 0.30 ਪ੍ਰਤੀਸ਼ਤ ਹਨ, ਜਦੋਂ ਕਿ ਸੰਕਰਮਣ ਦੀ ਰਾਸ਼ਟਰੀ ਦਰ 98.32 ਪ੍ਰਤੀਸ਼ਤ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 13,420 ਦਾ ਵਾਧਾ ਹੋਇਆ ਹੈ।
ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਇਸ ਦੇ ਨਾਲ ਹੀ ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ ਸੀ। ਦੇਸ਼ ਵਿੱਚ ਇਹ ਮਾਮਲੇ 19 ਦਸੰਬਰ ਨੂੰ ਇੱਕ ਕਰੋੜ, ਇਸ ਸਾਲ 4 ਮਈ ਨੂੰ ਦੋ ਕਰੋੜ ਅਤੇ 23 ਜੂਨ ਨੂੰ ਤਿੰਨ ਕਰੋੜ ਨੂੰ ਪਾਰ ਕਰ ਗਏ ਸੀ।
ਇਹ ਵੀ ਪੜੋ: Covid Vaccine Registration : ਅੱਜ ਤੋਂ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ
ਦਿੱਲੀ ’ਚ ਓਮੀਕਰੋਨ ਦੇ 31 ਨਵੇਂ ਮਾਮਲੇ
ਰਾਜਧਾਨੀ ਦਿੱਲੀ ਵਿੱਚ ਓਮੀਕਰੋਨ ਦੇ 31 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਓਮੀਕਰੋਨ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 351 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 57 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ 1796 ਮਾਮਲੇ ਦਰਜ ਕੀਤੇ ਗਏ ਹਨ।