ਚੰਡੀਗੜ੍ਹ: ਦੇਸ਼ ’ਚ ਕੋਵਿਡ 19 ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਖਤਰਾ ਵਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਨਾਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਚ ਜਲਦ ਹੀ 15 ਤੋਂ 18 ਸਾਲ ਦੇ ਬੱਚਿਆਂ ਦੇ ਲਈ ਵੈਕਸੀਨੈਸ਼ਨ ਅਭਿਆਨ 3 ਜਨਵਰੀ 2022 ਤੋਂ ਸ਼ੁਰੂ ਹੋਵੇਗਾ। ਜਿਸ ਲਈ 1 ਜਨਵਰੀ 2022 ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗਾ।
ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ 15 ਤੋਂ 18 ਸਾਲ ਦੇ ਬੱਚਿਆਂ ਕੋਲ ਆਧਾਰ ਕਾਰਡ ਜਾਂ ਫਿਰ ਦੂਜਾ ਕੋਈ ਪਛਾਣ ਪੱਤਰ ਨਹੀਂ ਹੈ। ਪਰ ਬੱਚੇ ਆਪਣਾ ਵਿਦਿਆਰਥੀ ਵਾਲਾ ਆਈ ਕਾਰਡ ਦਿਖਾ ਕੇ ਵੈਕਸੀਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 15 ਤੋਂ 18 ਸਾਲ ਦੇ ਲੋਕਾਂ ਦੇ ਲਈ ਕੋਵੈਕਸੀਨ ਟੀਕੇ ਦੀ ਮਨਜੂਰੀ ਦਿੱਤੀ ਗਈ ਹੈ।
ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਰਜਿਸਟ੍ਰੇਸ਼ਨ
- 15-18 ਸਾਲ ਦੇ ਬੱਚਿਆਂ ਦੀ ਟੀਕਾਕਰਨ ਲਈ ਰਜਿਸਟ੍ਰੇਸ਼ਨ 1 ਜਨਵਰੀ, 2022 ਤੋਂ ਸ਼ੁਰੂ ਹੋਵੇਗੀ ਅਤੇ ਟੀਕਾਕਰਨ 3 ਜਨਵਰੀ, 2022 ਤੋਂ ਸ਼ੁਰੂ ਹੋਵੇਗਾ।
- ਤੁਸੀਂ ਸਿਰਫ਼ ਕੋਵਿਨ (CoWIN) 'ਤੇ ਟੀਕਾਕਰਨ ਲਈ ਰਜਿਸਟਰ ਕਰ ਸਕੋਗੇ। ਜਿਵੇਂ ਕਿ ਹੁਣ ਤੱਕ 18 ਸਾਲ ਤੋਂ ਵੱਧ ਉਮਰ ਦੇ ਲੋਕ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
- ਬੱਚਿਆਂ ਦੀ ਰਜਿਸਟ੍ਰੇਸ਼ਨ ਲਈ ਇੱਕ ਵਾਧੂ ਕਾਰਡ ਜੋੜਿਆ ਗਿਆ ਹੈ। ਜੇਕਰ ਬੱਚਿਆਂ ਕੋਲ ਆਧਾਰ ਕਾਰਡ, ਵੋਟਰ ਆਈਡੀ ਜਾਂ ਪੈਨ ਨੰਬਰ ਨਹੀਂ ਹੈ, ਤਾਂ ਰਜਿਸਟ੍ਰੇਸ਼ਨ ਲਈ ਬੱਚੇ 10ਵੀਂ ਦਾ ਆਈਡੀ ਕਾਰਡ ਜਾਂ ਸਰਟੀਫਿਕੇਟ ਨੂੰ ਸ਼ਾਮਲ ਕੀਤਾ ਗਿਆ ਹੈ।
- 15-18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਕਿਉਂਕਿ ਡੀਜੀਸੀਆਈ ਨੇ 12 ਸਾਲ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਲਈ ਐਮਰਜੈਂਸੀ ਵਰਤੋਂ ਲਈ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
- ਰਜਿਸਟ੍ਰੇਸ਼ਨ ਦੇ ਲਈ ਬੱਚੇ ਆਪਣੇ ਮਾਤਾ ਪਿਤਾ ਦਾ ਮੋਬਾਈਲ ਨੰਬਰ ਦਾ ਇਸਤੇਮਾਲ ਕਰ ਸਕਦੇ ਹਨ।
- ਵੈਕਸੀਨੇਸ਼ਨ ਦੀ ਸ਼ੁਰਆਤ ਹੋਣ ਦੇ ਸਮੇਂ ਵਿਦਿਆਰਥੀ ਵੈਕਸੀਨ ਸੈਂਟਰ ਪਹੁੰਚ ਕੇ ਵੈਕਸੀਨ ਲੈ ਸਕਦਾ ਹੈ।
ਇਹ ਵੀ ਪੜੋ: ਦਿੱਲੀ ’ਚ ਓਮੀਕਰੋਨ ਦੇ 73 ਨਵੇਂ ਕੇਸ , ਕੁੱਲ ਮਾਮਲੇ 238