ETV Bharat / bharat

ਕੋਰੋਨਾ ਦੀ ਦੂਜੀ ਲਹਿਰ ਮੋਦੀ ਸਰਕਾਰ ਦੀ ਨੀਤੀ ਤੇ ਗਲਤ ਪਲਾਨਿੰਗ ਦਾ ਨਤੀਜਾ-ਲੈਨਸੈਂਟ ਦੀ ਰਿਪੋਰਟ - ਗਲਤ ਪਲਾਨਿੰਗ

ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਲਈ ਮਸ਼ਹੂਰ ਮੈਡੀਕਲ ਜਰਨਲ ਲੈਨਸੈਂਟ ਵਿਚ ਇਕ ਲੇਖ ਵਿਚ ਮਾਹਿਰਾਂ ਨੇ ਭਾਰਤ ਸਰਕਾਰ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਲੇਖ ਵਿੱਚ ਸਰਕਾਰਾਂ ਦੀਆਂ ਨੀਤੀਆਂ ਅਤੇ ਯੋਜਨਾਵਾਂ ‘ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।

ਕੋਰੋਨਾ ਦੀ ਦੂਜੀ ਲਹਿਰ ਮੋਦੀ ਸਰਕਾਰ ਦੀ ਨੀਤੀ ਤੇ ਗਲਤ ਪਲਾਨਿੰਗ ਦਾ ਨਤੀਜਾ-ਲੈਨਸੈਂਟ ਦੀ ਰਿਪੋਰਟ

author img

By

Published : May 9, 2021, 10:57 AM IST

ਹੈਦਰਾਬਾਦ: ਭਾਰਤ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਦਾ ਸ਼ਿਕਾਰ ਹੋ ਰਿਹਾ ਹੈ।ਦੇਸ਼ ‘ਚ ਰੋਜ਼ਾਨਾ ਰਿਕਾਰਡ ਤੋੜ ਮਾਮਲਿਆਂ ਦੇ ਨਾਲ ਰਿਕਾਰਡ ਤੋੜ ਮੌਤਾਂ ਵੀ ਹੋ ਰਹੀਆਂ ਨੇ ਜੋ ਕਿ ਹੈਰਾਨ ਕਰ ਦੇਣ ਵਾਲੀਆਂ ਹਨ। ਇਸ ਦੌਰਾਨ ਹੀ ਮਸ਼ਹੂਰ ਮੈਡੀਕਲ ਜਰਨਲ ਲੈਨਸੇਟ ਦੀ ਇੱਕ ਰਿਪੋਰਟ ਵਿਚ ਕੋਰੋਨਾ ਨਾਲ ਨਜਿੱਠਣ ਨੂੰ ਲੈਕੇ ਭਾਰਤ ਸਰਕਾਰ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਉਨ੍ਹਾਂ ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਕੋਰੋਨਾ ਦੀ ਦੂਸਰੀ ਲਹਿਰ ਨਾਲ ਲੜ ਰਿਹਾ ਭਾਰਤ

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਹਰ ਰੋਜ਼ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਸ ਸਮੇਂ ਅਮਰੀਕਾ ਵਿਚ ਭਾਰਤ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਹਨ। 4 ਅਪ੍ਰੈਲ ਨੂੰ ਭਾਰਤ ਵਿਚ 1 ਲੱਖ ਨਵੇਂ ਕੇਸ ਸਾਹਮਣੇ ਆਏ, ਜੋ 21 ਅਪ੍ਰੈਲ ਨੂੰ 3 ਲੱਖ ਤੱਕ ਪਹੁੰਚ ਗਏ।ਮਹਾਰਾਸ਼ਟਰ ਅਤੇ ਦਿੱਲੀ ਵਰਗੇ ਰਾਜਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਲੌਕਡਾਊਨ ਲਗਾਇਆ ਗਿਆ ਹੈ ਤੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਦੌਰਾਨ ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣ ਅਤੇ ਆਕਸੀਜਨ ਪਲਾਂਟ ਲਗਾਉਣ ਦੀ ਕਵਾਇਦ ਜਾਰੀ ਕੀਤੀ ਗਈ ਹੈ।ਕਈ ਸ਼ਹਿਰਾਂ ਵਿੱਚ ਸਿਹਤ ਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੋਣ ਦੇ ਚੱਲਦੇ ਕਈ ਸੂਬਿਆਂ ਦੇ ਵਿੱਚ ਲੌਕਡਾਊਨ ਤੇ ਕਰਫਿਊ ਲਗਾਇਆ ਗਿਆ ਹੈ।

ਰਿਪੋਰਟ ਵਿੱਚ, ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਦਾ ਹਵਾਲਾ ਵੀ ਦਿੱਤਾ ਗਿਆ ਹੈ ਕਿ ਪੀਐੱਮ ਮੋਦੀ ਨੇ 25 ਅਪ੍ਰੈਲ ਨੂੰ ਕਿਹਾ ਕਿ ਦੇਸ਼ ‘ਚ "ਸਿਹਤ ਸਹੂਲਤਾਂ ਜਿਵੇਂ ਹਸਪਤਾਲ, ਵੈਂਟੀਲੇਟਰ, ਦਵਾਈਆਂ ਤੇ ਦਿਨ ਰਾਤ ਕੰਮ ਹੋ ਰਿਹਾ ਹੈ।"

ਦੂਸਰੀ ਲਹਿਰ ਨੂੰ ਲੈਕੇ ਅਣਦੇਖੀ

ਰਿਪੋਰਟ ਵਿਚ, ਪਬਲਿਕ ਹੈਲਥ ਫਾਊਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ੍ਰੀਨਾਥ ਰੈੱਡੀ ਦਾ ਕਹਿਣਾ ਹੈ ਕਿ 2021 ਵਿਚ, ਨੀਤੀ ਨਿਰਮਾਤਾਵਾਂ ਤੋਂ ਲੈਕੇ ਮੀਡੀਆ ਅਤੇ ਆਮ ਲੋਕਾਂ ਚ ਇਕ ਇਹ ਧਾਰਨਾ ਬਣ ਗਈ ਸੀ ਕਿ ਭਾਰਤ ਨੇ ਮਹਾਮਾਰੀ ਤੇ ਕਾਬੂ ਪਾ ਲਿਆ ਹੈ ਤੇ ਕੋਰੋਨਾ ਦੀ ਕੋਈ ਦੂਜੀ ਲਹਿਰ ਨਹੀਂ ਹੋਵੇਗੀ ਇੱਥੋਂ ਤੱਕ ਕਿ ਵਿਗਿਆਨੀਆਂ ਨੇ ਵੀ ਇਸ ਦਾ ਪ੍ਰਚਾਰ ਕੀਤਾ। ਇਸ ਦੇ ਚੱਲਦੇ ਹੀ ਪਾਬੰਦੀਆਂ ਨੂੰ ਹਟਾਇਆ ਗਿਆ ਤੇ ਆਮ ਦੀ ਤਰ੍ਹਾਂ ਕੰਮ ਧੰਦੇ ਹੋਣ ਲੱਗੇ।

ਚੋਣ ਰੈਲੀਆਂ ‘ਚ ਹੋਏ ਭਾਰੀ ਇਕੱਠ

ਇਸ ਸਾਲ ਜਨਵਰੀ-ਫਰਵਰੀ ਵਿਚ, ਕੋਰੋਨਾ ਦੇ ਬਹੁਤ ਘੱਟ ਕੇਸ ਸਨ ਪਰ ਮਾਰਚ ਵਿਚ ਜਨਤਕ ਸਮਾਗਮਾਂ ਵਿਚ ਭੀੜ ਇਕੱਠੀ ਹੋਣੀ ਸ਼ੁਰੂ ਹੋਈ । ਪੰਜ ਸੂਬਿਆਂ ਵਿਚ ਚੋਣਾਂ ਦੀ ਘੋਸ਼ਣਾ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸੈਂਕੜੇ ਜਨਤਕ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ।

ਰਿਪੋਰਟ ਵਿਚ ਬੰਗਾਲ ਵਿਚ ਇਕ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਇਕ ਬਿਆਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮੈਨੂੰ ਕਿਸੇ ਰੈਲੀ ਵਿਚ ਇੰਨੀ ਭੀੜ ਨਹੀਂ ਦਿਖਾਈ ਦਿੱਤੀ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਆਗੂ ਲੋਕਾਂ ਨੂੰ ਉਨ੍ਹਾਂ ਦੀਆਂ ਜਨਤਕ ਸਭਾਵਾਂ ਬਾਰੇ ਜਾਣਕਾਰੀ ਦੇ ਰਹੇ ਸਨ ਤਾਂ ਕਿ ਵੱਧ ਤੋਂ ਵੱਧ ਲੋਕ ਰੈਲੀ ਵਿੱਚ ਪਹੁੰਚਣ।

ਚੋਣ ਕਮਿਸ਼ਨ ਤੇ ਕੁੰਭ ਮੇਲੇ ‘ਤੇ ਸਵਾਲ

ਰਿਪੋਰਟ ਵਿੱਚ ਭਾਰਤ ਦੇ ਚੋਣ ਕਮਿਸ਼ਨ ਉੱਤੇ ਸਵਾਲ ਉਠਾਉਂਦੇ ਹੋਏ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਚੋਣਾਂ ਦੇ ਆਯੋਜਨ ਲਈ ਜ਼ਿੰਮੇਵਾਰ ਹੈ। ਮਹਾਮਾਰੀ ਦੌਰਾਨ ਵੱਡੀਆਂ ਰੈਲੀਆਂ ਅਤੇ ਰੋਡ ਸ਼ੋਅ ਹੋਏ ਪਰ ਕਮਿਸ਼ਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਚੋਣਾਂ ਦੇ ਆਖ਼ਰੀ ਹਫ਼ਤੇ ਹੀ ਰੋਡ ਸ਼ੋਅ ਅਤੇ ਰੈਲੀਆਂ 'ਤੇ ਕਾਰਵਾਈ ਕਰਨ ਦੀ ਗੱਲ ਕੀਤੀ ਗਈ, ਹਾਲਾਂਕਿ ਆਗੂਆਂ ਨੂੰ 500 ਲੋਕਾਂ ਨਾਲ ਜਨਤਕ ਮੀਟਿੰਗ ਕਰਨ ਦੀ ਆਗਿਆ ਦਿੱਤੀ ਗਈ ਸੀ।

ਰਿਪੋਰਟ ‘ਚ ਕੁੰਭ ਦੇ ਮੇਲੇ ‘ਤੇ ਵੀ ਸਵਾਲ ਉਠਾਏ ਗਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਬਾਵਜੂਦ ਕੇਂਦਰ ਅਤੇ ਸੂਬਾ ਸਰਕਾਰ ਨੇ ਕੁੰਭ ਜਾਰੀ ਰੱਖਿਆ। ਲੱਖਾਂ ਲੋਕ ਗੰਗਾ ਵਿਚ ਪਵਿੱਤਰ ਡੁੱਬਕੀ ਲਗਾਉਣ ਲਈ ਹਰਿਦੁਆਰ ਪਹੁੰਚੇ। ਜਿਸਦੇ ਚੱਲਦੇ ਹੀ ਕੁੰਭ ਵਿੱਚ ਵੀ ਕੋਰੋਨਾ ਦੇ 2000 ਕੇਸ ਸਾਹਮਣੇ ਆਏ ਹਨ।

ਸ੍ਰੀਨਾਥ ਰੈਡੀ ਦੇ ਅਨੁਸਾਰ, ਪਾਬੰਦੀ ਹਟਾਏ ਜਾਣ ਤੋਂ ਬਾਅਦ ਸਮਾਗਮ, ਰੈਲੀਆਂ, ਭੀੜ, ਜਨਤਕ ਯਾਤਰਾ ਅਤੇ ਮਾਸਕ ਵਰਗੇ ਕੋਰੋਨਾ ਨਾਲ ਸਬੰਧਿਤ ਸਾਵਧਾਨੀਆਂ ਨਾ ਵਰਤਣ ਕਾਰਨ ਵਾਇਰਸ ਫੈਲਣ ਨੂੰ ਮੌਕਾ ਮਿਲਿਆ।

ਸਰਕਾਰਾਂ ਦੀ ਕਮੀ

ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਵਿਖੇ ਸਕੂਲ ਆਫ਼ ਹੈਲਥ ਸਿਸਟਮ ਸਟੱਡੀਜ਼ ਦੇ ਸਾਬਕਾ ਡੀਨ ਟੀ. ਸੁੰਦਰ ਰਮਨ ਮੰਨਦੇ ਹਨ ਕਿ ਇਹ ਸਰਕਾਰਾਂ ਦੀ ਕਮੀ ਹੈ ਕਿਉਂਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਪਹਿਲੀ ਲਹਿਰ ਦੇ ਤਬਾਹੀ ਮਚਾਉਣ ਤੋਂ ਬਾਅਦ ਸੀਮਤ ਸਮੇਂ ਲਈ ਹਸਪਤਾਲਾਂ ਵਿਚ ਬਣੇ ਆਕਸੀਜਨ ਦੇ ਪ੍ਰਬੰਧ ਕੀਤੇ ਸਨ ਪਰ ਇਸ ਸਿਸਟਮ ਨੂੰ ਇਸ ਢੰਗ ਨਾਲ ਤਿਆਰ ਕਰਨਾ ਚਾਹੀਦਾ ਸੀ ਕਿ ਲੋੜ ਪੈਣ ਤੇ ਇਸ ਦੀ ਵਰਤੋ ਕੀਤਾ ਜਾ ਸਕਦੀ।

ਵੈਕਸੀਨੇਸ਼ਨ ‘ਤੇ ਸਵਾਲ

ਸਰਕਾਰ ਨੇ ਭਾਰਤ ਵਿਚ ਹੋ ਰਹੇ ਕੋਵਿਡ -19 ਟੀਕਾਕਰਣ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ ਕਰਾਰ ਦਿੱਤਾ। ਭਾਰਤ ਵਿਚ ਦੋਵੇਂ ਟੀਕਾ ਕੰਪਨੀਆਂ ਟੀਕੇ ਤਿਆਰ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿਚ ਨਿਰਯਾਤ ਵੀ ਕਰ ਰਹੀਆਂ ਹਨ ਪਰ ਭਾਰਤ ਨੂੰ ਆਪਣੇ ਟੀਕਾਕਰਨ ਪ੍ਰੋਗਰਾਮ ਲਈ ਟੀਕਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕਾਂ ਨੂੰ ਪਹਿਲਾ ਟੀਕਾ ਮਿਲ ਚੁੱਕਿਆ ਹੈ ਪਰ ਉਹਨਾਂ ਨੂੰ ਦੂਜੀ ਖੁਰਾਕ ਨਹੀਂ ਮਿਲ ਰਹੀ ਕਿਉਂਕਿ ਦੇਸ਼ ਭਰ ਵੈਕਸੀਨੇਸ਼ਨ ਦੀ ਘਾਟ ਹੈ।

ਗਲਤ ਪਲਾਨਿੰਗ ਦਾ ਨਤੀਜਾ

ਇੱਕ ਨਿੱਜੀ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਇਕ ਵਾਇਰਸੋਲੋਜਿਸਟ ਵਿਗਿਆਨੀ ਸ਼ਾਹਿਦ ਜਮੀਲ ਦੇ ਅਨੁਸਾਰ ਇਹ ਪੂਰੀ ਤਰ੍ਹਾਂ ਗਲਤ ਯੋਜਨਾਬੰਦੀ ਦਾ ਨਤੀਜਾ ਹੈ। ਭਾਰਤ ਵਿਚ ਟੀਕਾ ਕੰਪਨੀਆਂ ਨੂੰ ਲੋੜੀਂਦੇ ਆਦੇਸ਼ ਨਹੀਂ ਦਿੱਤੇ ਗਏ ਜੇ ਅਜਿਹਾ ਹੁੰਦਾ ਤਾਂ ਉਹ ਸਮੇਂ ਸਿਰ ਵੱਧ ਤੋਂ ਵੱਧ ਖੁਰਾਕਾਂ ਤਿਆਰ ਕਰਦੀਆਂ। ਜਿਨ੍ਹਾਂ ਦੇਸ਼ਾਂ ਨੇ ਟੀਕਾਕਰਨ ਨੂੰ ਗੰਭੀਰਤਾ ਨਾਲ ਲਿਆ ਹੈ ਉਨ੍ਹਾਂ ਨੇ ਟੀਕਾ ਨਿਰਮਾਤਾਵਾਂ ਨੂੰ ਆਦੇਸ਼ ਦਿੱਤੇ ਸਨ।

ਵੈਕਸੀਨ ਦੀ ਘਾਟ ਦੇ ਬਾਵਜੂਦ ਭਾਰਤ ਇਹ ਟੀਕਾ ਦੂਜੇ ਦੇਸ਼ਾਂ ਨੂੰ ਨਿਰਯਾਤ ਕਰ ਰਿਹਾ ਹੈ। ਇਸ ਵਿਚ ਦਾਨ ਅਤੇ ਸਹਾਇਤਾ ਵਿਚ ਦਿੱਤੀ ਗਈ ਵੈਕਸੀਨ ਵੀ ਸ਼ਾਮਲ ਹੈ। ਸ਼ਾਹਿਦ ਜਮੀਲ ਦਾ ਕਹਿਣਾ ਹੈ ਕਿ ਭਾਰਤ ਦੀ ਟੀਕਾ ਕੂਟਨੀਤੀ, ਨਿਰਯਾਤ ਨੀਤੀ ਅਤੇ ਟੀਕਾ ਦਾਨ ਕਰਨਾ ਚੰਗੀ ਗੱਲ ਹੈ ਪਰ ਅਸੀਂ ਆਪਣੀ ਮੰਗ ਨੂੰ ਘੱਟ ਗਿਣਿਆ ਹੈ।

ਕਈ ਦੇਸ਼ਾਂ ਨੇ ਲਗਾਈ ਰੋਕ

ਭਾਰਤ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਬਹੁਤ ਸਾਰੇ ਦੇਸ਼ਾਂ ਨੇ ਸਾਵਧਾਨੀਆਂ ਵਰਤ ਲਈਆਂ। ਬ੍ਰਿਟਿਸ਼ ਸਰਕਾਰ ਨੇ ਭਾਰਤ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਅਤੇ ਫਰਾਂਸ ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ 10 ਦਿਨਾਂ ਦੀ ਅਲੱਗ ਅਲੱਗ ਰਹਿਣ ਦਾ ਨਿਯਮ ਬਣਾਇਆ।

ਇਹ ਵੀ ਪੜੋ:ਵਿਦੇਸ਼ੀ ਮਦਦ ਨੂੰ ਲੈਕੇ ਮਨਮੋਹਨ ਸਿੰਘ ਨਾਲ ਕਿਉਂ ਹੋ ਰਹੀ ਪੀਐੱਮ ਮੋਦੀ ਦੀ ਤੁਲਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.