ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7,584 ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਦੀ ਤੁਲਨਾ ਵਿੱਚ, ਦੇਸ਼ ਵਿੱਚ 4.8% ਵੱਧ ਕੇਸ ਪਾਏ ਗਏ। ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 4,32,05,106 ਮਾਮਲੇ ਸਾਹਮਣੇ ਆ ਚੁੱਕੇ ਹਨ। ਦੇਸ਼ ਵਿੱਚ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਅਤੇ ਕੇਰਲ ਵਿੱਚ ਪਾਏ ਗਏ ਹਨ। 5 ਸਭ ਤੋਂ ਵੱਧ ਇਨਫੈਕਟਿਡ ਸੂਬਿਆਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 2813, ਕੇਰਲ ਵਿੱਚ 2193, ਦਿੱਲੀ ਵਿੱਚ 622, ਕਰਨਾਟਕ ਵਿੱਚ 471 ਅਤੇ ਹਰਿਆਣਾ ਵਿੱਚ 348 ਸਨ। ਦੇਸ਼ ਵਿੱਚ ਪਾਏ ਗਏ ਕੁੱਲ ਮਾਮਲਿਆਂ ਵਿੱਚੋਂ 85 ਫ਼ੀਸਦੀ ਇਹਨਾਂ 5 ਸੂਬਿਆਂ ਵਿੱਚ ਪਾਏ ਗਏ ਹਨ। ਜਦ ਕਿ ਇਕੱਲੇ ਮਹਾਰਾਸ਼ਟਰ ਵਿੱਚ 37.09 ਫ਼ੀਸਦੀ ਮਾਮਲੇ ਸਾਹਮਣੇ ਆਏ ਹਨ।
ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵੀ ਹੋਇਆ ਵਾਧਾ: ਪਿਛਲੇ 24 ਘੰਟਿਆਂ 'ਚ ਕੋਰੋਨਾ ਕਾਰਨ 24 ਲੋਕਾਂ ਦੀ ਮੌਤ ਹੋਈ ਹੈ। ਜਦਕਿ ਇਸ ਤੋਂ ਇਕ ਦਿਨ ਪਹਿਲਾਂ ਹੀ 8 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ ਇਸ ਮਹਾਮਾਰੀ ਕਾਰਨ ਹੁਣ ਤੱਕ 5,24,747 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ : Flying Restaurant: ਮਨਾਲੀ 'ਚ 160 ਫੁੱਟ ਦੀ ਉਚਾਈ 'ਤੇ ਖੁੱਲ੍ਹਿਆ ਦੇਸ਼ ਦਾ ਤੀਜਾ ਫਲਾਇੰਗ ਰੈਸਟੋਰੈਂਟ