ਹੈਦਰਾਬਾਦ: ਭਾਰਤ ਵਿੱਚ ਕੋਰੋਨਾ ਦੇ 45,951 ਨਵੇਂ ਕੇਸ ਆਉਣ ਤੋਂ ਬਾਅਦ ਪੌਜ਼ੀਟਿਵ ਮਾਮਲਿਆਂ ਦੀ ਕੁੱਲ ਸੰਖਿਆ 3,03,62,848 ਹੋ ਗਈ। 817 ਮੌਤਾਂ ਤੋਂ ਬਾਅਦ, ਮੌਤਾਂ ਦੀ ਕੁੱਲ ਗਿਣਤੀ 3,98,454 ਹੋ ਗਈ ਹੈ। 60,729 ਨਵੇਂ ਡਿਸਚਾਰਜ ਤੋਂ ਬਾਅਦ, ਡਿਸਚਾਰਜਾਂ ਦੀ ਕੁੱਲ ਗਿਣਤੀ 2,94,27,330 ਹੈ। ਦੇਸ਼ ਵਿੱਚ ਐਕਟੀਵ ਮਾਮਲਿਆਂ ਦੀ ਕੁੱਲ ਸੰਖਿਆ 5,37,064 ਹੈ।
ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 36,51,983 ਟੀਕੇ ਲਗਵਾਏ ਗਏ, ਜਿਸ ਤੋਂ ਬਾਅਦ ਕੁੱਲ ਟੀਕਾਕਰਣ ਦਾ ਅੰਕੜਾ 33,28,54,527 ਹੈ। ਕੋਰੋਨਾ ਵਾਇਰਸ ਦੇ ਐਕਟੀਵ ਮਾਮਲੇ ਕੁੱਲ ਕੇਸਾਂ ਵਿਚੋਂ 1.77 ਫੀਸਦ ਹਨ। ਰਿਕਵਰੀ ਦੀ ਦਰ 96.92 ਫੀਸਦ ਹੈ ਅਤੇ ਰੋਜ਼ਾਨਾ ਪੌਜ਼ੀਟਿਵਿਟੀ ਦਰ 2.34 ਫੀਸਦ ਹੈ। ਬੀਤੇ ਦਿਨ ਭਾਰਤ ਵਿੱਚ ਕੋਰੋਨਾ ਵਾਇਰਸ ਲਈ 19,60,757 ਸੈਂਪਲਾ ਦੇ ਟੈਸਟ ਕੀਤੇ ਗਏ ਸਨ, ਹੁਣ ਤੱਕ ਕੁੱਲ 41,01,00,044 ਨਮੂਨਿਆਂ ਦੇ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ:- WEATHER NEWS: ਦਿੱਲੀ-ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਗਰਮੀ ਦਾ ਕਹਿਰ