ਨੰਗਲ: ਕੋਰੋਨਾ ਇਕ ਵਾਰ ਫਿਰ ਆਪਣੀ ਰਫ਼ਤਾਰ ਪਕੜ ਰਿਹਾ ਹੈ (Corona again speed up) ਤਾਜ਼ਾ ਮਾਮਲਾ ਨੰਗਲ ਦੇ ਇਕ ਪ੍ਰਾਈਵੇਟ ਸਕੂਲ (New cases found in Nangal School) ਦਾ ਹੈ ਜਿੱਥੇ ਦਸਵੀਂ ਦੀਆਂ ਤਿੰਨ ਵਿਦਿਆਰਥਣਾਂ ਕੋਰੋਨਾ ਪਾਜੀਟਿਵ ਆਈਆਂ ਹਨ। ਇਸ ਨਾਲ ਪ੍ਰਸ਼ਾਸਨ ਫੇਰ ਬਿਪਤਾ ਵਿੱਚ ਆ ਗਿਆ ਹੈ। ਪ੍ਰਸ਼ਾਸਨ ਨੇ ਸਬੰਧਤ ਸਕੂਲ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਸਕੂਲ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਗਿਆ ਕਿ ਆਪਣੇ ਆਪਣੇ ਬੱਚੇ ਦੇ ਕੋਰੋਨਾ ਟੈਸਟ ਜ਼ਰੂਰ ਕਰਵਾਉਣ।
ਕੋਰੋਨਾ ਖਤਮ ਨਹੀਂ ਹੋਇਆ:ਸਿਹਤ ਵਿਭਾਗ
ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਕਿਹਾ ਹੈ ਕਿ ਹਾਲੇ ਤੱਕ ਕੋਰੋਨਾ ਖ਼ਤਮ ਨਹੀਂ ਹੋਇਆ ਤੇ ਤੀਜੀ ਲਹਿਰ ਦਾ ਖਤਰਾ ਹਾਲੇ ਵੀ ਮੰਡਰਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਹਦਾਇਤਾਂ ਦੀ ਪਾਲਣਾ ਕਰਦੇ ਹੋਇਆਂ ਹਮੇਸ਼ਾ ਮਾਸਕ ਸੈਨੇਟਾਇਜ਼ਰ ਦੀ ਵਰਤੋਂ ਅਤੇ ਸੋਸ਼ਲ ਡਿਸਟੈਂਸ ਰੱਖਦੇ ਹੋਏ ਇਸ ਕੋਰੋਨਾ ਮਹਾਂਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਬੱਚੇ ਤੇ ਅਧਿਆਪਕ ਹੋ ਰਹੇ ਕੋਰੋਨਾ ਦਾ ਸ਼ਿਕਾਰ
ਸਰਕਾਰਾਂ ਵੱਲੋਂ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਦੇਣ ਤੋਂ ਬਾਅਦ ਹੁਣ ਦੇਖਿਆ ਗਿਆ ਹੈ ਕਿ ਹੁਣ ਸਕੂਲ ਦੇ ਵਿਚ ਬੱਚੇ ਤੇ ਟੀਚਰਾਂ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ ਤਾਜ਼ਾ ਮਾਮਲਾ ਨੰਗਲ ਦੇ ਵਿਚ ਇਕ ਨਿੱਜੀ ਸਕੂਲ ਹੈ ਜਿੱਥੇ ਸਿਹਤ ਵਿਭਾਗ ਵੱਲੋਂ ਇਸੇ ਸਕੂਲ ਦੇ ਤਿੰਨ ਕਲਾਸਾਂ ਦੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਵਿੱਚ ਦਸਵੀਂ ਦੀਆਂ ਤਿੰਨ ਵਿਦਿਆਰਥਣਾਂ ਕੋਰੋਨਾ ਪਾਜੀਟਿਵ ਪਾਈਆਂ ਗਈਆਂ। ਤਿੰਨੇਂ ਵਿਦਿਆਰਥਣਾਂ ਨੂੰ 14 ਦਿਨ ਲਈ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਸਕੂਲ ਕੀਤਾ ਬੰਦ
ਪ੍ਰਸ਼ਾਸਨ ਵੱਲੋਂ ਸਕੂਲ ਨੂੰ 14 ਦਿਨ ਲਈ ਬੰਦ ਕੀਤਾ ਗਿਆ ਕਿਉਂਕਿ ਤਿੰਨ ਕੇਸ ਕੋਰੋਨਾ ਪਾਜੀਟਿਵ ਪਾਏ ਗਏ ਹਨ ਸਕੂਲ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਦੇ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਵਿਚ ਜਾ ਕੇ ਟੈਸਟ ਕਰਵਾ ਲੈਣ ਸਕੂਲ ਨੂੰ ਸੇਂਟ ਹਾਜ਼ਰ ਕੀਤਾ ਗਿਆ ਹੈ ਤੇ ਜਦੋਂ ਸਕੂਲ ਖੁੱਲ੍ਹੇਗਾ, ਉਦੋਂ ਵੀ ਬੱਚਿਆਂ ਦਾ ਸਕੂਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਤਾਪਮਾਨ ਦੀ ਜਾਂਚ ਕਰਨ, ਮਾਸਕ ਪਹਿਨਣ ਤੇ ਸੈਨੇਟਾਈਜ਼ ਕਰਵਾ ਕੇ ਹੀ ਕਲਾਸਾਂ ਵਿਚ ਬਿਠਾਇਆ ਜਾਵੇਗਾ।
ਸਕੂਲਾਂ ਵਿੱਚ ਲਗਾਤਾਰ ਕੀਤੀ ਜਾ ਰਹੀ ਟੈਸਟਿੰਗ
ਇਸ ਸਬੰਧ ਵਿਚ ਐਸਐਮਓ ਨੰਗਲ ਡਾਕਟਰ ਨਰੇਸ਼ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਸੈਂਪਲਿੰਗ ਟੈਸਟਿੰਗ ਕੀਤੀ ਜਾ ਰਹੀ ਹੈ ਤੇ ਕੱਲ੍ਹ ਇਕ ਨਿੱਜੀ ਸਕੂਲ ਵਿੱਚ ਜਾ ਕੇ ਤਿੰਨ ਕਲਾਸਾਂ ਦੀ ਟੈਸਟ ਕੀਤਾ ਗਿਆ. ਜਿਨ੍ਹਾਂ ਵਿੱਚੋਂ ਇਕ ਕਲਾਸ ਦੇ ਤਿੰਨ ਬੱਚੇ ਕੋਰੋਨਾ ਪੌਸ਼ਟਿਵ ਪਾਏਗੀ ਸਿਹਤ ਵਿਭਾਗ ਵੱਲੋਂ ਇਹ ਸੂਚਨਾ ਸਿਵਲ ਪ੍ਰਸ਼ਾਸਨ ਐੱਸਡੀਐੱਮ ਦਫ਼ਤਰ ਐ ਦਿੱਤੀ ਗਈ ਜਿਸ ਤੋਂ ਬਾਅਦ ਐਸਡੀਐਮ ਦਫਤਰ ਵੱਲੋਂ ਸਕੂਲ ਨੂੰ 14 ਦਿਨ ਲਈ ਬੰਦ ਕੀਤਾ ਗਿਆ।
ਤੀਜੀ ਲਹਿਰ ਦਾ ਖਤਰਾ ਬਰਕਰਾਰ
ਉਨ੍ਹਾਂ ਨੰਗਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ ਕੋਰੋਨਾ ਦੇ ਤੀਜੀ ਲਹਿਰ ਦਾ ਖਤਰਾ ਹਾਲੇ ਵੀ ਸਿਰ ਤੇ ਮਡਾਰ ਮੰਡਰਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡਬਲਿਊਐਚਓ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਮਾਸਿਕ ਸੈਂਟਰਜ਼ ਅਤੇ ਸੋਸ਼ਲ ਡਿਸਟੈਂਸ ਜ਼ਰੂਰ ਰੱਖਣ ਭੀੜ ਭਾੜ ਵਾਲੀ ਜਗ੍ਹਾ ਤੇ ਨਾ ਜਾਣ ਤੇ ਜੇ ਜਾਣਾ ਵੀ ਹੋਵੇ ਤਾਂ ਸੋਸ਼ਲ ਡਿਸਟੈਂਸ ਅਤੇ ਸੇਂਟ ਐਜ਼ਰ ਦਾ ਇਸਤੇਮਾਲ ਜ਼ਰੂਰ ਕਰਦੇ ਰਹਿਣ।
ਇਹ ਵੀ ਪੜ੍ਹੋ:ਸਰਹੱਦ ’ਤੇ BSF ਨੇ ਲਗਾਏ ਸੀਸੀਟੀਵੀ ਕੈਮਰੇ