ਨਵੀਂ ਦਿੱਲੀ/ਗ੍ਰੇਟਰ ਨੋਇਡਾ: ਗ੍ਰੇਟਰ ਨੋਇਡਾ ਦੇ ਬਾਦਲਪੁਰ ਥਾਣਾ ਖੇਤਰ ਸਥਿਤ ਰਾਜ ਇੰਨਕਲੇਵ ਸੁਸਾਇਟੀ ਵਿੱਚ ਉਸ ਸਮੇਂ ਹਾਹਾਕਾਰ ਮੱਚ ਗਈ, ਜਦੋਂ ਇੱਕ ਔਰਤ ਨੇ ਖੁਦ ਨੂੰ ਅੱਗ ਲਾ ਲਈ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੀ ਮੌਤ ਹੋ ਗਈ ਸੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਔਰਤ ਕੋਰੋਨਾ ਪੌਜ਼ੀਟਿਵ ਸੀ, ਜਿਸ ਪਿੱਛੋਂ ਉਹ ਘਰ ਵਿੱਚ ਕੁਆਰਨਟੀਨ ਸੀ। ਇਸ ਦੌਰਾਨ ਅਚਾਨਕ ਉਸ ਨੇ ਖੁਦ ਉਪਰ ਤੇਲ ਪਾ ਕੇ ਅੱਗ ਲਾ ਲਈ ਅਤੇ ਉਸ ਦੀ ਮੌਤ ਹੋ ਗਈ। ਔਰਤ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।
ਔਰਤ ਦੇ ਪਰਿਵਾਰ ਵਿੱਚ ਉਸ ਦਾ ਪਤੀ, ਮੁੰਡਾ ਅਤੇ ਇੱਕ ਕੁੜੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕਦਮ ਚੁੱਕਿਆ।
ਐਡੀਸ਼ਨਲ ਡੀਸੀਪੀ ਸੈਂਟਰਲ ਜ਼ੋਨ ਇਲਾਮਾਰਨ ਜੀ ਨੇ ਦੱਸਿਆ ਕਿ ਔਰਤ ਦੀ ਕੋਰੋਨਾ ਜਾਂਚ ਰਿਪੋਰਟ 11 ਅਪ੍ਰੈਲ ਨੂੰ ਆਈ ਸੀ। ਔਰਤ ਦੀ ਮੌਤ ਤੋਂ ਬਾਅਦ ਹੁਣ ਘਰ ਦੇ ਹੋਰ ਮੈਂਬਰ ਵੀ ਜਾਂਚ ਕਰਵਾ ਰਹੇ ਹਨ। ਪੁਲਿਸ ਨੇ ਕਾਨੂੰਨੀ ਕਾਰਵਾਈ ਅਰੰਭ ਦਿੱਤੀ ਹੈ।