ETV Bharat / bharat

ਕੋਰੋਨਾ ਮਹਾਂਮਾਰੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਲਈ ਇੱਕ ਵੱਡੀ ਚੁਨੌਤੀ: ਪੀਐਮ ਮੋਦੀ - ਵਰਚੁਅਲ ਜੀ20

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸਿਰਫ ਇਨ੍ਹਾਂ ਦੇ ਅਧਾਰ 'ਤੇ ਜੀ20 ਹੀ ਨਵੀਂ ਦੁਨੀਆਂ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਅੱਗੇ ਕਿਹਾ, ਸਾਡੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਸਾਡੇ ਸਮਾਜ ਨੂੰ ਸੰਕਟ ਦਾ ਸਾਹਮਣਾ ਕਰਨ ਅਤੇ ਵਿਸ਼ਵਾਸ ਨਾਲ ਲੜਨ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ
author img

By

Published : Nov 22, 2020, 10:17 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਜੀ20 ਬੈਠਕ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਦੱਸਿਆ। ਉਨ੍ਹਾਂ ਕਿਹਾ, ਇਹ ਮਹਾਂਮਾਰੀ ਮਨੁੱਖਤਾ ਦੇ ਇਤਿਹਾਸ ਦਾ ਇੱਕ ਮਹੱਤਵਪੂਰਣ ਮੋੜ ਹੈ। ਉਨ੍ਹਾਂ ਨੇ ਜੀ20 ਸਮੂਹ ਦੇ ਕੁਸ਼ਲ ਕਾਰਜਕੁਸ਼ਲਤਾ ਲਈ ਭਾਰਤ ਦੀ ਆਈਟੀ ਪਾਵਰ ਦੇ ਸਹਿਯੋਗ ਦਾ ਪ੍ਰਸਤਾਵ ਦਿੱਤਾ।

ਪੀਐਮ ਮੋਦੀ ਨੇ ਕਿਹਾ ਕਿ 'ਕਿਤੋ ਵੀ ਕੰਮਕਾਜ' ਕੋਵਿਡ-19 ਤੋਂ ਬਾਅਦ ਦੀ ਦੁਨੀਆ 'ਚ ਇੱਕ ਨਿਊ ਨਾਰਮਲ ਹੈ।

ਉਨ੍ਹਾਂ ਨੇ ਵਰਚੁਅਲ ਜੀ20 ਸਕੱਤਰੇਤ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕੋਰੋਨਾ ਤੋਂ ਬਾਅਦ ਦੁਨੀਆ ਲਈ ਇੱਕ ਨਵਾਂ ਗਲੋਬਲ ਇੰਡੈਕਸ ਵਿਕਸਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਨੇ ਇਸ ਗਲੋਬਲ ਇੰਡੈਕਸ ਵਿੱਚ ਚਾਰ ਮਹੱਤਵਪੂਰਨ ਤੱਤਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਇਨ੍ਹਾਂ ਚਾਰ ਤੱਤਾਂ ਵਿੱਚ ਇੱਕ ਵਿਸ਼ਾਲ ਪ੍ਰਤਿਭਾ ਪੂਲ ਦੀ ਸਿਰਜਣਾ, ਸਮਾਜ ਦੇ ਸਾਰੇ ਹਿੱਸਿਆਂ ਤੱਕ ਤਕਨੀਕੀ ਪਹੁੰਚ ਨੂੰ ਯਕੀਨੀ ਬਣਾਉਣਾ, ਪ੍ਰਬੰਧਕੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਧਰਤੀ ਮਾਤਾ ਨਾਲ ਬਚਾਅ ਦੀ ਭਾਵਨਾ ਨਾਲ ਪੇਸ਼ ਆਉਣਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਸਿਰਫ ਇਨ੍ਹਾਂ ਦੇ ਅਧਾਰ 'ਤੇ ਜੀ20 ਹੀ ਨਵੀਂ ਦੁਨੀਆਂ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਅੱਗੇ ਕਿਹਾ, ਸਾਡੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਸਾਡੇ ਸਮਾਜ ਨੂੰ ਸੰਕਟ ਦਾ ਸਾਹਮਣਾ ਕਰਨ ਅਤੇ ਵਿਸ਼ਵਾਸ ਨਾਲ ਲੜਨ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰੇਗੀ। ਧਰਤੀ ਗ੍ਰਹਿ ਪ੍ਰਤੀ ਸੁਰੱਖਿਆ ਦੀ ਭਾਵਨਾ ਸਾਨੂੰ ਸਿਹਤਮੰਦ ਅਤੇ ਸੰਪੂਰਨ ਜੀਵਨ ਸ਼ੈਲੀ ਲਈ ਪ੍ਰੇਰਿਤ ਕਰੇਗੀ।

ਸਿਖਰ ਸੰਮੇਲਨ ਤੋਂ ਬਾਅਦ, ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਲਿਖਿਆ, ਜੀ20 ਨੇਤਾਵਾਂ ਨਾਲ ਵਿਚਾਰ ਵਟਾਂਦਰੇ ਬਹੁਤ ਫਾਇਦੇਮੰਦ ਰਹੇ। ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਦੇ ਸਾਂਝੇ ਯਤਨਾਂ ਨਿਸ਼ਚਤ ਤੌਰ 'ਤੇ ਇਸ ਮਹਾਂਮਾਰੀ ਤੋਂ ਜਲਦ ਰਿਕਵਰੀ ਵੱਲ ਲੈ ਜਾਵੇਗੀ। ਇਸ ਵਰਚੁਅਲ ਕਾਨਫਰੰਸ ਦੀ ਮੇਜ਼ਬਾਨੀ ਲਈ ਸਾਊਦੀ ਅਰਬ ਦਾ ਧੰਨਵਾਦ।

ਇਸ ਤੋਂ ਪਹਿਲਾਂ ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਜੀ20 ਸੰਮੇਲਨ ਦਾ ਉਦਘਾਟਨ ਕੀਤਾ। ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਦੇਸ਼ਾਂ ਦੇ ਨੇਤਾ ਇਸ ਕਾਨਫਰੰਸ ਵਿੱਚ ਵਰਚੁਅਲ ਤਰੀਕੇ ਨਾਲ ਭਾਗ ਲੈ ਰਹੇ ਹਨ। ਭਾਰਤ ਨੂੰ 2022 ਵਿੱਚ ਜੀ20 ਕਾਨਫਰੰਸ ਦੀ ਮੇਜ਼ਬਾਨੀ ਕਰਨੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.