ਗੁਜਰਾਤ: ਕੋਰੋਨਾ ਕਾਲ ਦੌਰਾਨ ਤਿਉਹਾਰਾਂ ਨੂੰ ਡਿਜੀਟਲ (Digital) ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਰਤ ਦੀ ਇਕ ਆਰਕੀਟੈਕਟ (Architect) ਆਯੂਸ਼ੀ ਦੇਸਾਈ ਨੇ ਰੱਖੜੀ ਦੇ ਮੌਕੇ ਉਤੇ ਇਕ ਵਿਸ਼ੇਸ਼ ਕਸਟਮਾਈਜ਼ਡ ਰੱਖੜੀ ਬਣਾਈ ਹੈ।
![Corona effect:ਰੱਖੜੀ ਉਤੇ ਭੈਣਾਂ ਆਪਣੇ ਭਰਾਵਾਂ ਨੂੰ ਭੇਜ ਸਕਦੀਆਂ ਹਨ Digitally Wish](https://etvbharatimages.akamaized.net/etvbharat/prod-images/suratqrcoderakhdirtu_10082021200429_1008f_1628606069_788_1108newsroom_1628685660_911.jpg)
QR ਕੋਡ ਦੀ ਵਰਤੋਂ ਡਿਜੀਟਲ ਯੁੱਗ ਵਿੱਚ ਇੱਕ ਸਮਾਰਟ ਮਾਧਿਅਮ ਵਜੋਂ ਕੀਤੀ ਜਾਂਦੀ ਹੈ। ਆਯੂਸ਼ੀ ਨੇ ਇੱਕ ਵਿਲੱਖਣ QR ਕੋਡ ਬਣਾਇਆ ਹੈ ਜੋ ਮੋਬਾਈਲ ਜਾਂ ਕੰਪਿਊਟਰ 'ਤੇ ਸਕੈਨ ਕਰਨ ਤੇ ਭੈਣ ਦਾ ਇੱਕ ਵਿਸ਼ੇਸ਼ ਸੰਦੇਸ਼ ਬਣਦਾ ਹੈ ਜਾਂ ਭੈਣ ਦੁਆਰਾ ਭਰਾ ਲਈ ਚੁਣੇ ਗਏ ਵਿਸ਼ੇਸ਼ ਗਾਣੇ ਨੂੰ ਪੇਸ਼ ਕਰਦਾ ਹੈ।
![Corona effect:ਰੱਖੜੀ ਉਤੇ ਭੈਣਾਂ ਆਪਣੇ ਭਰਾਵਾਂ ਨੂੰ ਭੇਜ ਸਕਦੀਆਂ ਹਨ Digitally Wish](https://etvbharatimages.akamaized.net/etvbharat/prod-images/suratqrcoderakhdirtu_10082021200429_1008f_1628606069_1090_1108newsroom_1628685660_538.jpg)
ਆਪਣੇ ਭਰਾ ਦੇ ਗੁੱਟ ’ਤੇ ਇੱਕ ਵਿਲੱਖਣ QR ਕੋਡ ਨਾਲ ਰੱਖੜੀ ਬੰਨ੍ਹੇਗੀ। ਇਸ ਵਿਸ਼ੇਸ਼ ਕਸਟਮਾਈਜ਼ਡ ਰੱਖੜੀ ਨੂੰ ਸੂਰਤ ਸਥਿਤ ਆਰਕੀਟੈਕਟ ਆਯੂਸ਼ੀ ਦੇਸਾਈ ਦੁਆਰਾ ਤਿਆਰ ਕੀਤਾ ਗਿਆ ਹੈ। ਰੱਖੜੀ ਤੇ ਇੱਕ QR ਕੋਡ ਹੁੰਦਾ ਹੈ।
![Corona effect:ਰੱਖੜੀ ਉਤੇ ਭੈਣਾਂ ਆਪਣੇ ਭਰਾਵਾਂ ਨੂੰ ਭੇਜ ਸਕਦੀਆਂ ਹਨ Digitally Wish](https://etvbharatimages.akamaized.net/etvbharat/prod-images/12746397_gujarat.jpg)
ਜੋ ਸਕੈਨ ਕਰਨ ਤੋਂ ਬਾਅਦ ਰੱਖੜੀ ਦੀਆਂ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਵਿਖਾਏਗਾ। ਕੋਰੋਨਾ ਕਾਲ ਵਿਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ QR ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਵਿੱਚ QR ਕੋਡ online ਭੁਗਤਾਨ ਲਈ ਵਰਤਿਆ ਜਾ ਰਿਹਾ ਹੈ ਅਤੇ ਹਾਲ ਹੀ ਵਿੱਚ ਇਸ ਨੂੰ ਟੀਕਾਕਰਣ ਸਰਟੀਫਿਕੇਟ ਲਈ ਵੀ ਵਰਤਿਆ ਜਾ ਰਿਹਾ ਹੈ।
ਡਿਜੀਟਲ ਯੁੱਗ ਵਿੱਚ QR ਕੋਡ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਹੁਣ ਰੱਖੜੀ ਉਤੇ ਵਿਸ਼ੇਸ਼ QR ਦੇ ਨਾਲ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹੇਗੀ। ਇਸ ਕੋਡ ਨੂੰ ਸਕੈਨ ਕਰਨ ਤੋਂ ਬਾਅਦ ਭੈਣ ਦੁਆਰਾ ਭੇਜਿਆ ਗਿਆ ਵਿਸ਼ੇਸ਼ ਸੰਦੇਸ਼ ਵਿਖਾਈ ਦੇਵੇਗਾ ਜਾਂ ਫਿਰ ਤੁਹਾਡੇ ਚੁਣੇ ਹੋਏ ਗੀਤ ਦਾ ਲਿੰਕ ਖੁੱਲ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਵਿਲੱਖਣ QR ਕੋਡ ਕਸ਼ਮੀਰ, ਤੇਲੰਗਾਨਾ, ਅਸਾਮ ਅਤੇ ਗੁਹਾਟੀ ਸਮੇਤ ਹੋਰ ਰਾਜਾਂ ਦੇ ਲੋਕਾਂ ਦੀ ਪਸੰਦ ਬਣ ਗਿਆ ਹੈ। ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਵੀ ਆਡਰ ਮਿਲ ਰਹੇ ਹਨ। ਇਸ ਰੱਖੜੀ ਦੇ ਜ਼ਰੀਏ ਭੈਣ ਗੀਤਾਂ ਦੁਆਰਾ ਭਰਾ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੀ ਹੈ।ਤੁਹਾਨੂੰ ਦੱਸ ਦੇਈਏ OR ਦੇ ਨਾਲ ਡਿਜ਼ਾਇਨ ਕਰਕੇ ਭੈਣ ਭਰਾ ਆਪਣੀ ਤਸਵੀਰ ਵੀ ਲਗਾ ਸਕਦੇ ਹਨ।
ਇਹ ਵੀ ਪੜੋ:ਕਰਿਆਨੇ ਦਾ ਸਾਮਾਨ ਖਰੀਦ ਰਹੇ ਸੀ ਲੋਕ, ਸਟੋਰ 'ਚ ਆਇਆ ਭਾਲੂ, ਦੇਖੋ ਵੀਡੀਓ