ਪਿਥੌਰਾਗੜ੍ਹ: ਨੇਪਾਲ ਨੂੰ ਉੱਤਰਾਖੰਡ ਨਾਲ ਜੋੜਨ ਵਾਲੇ ਸਾਰੇ ਅੰਤਰਰਾਸ਼ਟਰੀ ਪੁਲ 10 ਮਈ ਦੀ ਸ਼ਾਮ 7 ਵਜੇ ਤੋਂ ਅਗਲੇ 72 ਘੰਟਿਆਂ ਲਈ ਬੰਦ ਰਹਿਣਗੇ। ਨੇਪਾਲ 'ਚ ਚੱਲ ਰਹੀਆਂ ਨਗਰ ਨਿਗਮ ਚੋਣਾਂ (Municipal elections in Nepal) ਕਾਰਨ ਦੋਵਾਂ ਦੇਸ਼ਾਂ ਵਿਚਾਲੇ 3 ਦਿਨਾਂ ਲਈ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਨੇਪਾਲ ਪ੍ਰਸ਼ਾਸਨ ਨੇ ਨਾਗਰਿਕ ਚੋਣਾਂ ਸ਼ਾਂਤੀਪੂਰਵਕ ਕਰਵਾਉਣ ਲਈ ਭਾਰਤੀ ਪ੍ਰਸ਼ਾਸਨ ਨੂੰ ਅੰਤਰਰਾਸ਼ਟਰੀ ਪੁਲਾਂ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਸੀ। ਭਾਰਤੀ ਪ੍ਰਸ਼ਾਸਨ ਨੇ ਨੇਪਾਲ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ।
ਪਿਥੌਰਾਗੜ੍ਹ ਦੇ ਡੀ.ਐਮ ਆਸ਼ੀਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਨੇਪਾਲ ਪ੍ਰਸ਼ਾਸਨ ਦਾ ਮੰਗ ਪੱਤਰ ਮਿਲਿਆ ਹੈ। ਇਸ ਤੋਂ ਬਾਅਦ ਭਾਰਤ ਵਾਲੇ ਪਾਸੇ ਤੋਂ ਦਾਰਚੁਲਾ ਅਤੇ ਬੇਤਰੀ ਜ਼ਿਲ੍ਹੇ ਨੂੰ ਜੋੜਨ ਵਾਲੇ ਸਾਰੇ ਪੁਲਾਂ ਨੂੰ 72 ਘੰਟਿਆਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਖੁਦਾਈ ਦੌਰਾਨ ਮਿਲਿਆ 7000 ਸਾਲ ਪੁਰਾਣਾ ਹੜੱਪਾ ਸ਼ਹਿਰ, ਪਿੰਜਰ ਤੇ ਗਹਿਣਿਆਂ ਸਮੇਤ ਕਈ ਹੋਰ ਚੀਜ਼ਾਂ ਮਿਲੀਆਂ
ਜ਼ਿਕਰਯੋਗ ਹੈ ਕਿ ਉੱਤਰਾਖੰਡ 'ਚ ਭਾਰਤ-ਨੇਪਾਲ ਸਰਹੱਦ 'ਤੇ 8 ਅੰਤਰਰਾਸ਼ਟਰੀ ਪੁਲ ਹਨ, ਜੋ ਦੋਹਾਂ ਦੇਸ਼ਾਂ ਨੂੰ ਜੋੜਦੇ ਹਨ, ਇਨ੍ਹਾਂ ਵਿੱਚ ਸੀਤਾਪੁਲ, ਧਾਰਚੂਲਾ, ਬਾਲੂਕੋਟ, ਜੌਲਜੀਵੀ, ਝੁਲਾਘਾਟ, ਢੋਡਾ ਅਤੇ ਤਨਕਪੁਰ ਝੁਲਾਪੁਲ ਸ਼ਾਮਲ ਹਨ। ਜਦੋਂ ਕਿ ਬਨਬਾਸਾ ਮੋਟਰ ਬ੍ਰਿਜ਼ ਹੈ, ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਸਾਰੇ ਪੁਲ ਖਾਸ ਮੌਕਿਆਂ 'ਤੇ ਬੰਦ ਕਰ ਦਿੱਤੇ ਜਾਂਦੇ ਹਨ।