ETV Bharat / bharat

CONSTITUTION DAY: ਚਰਿੱਤਰ ਗੁਆ ਚੁੱਕੀਆਂ ਪਾਰਟੀਆਂ ਲੋਕਤੰਤਰ ਦੀ ਰੱਖਿਆ ਕਿਵੇਂ ਕਰਨਗੀਆਂ: ਪ੍ਰਧਾਨ ਮੰਤਰੀ - ਲੋਕ ਸਭਾ ਸਪੀਕਰ ਓਮ ਬਿਰਲਾ

ਸੰਸਦ ਭਵਨ ਦੇ ਸੈਂਟਰਲ ਹਾਲ (Central Hall ) 'ਚ ਸੰਵਿਧਾਨ ਦਿਵਸ(CONSTITUTION DAY) 'ਤੇ ਆਯੋਜਿਤ ਸਮਾਗਮ 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਮ ਮੋਦੀ ਨੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਦੀ ਰੱਖਿਆ ਨਹੀਂ ਕਰ ਸਕਦੀਆਂ।

ਚਰਿੱਤਰ ਗੁਆ ਚੁੱਕੀਆਂ ਪਾਰਟੀਆਂ ਲੋਕਤੰਤਰ ਦੀ ਰੱਖਿਆ ਕਿਵੇਂ ਕਰਨਗੀਆਂ: ਪ੍ਰਧਾਨ ਮੰਤਰੀ

author img

By

Published : Nov 26, 2021, 12:34 PM IST

Updated : Nov 26, 2021, 1:05 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੰਵਿਧਾਨ ਦਿਵਸ(CONSTITUTION DAY) ਮੌਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਦੀ ਰੱਖਿਆ ਨਹੀਂ ਕਰ ਸਕਦੀਆਂ।

ਸੰਸਦ ਦੇ ਸੈਂਟਰਲ ਹਾਲ ਵਿੱਚ ਸੰਵਿਧਾਨ ਦਿਵਸ (CONSTITUTION DAY) ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਰਿਵਾਰਕ ਪਾਰਟੀਆਂ ਨੂੰ ਸੰਵਿਧਾਨ ਪ੍ਰਤੀ ਸਮਰਪਿਤ ਸਿਆਸੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਦੱਸਿਆ।

ਪੀਐਮ ਮੋਦੀ ਨੇ ਕਿਹਾ ਕਿ “ਦੇਸ਼ ਦੀ ਇੱਕ ਸੰਵਿਧਾਨਕ ਲੋਕਤੰਤਰੀ ਪਰੰਪਰਾ ਹੈ ਅਤੇ ਸਿਆਸੀ ਪਾਰਟੀਆਂ ਦਾ ਇਸ ਵਿੱਚ ਆਪਣਾ ਮਹੱਤਵ ਹੈ। ਸਿਆਸੀ ਪਾਰਟੀਆਂ (Political parties) ਵੀ ਸਾਡੇ ਸੰਵਿਧਾਨ ਦੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਵੱਡਾ ਸਾਧਨ ਹਨ, ਪਰ ਜਦੋਂ ਸਿਆਸੀ ਪਾਰਟੀਆਂ ਆਪਣਾ ਜਮਹੂਰੀ ਚਰਿੱਤਰ ਗੁਆ ਬੈਠਦੀਆਂ ਹਨ, ਤਾਂ ਸੰਵਿਧਾਨ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ।

ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਦੀ ਰਾਖੀ ਕਿਵੇਂ ਕਰ ਸਕਦੀਆਂ ਹਨ?

ਉਨ੍ਹਾਂ ਕਿਹਾ 'ਕਸ਼ਮੀਰ ਤੋਂ ਕੰਨਿਆਕੁਮਾਰੀ (Kanyakumari from Kashmir) ਤੱਕ ਭਾਰਤ ਦੇ ਹਰ ਕੋਨੇ 'ਚ ਜਾਓ, ਅੱਜ ਭਾਰਤ ਇੱਕ ਸੰਕਟ ਵੱਲ ਵੱਧ ਰਿਹਾ ਹੈ। ਜੋ ਸੰਵਿਧਾਨ ਨੂੰ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।

ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ, ਉਹ ਹੈ ਪਰਿਵਾਰਕ ਪਾਰਟੀਆਂ। ਉਨ੍ਹਾਂ ਕਿਹਾ, 'ਪਰਿਵਾਰ ਲਈ ਪਾਰਟੀ, ਪਰਿਵਾਰ ਵੱਲੋਂ ਪਾਰਟੀ, ਹੁਣ ਹੋਰ ਕਹਿਣ ਦੀ ਲੋੜ ਨਹੀਂ ਜਾਪਦੀ।'

ਇਹ ਵੀ ਪੜ੍ਹੋ:26/11 ਮੁੰਬਈ ਅੱਤਵਾਦੀ ਹਮਲਾ: ਭਾਰਤ-ਪਾਕਿ ਸਬੰਧਾਂ ਵਿਚਾਲੇ ਖਿੱਚ ਗਈ ਲਾਲ ਲਕੀਰ, ਅੱਜ ਵੀ ਜਖ਼ਮ ਹਰੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਦੀ ਭਾਵਨਾ ਦੇ ਖਿਲਾਫ਼ ਹੈ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨੇ ਸੰਵਿਧਾਨ ਨਿਰਮਾਤਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ।

ਮੁੰਬਈ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 26/11 ਸਾਡੇ ਲਈ ਦੁਖਦਾਈ ਦਿਨ ਹੈ, ਕਿਉਂਕਿ ਇਸ ਦਿਨ ਦੇਸ਼ ਦੇ ਦੁਸ਼ਮਣਾਂ ਨੇ ਮੁੰਬਈ 'ਚ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ।

ਮੋਦੀ ਨੇ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੌਰਾਨ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਪ੍ਰੋਗਰਾਮ ਦੀ ਸ਼ੁਰੂਆਤ ਸੰਸਦੀ ਕਾਰਜ ਮੰਤਰੀ ਜੋਸ਼ੀ ਦੇ ਸਵਾਗਤੀ ਭਾਸ਼ਣ ਨਾਲ ਹੋਈ ਅਤੇ ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ(Lok Sabha Speaker Om Birla) ਨੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਇੱਕ ਆਤਮਾ ਹੈ, ਜੋ ਸਾਡੀ ਇਕਜੁੱਟ ਹੋਣ ਦੀ ਤਾਕਤ ਦਿੰਦਾ ਹੈ ਅਤੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਦਾ ਰਸਤਾ ਦਿਖਾਉਂਦੀ ਹੈ।

ਦੱਸਣਯੋਗ ਹੈ ਕਿ 26 ਨਵੰਬਰ ਨੂੰ ਸੰਵਿਧਾਨ ਦਿਵਸ (CONSTITUTION DAY) ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ 1949 ਵਿੱਚ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। ਸੰਵਿਧਾਨ ਦਿਵਸ 2015 ਤੋਂ ਸ਼ੁਰੂ ਕੀਤਾ ਗਿਆ ਸੀ। ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।

ਇਹ ਵੀ ਪੜ੍ਹੋ:ਸੰਸਦ ਦੇ ਸੈਂਟਰਲ ਹਾਲ 'ਚ ਸੰਵਿਧਾਨ ਦਿਵਸ ਸਮਾਰੋਹ, ਸ਼ਾਮਿਲ ਹੋਣਗੇ ਰਾਸ਼ਟਰਪਤੀ ਕੋਵਿੰਦ

Last Updated : Nov 26, 2021, 1:05 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.