ETV Bharat / bharat

Rahul Gandhi defamation case: ਰਾਹੁਲ ਨੂੰ SC ਵੱਲੋਂ ਰਾਹਤ ਮਿਲਣ 'ਤੇ ਵਾਇਨਾਡ ਵਿੱਚ ਕਾਂਗਰਸੀਆਂ ਨੇ ਮਨਾਏ ਜਸ਼ਨ - ਮਾਣਹਾਨੀ ਦੇ ਮਾਮਲੇ ਵਿੱਚ ਸਜ਼ਾ

ਕੇਰਲ ਦੇ ਵਾਇਨਾਡ 'ਚ ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਦੀ ਮੋਦੀ ਸਰਨੇਮ ਵਾਲੀ ਟਿੱਪਣੀ 'ਤੇ ਮਾਣਹਾਨੀ ਦੇ ਮਾਮਲੇ ਵਿੱਚ ਸਜ਼ਾ ਉੱਤੇ ਰੋਕ ਲਗਾਉਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਜਸ਼ਨ ਮਨਾਏ। ਪੜ੍ਹੋ ਪੂਰੀ ਖਬਰ...

Rahul Gandhi defamation case
Rahul Gandhi defamation case
author img

By

Published : Aug 4, 2023, 6:52 PM IST

ਵਾਇਨਾਡ : ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਮੋਦੀ ਸਰਨੇਮ ਦੀ ਟਿੱਪਣੀ ਨਾਲ ਸਬੰਧਤ 2019 ਦੇ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਦੀ ਸਜ਼ਾ 'ਤੇ ਰੋਕ ਲਗਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਜਸ਼ਨ ਮਨਾਇਆ। ਕਾਂਗਰਸੀ ਵਰਕਰਾਂ ਨੂੰ ਉਮੀਦ ਸੀ ਕਿ ਲੋਕ ਸਭਾ ਸਕੱਤਰੇਤ ਜਲਦੀ ਹੀ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਬਹਾਲ ਕਰ ਦੇਵੇਗਾ। ਪਾਰਟੀ ਵਰਕਰਾਂ ਨੇ ਵਾਇਨਾਡ ਦੇ ਕਈ ਇਲਾਕਿਆਂ ਵਿੱਚ ਮਠਿਆਈਆਂ ਵੰਡੀਆਂ ਅਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਜਸ਼ਨ ਮਨਾਇਆ।

ਕਾਂਗਰਸੀ ਵਰਕਰਾਂ 'ਚ ਖੁਸ਼ੀ: ਇਸ ਫੈਸਲੇ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਾਂਗਰਸ ਦੇ ਇਕ ਵਰਕਰ ਨੇ ਇਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਹੁਣ ਸਾਡੇ ਲੀਡਰ ਰਾਹੁਲ ਗਾਂਧੀ ਇਕ ਵਾਰ ਫਿਰ ਵਾਪਸ ਆ ਗਏ ਹਨ। ਸਾਲੀਹ ਨਾਂ ਦੇ ਕਾਂਗਰਸੀ ਵਰਕਰ ਨੇ ਕਿਹਾ ਕਿ ਆਖ਼ਰਕਾਰ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਤੋਂ ਇਨਸਾਫ਼ ਮਿਲ ਗਿਆ ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਬਦਲਾਖੋਰੀ ਦੀ ਰਾਜਨੀਤੀ ਦੇ ਖਿਲਾਫ਼ ਹੈ। ਵਾਇਨਾਡ ਦੇ ਵਿਨੋਦ ਕੁਮਾਰ ਨਾਮ ਦੇ ਇੱਕ ਹੋਰ ਕਾਰਕੁੰਨ ਨੇ ਕਿਹਾ ਕਿ ਅਸੀਂ ਸਾਰੇ ਲੋਕ ਜੋ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਾਂ ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਵੇਗਾ। ਇਹ ਕੇਰਲ ਤੋਂ ਇਲਾਵਾ ਪੂਰੇ ਦੇਸ਼ ਵਿੱਚ ਕਾਂਗਰਸ ਲਈ ਫਾਇਦੇਮੰਦ ਹੋਵੇਗਾ। ਅਬਦੁਲ ਸਮਦ ਨੇ ਕਿਹਾ ਕਿ ਵਾਇਨਾਡ ਦੇ ਵੋਟਰ ਉਸ ਲਈ ਪ੍ਰਾਰਥਨਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਢੁੱਕਵਾਂ ਜਵਾਬ ਮਿਲਿਆ ਹੈ। ਫੈਸਲੇ ਨੇ ਸਾਬਤ ਕਰ ਦਿੱਤਾ ਕਿ ਲੋਕਤੰਤਰ ਅਜੇ ਵੀ ਜ਼ਿੰਦਾ ਹੈ। ਅਸੀਂ ਖੁਸ਼ ਹਾਂ ਕਿ ਅਦਾਲਤਾਂ ਵੀ ਆਮ ਆਦਮੀ ਦੇ ਨਾਲ ਹਨ।

ਨਿਆਂ ਦੀ ਪਹਿਲਾਂ ਹੀ ਸੀ ਉਮੀਦ: ਕੇਰਲ ਵਿਧਾਨ ਸਭਾ ਵਿੱਚ ਸੁਲਤਾਨ ਬਥੇਰੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਾਇਨਾਡ ਕਾਂਗਰਸ ਆਗੂ ਅਤੇ ਵਿਧਾਇਕ ਆਈਸੀ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ਦੀ ਮੈਂਬਰਸ਼ਿਪ ਖ਼ਤਮ ਹੋਣ ਤੋਂ ਬਾਅਦ ਵੀ ਵਾਇਨਾਡ ਦੇ ਲੋਕਾਂ ਦੇ ਮੁੱਦੇ ਲਗਾਤਾਰ ਉਠਾਏ ਹਨ। ਕਾਂਗਰਸ ਦੇ ਸੀਨੀਅਰ ਸਾਂਸਦ ਅਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੇ ਮੁਰਲੀਧਰਨ ਨੇ ਕਿਹਾ ਕਿ ਪਾਰਟੀ ਲੀਡਰਾਂ ਅਤੇ ਵਰਕਰਾਂ ਨੂੰ ਭਰੋਸਾ ਹੈ ਕਿ ਮਾਮਲਾ ਗੁਜਰਾਤ ਦੀ ਅਦਾਲਤ ਤੋਂ ਸੁਪਰੀਮ ਕੋਰਟ ਤੱਕ ਪਹੁੰਚਦੇ ਹੀ ਰਾਹੁਲ ਗਾਂਧੀ ਨੂੰ ਨਿਆਂ ਮਿਲੇਗਾ।

ਡਰਾ ਧਮਕਾ ਕੇ ਚੁੱਪ ਨਹੀਂ ਕਰਵਾ ਸਕਦੇ: ਕੇ ਮੁਰਲੀਧਰਨ ਨੇ ਕੋਟਾਯਮ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਾਨੂੰ ਸੁਪਰੀਮ ਕੋਰਟ 'ਤੇ ਭਰੋਸਾ ਹੈ ਅਤੇ ਅਸੀਂ ਸਾਰੇ ਬਹੁਤ ਖੁਸ਼ ਹਾਂ। ਇਹ ਫੈਸਲਾ ਸਵਾਗਤਯੋਗ ਹੈ, ਕਿਉਂਕਿ ਇਨ੍ਹਾਂ ਹਾਲਾਤਾਂ ਵਿੱਚ ਰਾਹੁਲ ਗਾਂਧੀ ਦੀ ਸੰਸਦ ਵਿੱਚ ਮੌਜੂਦਗੀ ਜ਼ਰੂਰੀ ਹੈ। ਕੇਰਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਵੀਡੀ ਸਤੀਸਨ ਨੇ ਕਿਹਾ ਕਿ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਸੰਘ ਪਰਿਵਾਰ ਉਸ ਨੂੰ ਡਰਾ-ਧਮਕਾ ਕੇ ਚੁੱਪ ਨਹੀਂ ਕਰਵਾ ਸਕਦਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕਰੋੜਾਂ ਕਾਂਗਰਸੀ ਵਰਕਰਾਂ ਦਾ ਸਮਰਥਨ ਹਾਸਲ ਹੈ ਅਤੇ ਪਾਰਟੀ ਨਫਰਤ ਅਤੇ ਫਾਸ਼ੀਵਾਦ ਦੀ ਰਾਜਨੀਤੀ ਖਿਲਾਫ ਆਪਣੀ ਲੜਾਈ ਜਾਰੀ ਰੱਖੇਗੀ।

ਲੋਕ ਸਭਾ 'ਚ ਬਹਾਲੀ ਦਾ ਰਾਹ ਪੱਧਰਾ: ਸਤੀਸ਼ਨ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੁੱਧ ਮੁਹਿੰਮਾਂ ਇਸ ਲਈ ਚਲਾਈਆਂ ਗਈਆਂ ਕਿਉਂਕਿ ਉਹ ਵੱਡੇ ਕਾਰੋਬਾਰੀਆਂ ਨਾਲ ਭਾਜਪਾ ਦੇ ਚੋਟੀ ਦੇ ਨੇਤਾਵਾਂ ਦੇ 'ਅਪਵਿੱਤਰ ਗਠਜੋੜ' 'ਤੇ ਲਗਾਤਾਰ ਸਵਾਲ ਉਠਾ ਰਹੇ ਸਨ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਉਪਨਾਮ ਮੋਦੀ 'ਤੇ ਟਿੱਪਣੀ ਕਰਨ ਦੇ ਸਬੰਧ ਵਿੱਚ 2019 ਵਿੱਚ ਉਨ੍ਹਾਂ ਦੇ ਖਿਲਾਫ ਦਰਜ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ 'ਤੇ ਰੋਕ ਲਗਾ ਦਿੱਤੀ, ਜਿਸ ਨਾਲ ਲੋਕ ਸਭਾ ਵਿੱਚ ਉਨ੍ਹਾਂ ਦੀ ਬਹਾਲੀ ਦਾ ਰਾਹ ਪੱਧਰਾ ਹੋ ਗਿਆ।

ਮੈਂਬਰਸ਼ਿਪ ਬਹਾਲ ਕਰਨ ਦੀ ਅਪੀਲ: ਲੋਕ ਸਭਾ ਸਪੀਕਰ ਹੁਣ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰ ਸਕਦੇ ਹਨ ਜਾਂ ਰਾਹੁਲ ਗਾਂਧੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸੰਸਦ ਮੈਂਬਰ ਵਜੋਂ ਆਪਣੀ ਮੈਂਬਰਸ਼ਿਪ ਬਹਾਲ ਕਰਨ ਦੀ ਅਪੀਲ ਕਰ ਸਕਦੇ ਹਨ। 13 ਅਪ੍ਰੈਲ 2019 ਨੂੰ ਪੂਰਨੇਸ਼ ਮੋਦੀ ਨੇ ਕੋਲਾਰ, ਕਰਨਾਟਕ ਵਿੱਚ ਇੱਕ ਚੋਣ ਮੀਟਿੰਗ ਵਿੱਚ ਮੋਦੀ ਉਪਨਾਮ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਲਈ ਰਾਹੁਲ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਰਾਹੁਲ ਨੇ ਟਿੱਪਣੀ ਕੀਤੀ ਸੀ ਕਿ 'ਸਾਰੇ ਚੋਰਾਂ ਦਾ ਇਕ ਹੀ ਉਪਨਾਮ ਮੋਦੀ ਕਿਵੇਂ ਹੋ ਸਕਦਾ ਹੈ?' (ਐਕਸਟਰਾ ਇਨਪੁਟ-ਏਜੰਸੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.