ਜੈਪੁਰ: ਕਾਂਗਰਸ ਆਗੂ ਸਚਿਨ ਪਾਇਲਟ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਨਿਸ਼ਾਨਾ ਸਾਧਿਆ ਹੈ। ਜੈਪੁਰ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਪਾਇਲਟ ਨੇ ਸੀਐਮ ਗਹਿਲੋਤ ਦੇ ਵੱਲੋਂ ਲਗਾਏ ਇਲਜ਼ਾਮਾ ਦਾ ਜਵਾਬ ਦਿੱਤਾ ਹੈ। ਰਾਜਸਥਾਨ ਦੇ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨੇ ਕਿਹਾ ਕਿ ਇਲਜ਼ਾਮ ਲਗਾਉਣ ਤੋਂ ਪਹਿਲਾਂ ਤੱਥ ਜਾਣੇ ਲੈਣੇ ਚਾਹੀਦੇ ਹਨ।
ਸਚਿਨ ਪਾਇਲਟ ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਨੇਤਾ ਸੋਨੀਆ ਗਾਂਧੀ ਨਹੀਂ ਸਗੋਂ ਵਸੁੰਧਰਾ ਰਾਜੇ ਹਨ। ਉਸ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਸਚਿਨ ਨੇ ਕਿਹਾ ਕਿ ਮੈਂ ਸੂਬਾ ਪ੍ਰਧਾਨ ਸੀ ਅਤੇ ਸਾਲ 2020 'ਚ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ। ਸੀਐਮ ਅਸ਼ੋਕ ਗਹਿਲੋਤ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਅਨੁਸ਼ਾਸਨ ਰੱਖਿਆ, ਮੈਨੂੰ ਵੀ ਕਰੋਨਾ, ਗੱਦਾਰ, ਨਿਕੰਮੇ ਕਿਹਾ ਗਿਆ।
ਰਾਜਸਥਾਨ ਦੇ ਸਾਬਕਾ ਡਿਪਟੀ ਸੀਐਮ ਨੇ ਕਿਹਾ ਕਿ ਅਸੀਂ ਢਾਈ ਸਾਲਾਂ ਤੋਂ ਇਹ ਸੁਣ ਰਹੇ ਹਾਂ, ਪਰ ਅਸੀਂ ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਸੀ। ਸਾਡੀ ਸਰਕਾਰ ਦੇ ਵਿਧਾਇਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਦੇ ਵਿਧਾਇਕਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਸਚਿਨ ਪਾਇਲਟ ਨੇ ਕਿਹਾ ਕਿ ਅਕਸ ਖਰਾਬ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਹੇਮਾਰਾਮ, ਬਿਜੇਂਦਰ ਓਲਾ ਦੇ ਪਿਤਾ ਮਹੱਤਵਪੂਰਨ ਅਹੁਦਿਆਂ 'ਤੇ ਰਹੇ। ਹੇਮਾਰਾਮ ਨੇ 100 ਕਰੋੜ ਦੀ ਜ਼ਮੀਨ ਅਤੇ 22 ਕਰੋੜ ਦੀ ਲਾਗਤ ਨਾਲ ਹੋਸਟਲ ਬਣਾਇਆ ਹੈ। ਉਨ੍ਹਾਂ 'ਤੇ ਇਲਜ਼ਾਮ ਲਗਾਉਣਾ ਗਲਤ ਹੈ। ਪਾਇਲਟ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹਾਂ।
- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ, ਮੁੱਖ ਚੋਣ ਅਧਿਕਾਰੀ ਨੇ ਕੀਤਾ ਦਾਅਵਾ
- By-Election 2023: ਜਲੰਧਰ ਜਿਮਨੀ ਚੋਣ ਦੀ ਤਿਆਰੀ, ਜਾਣੋ ਜਲੰਧਰ ਦੇ ਉਮੀਦਵਾਰਾਂ ਦੀ ਪ੍ਰੋਫਾਈਲ
- ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?
ਸਚਿਨ ਪਾਇਲਟ ਨੇ ਦੱਸਿਆ ਕਿ ਭਲਕੇ 11 ਤਰੀਕ ਨੂੰ ਆਰ.ਪੀ.ਐਸ.ਸੀ ਅਜਮੇਰ ਤੋਂ ਇੱਕ ਯਾਤਰਾ ਕੱਢੇਗੀ ਜਨ ਸੰਘਰਸ਼ ਯਾਤਰਾ 11 ਤਰੀਕ ਨੂੰ ਅਜਮੇਰ ਤੋਂ ਜੈਪੁਰ ਵੱਲ ਆਵੇਗੀ ਜੋ 125 ਕਿਲੋਮੀਟਰ ਚੱਲੇਗੀ ਜਨ ਸੰਘਰਸ਼ ਯਾਤਰਾ ਲੋਕਾਂ ਦੇ ਭਲੇ ਲਈ ਭ੍ਰਿਸ਼ਟਾਚਾਰ ਦੇ ਖਿਲਾਫ ਹੋਵੇਗੀ।