ਨਵੀਂ ਦਿੱਲੀ: ਕਾਂਗਰਸ ਪਾਰਟੀ (Congress Party) ਨੇ ਸਰਕਾਰ ਨੂੰ ਘੇਰਨ ਲਈ ਆਉਣ ਵਾਲੇ ਸੰਸਦ ਸੈਸ਼ਨ (Parliament session) ਦੌਰਾਨ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਵਿਚਾਰ ਕਰਨ ਲਈ ਅੱਜ ਆਪਣੇ ਸੰਸਦੀ ਰਣਨੀਤੀ ਗਰੁੱਪ (PARLIAMENTARY STRATEGY GROUP) ਦੀ ਮੀਟਿੰਗ ਬੁਲਾਈ ਹੈ।
ਇਹ ਮੀਟਿੰਗ ਸ਼ਾਮ 4.30 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਦੀ ਰਿਹਾਇਸ਼ 'ਤੇ ਹੋਵੇਗੀ। ਸੂਤਰਾਂ ਮੁਤਾਬਕ ਪਾਰਟੀ ਸੰਸਦ ਦੇ ਆਗਾਮੀ ਸੈਸ਼ਨ 'ਚ 18 ਮੁੱਦੇ ਉਠਾਏਗੀ, ਜਿਸ 'ਚ ਮਹਿੰਗਾਈ, ਕੋਵਿਡ ਪ੍ਰਬੰਧਨ, ਕਿਸਾਨਾਂ ਦਾ ਵਿਰੋਧ, ਪੈਗਾਸਸ, ਰਾਫੇਲ ਅਤੇ ਭਾਰਤ-ਚੀਨ ਸਰਹੱਦੀ ਮੁੱਦੇ ਇਸ ਦੇ ਕੇਂਦਰ 'ਚ ਹੋਣਗੇ।
ਖੇਤੀ ਕਾਨੂੰਨਾਂ 'ਤੇ ਵੇਣੂਗੋਪਾਲ ਨੇ ਕਿਹਾ- ਦੇਰ ਆਏ ਦਰੁਸਤ ਆਏ
ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 23 ਦਸੰਬਰ ਨੂੰ ਖਤਮ ਹੋਵੇਗਾ। ਇਸ ਦੌਰਾਨ ਕੇਂਦਰੀ ਮੰਤਰੀ ਮੰਡਲ ਨੇ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਮਲੇ ਬਾਰੇ ਪੁੱਛੇ ਜਾਣ 'ਤੇ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਬੁੱਧਵਾਰ ਨੂੰ ਕਿਹਾ, "ਦੇਰ ਆਏ ਦਰੁਸਤ ਆਏ" ਪਰ ਸਾਨੂੰ ਕੁਝ ਸਪੱਸ਼ਟੀਕਰਨ ਦੀ ਲੋੜ ਹੈ, ਕੀ MSP ਜੋੜਿਆ ਗਿਆ ਹੈ ਅਤੇ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: ਕੈਪਟਨ ਦੀ ਘਰਵਾਲੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਨੋਟਿਸ ਜਾਰੀ
ਉਂਝ, ਪਿਛਲੇ ਸੰਸਦ ਸੈਸ਼ਨ ਵਿੱਚ ਵਿਰੋਧੀ ਧਿਰ ਦੀ ਏਕਤਾ ਹੁਣ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਕਿਉਂਕਿ ਕਾਂਗਰਸ ਆਗੂ ਕੀਰਤੀ ਆਜ਼ਾਦ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਪਿਛੋਕੜ ਵਾਲੇ ਕਈ ਹੋਰ ਆਗੂ ਪਿਛਲੇ ਕੁਝ ਮਹੀਨਿਆਂ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ ਸੁਸ਼ਮਿਤਾ ਦੇਵ, ਲੁਜਿਨਹੋ ਫਲੇਰੋ ਅਤੇ ਅਭਿਜੀਤ ਮੁਖਰਜੀ ਸ਼ਾਮਲ ਹਨ।
ਆਗੂਆਂ ਦੇ ਟੀ.ਐਮ.ਸੀ ਵਿੱਚ ਸ਼ਾਮਲ ਹੋਣ 'ਤੇ ਬੋਲੇ
ਇਸ 'ਤੇ ਵੇਣੂਗੋਪਾਲ ਨੇ ਕਿਹਾ, "ਸਾਨੂੰ ਇਸ ਦੀ ਚਿੰਤਾ ਨਹੀਂ ਹੈ, ਜੇਕਰ ਕੋਈ ਸੋਚਦਾ ਹੈ ਕਿ ਉਹ ਇਕ ਦਿਨ ਕਾਂਗਰਸ ਨੂੰ ਖਤਮ ਕਰ ਦੇਵੇਗਾ, ਤਾਂ ਅਜਿਹਾ ਕਦੇ ਨਹੀਂ ਹੋਵੇਗਾ।" ਪਹਿਲਾਂ ਵੀ ਕਈ ਲੋਕਾਂ ਨੇ ਇਸ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ, "ਸਾਡਾ ਉਦੇਸ਼ ਸਪੱਸ਼ਟ ਹੈ ਕਿ ਅਸੀਂ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਗਰੀਬ ਵਿਰੋਧੀ ਨੀਤੀਆਂ ਵਿਰੁੱਧ ਲੜਨਾ ਹੈ।" ਕਾਂਗਰਸ ਜਨਰਲ ਸਕੱਤਰ ਨੇ ਕਿਹਾ, ''ਇਸਦੀ ਕਾਫੀ ਚਿੰਤਾ ਕੀਤੀ ਜਾ ਰਹੀ ਹੈ, ਇਹ ਸਭ ਸਿਰਫ਼ ਡਰਾਮਾ ਹੈ।'
ਇਹ ਵੀ ਪੜ੍ਹੋ: ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ 12 ਕਾਂਗਰਸੀ ਵਿਧਾਇਕਾਂ ਦੇ ਨਾਲ ਟੀਐਮਸੀ ਵਿੱਚ ਸ਼ਾਮਲ