ਚੰਡੀਗੜ੍ਹ: ਮਾਂਝੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਭਾਜਪਾ 'ਚ ਸ਼ਾਮਲ (MLA Fateh Jang Bajwa will join BJP) ਹੋਣ ਜਾ ਰਹੇ ਹਨ। ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦਿੱਲੀ ਵਿਖੇ ਭਾਜਪਾ ਦੇ ਦਫ਼ਤਰ ਪਹੁੰਚੇ ਗਏ ਹਨ ਜਿੱਥੇ ਉਹ ਭਾਜਪਾ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜੋ: ਨਵਜੋਤ ਸਿੱਧੂ ਦੇ ਉਲਟ ਹੋਈ ਪੰਜਾਬ ਪੁਲਿਸ, ਹੌਲਦਾਰ ਨੇ ਕੀਤਾ ਇਹ ਚੈਲੇਂਜ
ਸੀਟ ਨੂੰ ਲੈ ਕੇ ਚੱਲ ਰਹੀ ਸੀ ਜੰਗ
ਹਲਕਾ ਕਾਦੀਆਂ ਦੀ ਸੀਟ ਨੂੰ ਲੈਕੇ ਦੋ ਭਰਾ ਫਤਹਿਜੰਗ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਆਹਮੋ-ਸਾਹਮਣੇ (Brothers Partap Singh, Fateh Jung) ਸਨ। ਕਾਦੀਆਂ ਹਲਕੇ ਤੋਂ ਫਤਿਹਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ। 2 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੇ ਕਾਦੀਆਂ ਹਲਕੇ ਵਿੱਚ ਪਹੁੰਚ ਕੇ ਫਤਹਿਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ 6 ਦਿਸੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਸਿਆਸਤ ਵਿੱਚ ਦੁਬਾਰਾ ਤੋਂ ਐਂਟਰੀ ਕਰਕੇ ਦਾਅਵਾ ਕੀਤਾ ਕਿ ਉਹ ਆਪਣੇ ਕਾਦੀਆਂ ਜੱਦੀ ਹਲਕੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕਮਾਂਡ ਵੱਲੋਂ ਚੋਣਾਂ ਲੜਨ ਦਾ ਇਸ਼ਾਰਾ ਮਿਲ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਫਤਿਹ ਬਾਜਵਾ ਕਿਸ ਹਲਕੇ ਤੋਂ ਚੋਣ ਲੜਦੇ ਹਨ ਇਹ ਫ਼ੈਸਲਾ ਹਾਈ ਕਮਾਂਡ ਕਰੇਗੀ। ਪ੍ਰਤਾਪ ਸਿੰਘ ਬਾਜਵਾ ਉਸੇ ਦਿਨ ਤੋਂ ਹੀ ਆਪਣੇ ਹਲਕਾ ਕਾਦੀਆਂ ਵਿਚ ਸਰਗਰਮ ਹਨ ਅਤੇ ਮੀਟਿੰਗਾਂ ਕਰ ਰਹੇ ਹਨ।
ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਆਪਣੇ ਭਰਾ ਨੂੰ ਜਵਾਬ ਦਿੰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਹਲਕਾ ਕਾਦੀਆਂ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਕਾਦੀਆਂ ਤੋਂ ਚੋਣਾਂ ਲੜਨ ਦਾ ਗ੍ਰੀਨ ਸਿਗਨਲ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਡੇ ਲੀਡਰ ਹਨ ਅਤੇ ਉਹ ਕਿਤੋਂ ਵੀ ਚੋਣ ਲੜ ਸਕਦੇ ਹਨ ਅਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਦੀਆਂ ਤੋਂ ਕੌਣ ਉਮੀਦਵਾਰ ਐਲਾਨਿਆ ਜਾਂਦਾ ਹੈ।
ਇਹ ਵੀ ਪੜੋ: Punjab Assembly elections 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ
ਪ੍ਰਤਾਪ ਬਾਜਵਾ 2002 ਤੋਂ 2007 ਤੱਕ ਕਾਂਦੀਆਂਂ ਤੋਂ ਵਿਧਾਇਕ ਰਹੇ
ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ 2002 ਤੋਂ 2007 ਤੱਕ ਵਿਧਾਇਕ ਰਹੇ ਹਨ ਅਤੇ 2012 ਵਿੱਚ ਉਨ੍ਹਾਂ ਨੇ ਇਹ ਸੀਟ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਦੇ ਦਿੱਤੀ ਸੀ ਉਸ ਸਮੇਂ ਚਰਨਜੀਤ ਕੌਰ ਬਾਜਵਾ ਨੇ 59,843 ਵੋਟਾਂ ਹਾਸਿਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਹ ਸੀਟ ਆਪਣੇ ਕਬਜ਼ੇ ਵਿੱਚ ਕੀਤੀ ਸੀ। ਵਿਧਾਨ ਸਭਾ ਚੋਣਾਂ 2017 ਵਿੱਚ ਘਰਦਿਆਂ ਦੀ ਸਹਿਮਤੀ ਨਾਲ ਇਹ ਸੀਟ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੂੰ ਦੇ ਦਿੱਤੀ ਅਤੇ 2017 ਵਿੱਚ ਫ਼ਤਿਹ ਜੰਗ ਸਿੰਘ ਬਾਜਵਾ ਨੇ 62,596 ਵੋਟਾਂ ਹਾਸਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਸ ਸੀਟ ’ਤੇ ਕਾਬਜ਼ ਹੋਏ ਸਨ।