ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ 'ਚ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ (NMML) ਦਾ ਨਾਂਅ ਬਦਲ ਕੇ ਪ੍ਰਧਾਨ ਮੰਤਰੀ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ (PMML) ਰੱਖਣ ਨੂੰ ਲੈ ਕੇ ਵਿਵਾਦ ਫਿਰ ਤੋਂ ਭੱਖ ਗਿਆ ਹੈ। ਵਧਦੇ ਵਿਵਾਦ ਦੇ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਨਹਿਰੂ, ਉਨ੍ਹਾਂ ਦੇ ਨਾਂਅ ਨਾਲ ਨਹੀਂ, ਸਗੋਂ ਉਨ੍ਹਾਂ ਦੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਲਈ ਜਾਣੇ ਜਾਂਦੇ ਹਨ। ਲੇਹ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ 'ਤੇ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਨਹਿਰੂ ਜੀ ਦੀ ਪਛਾਣ ਉਨ੍ਹਾਂ ਦੇ ਕਰਮ ਹਨ, ਉਨ੍ਹਾਂ ਦਾ ਨਾਂਅ ਨਹੀਂ। ਉਸ ਤੋਂ ਬਾਅਧ ਹੀ, ਭਾਜਪਾ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਕਾਂਗਰਸ ਨੂੰ ਇਸ ਮੁੱਦੇ ਉੱਤੇ ਜਵਾਬ ਦਿੱਤਾ ਹੈ।
-
#WATCH | Jaipur: Union Minister Pralhad Joshi says, "...We are giving respect to our former Prime Ministers irrespective of the party. The Congress party is unnecessarily creating an issue out of it...I dont know why is there a ploblem with it. Our youth is being taught through a… https://t.co/f4STXPqUlJ pic.twitter.com/1VsYN09bTn
— ANI (@ANI) August 17, 2023 " class="align-text-top noRightClick twitterSection" data="
">#WATCH | Jaipur: Union Minister Pralhad Joshi says, "...We are giving respect to our former Prime Ministers irrespective of the party. The Congress party is unnecessarily creating an issue out of it...I dont know why is there a ploblem with it. Our youth is being taught through a… https://t.co/f4STXPqUlJ pic.twitter.com/1VsYN09bTn
— ANI (@ANI) August 17, 2023#WATCH | Jaipur: Union Minister Pralhad Joshi says, "...We are giving respect to our former Prime Ministers irrespective of the party. The Congress party is unnecessarily creating an issue out of it...I dont know why is there a ploblem with it. Our youth is being taught through a… https://t.co/f4STXPqUlJ pic.twitter.com/1VsYN09bTn
— ANI (@ANI) August 17, 2023
ਭਾਜਪਾ ਕੇਂਦਰੀ ਮੰਤਰੀ ਵਲੋਂ ਜਵਾਬ : ਜੈਪੁਰ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ, "ਅਸੀਂ ਆਪਣੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਪਾਰਟੀ ਦੀ ਪਰਵਾਹ ਕੀਤੇ ਬਿਨਾਂ ਸਨਮਾਨ ਦੇ ਰਹੇ ਹਾਂ। ਕਾਂਗਰਸ ਪਾਰਟੀ ਬੇਲੋੜੇ ਤੌਰ 'ਤੇ ਇਸ ਨੂੰ ਲੈ ਕੇ ਮੁੱਦਾ ਬਣਾ ਰਹੀ ਹੈ ਮੈਨੂੰ ਨਹੀਂ ਪਤਾ ਕਿ ਇਸ ਨਾਲ ਕੋਈ ਸਮੱਸਿਆ ਕਿਉਂ ਹੈ। ਸਾਡੇ ਨੌਜਵਾਨਾਂ ਨੂੰ ਇੱਕ ਵੀਡੀਓ ਕਲਿਪ ਰਾਹੀਂ ਸਿਖਾਇਆ ਜਾ ਰਿਹਾ ਹੈ ਜੋ ਸਾਡੇ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਦੁਆਰਾ ਪਾਏ ਯੋਗਦਾਨ ਬਾਰੇ ਅਜਾਇਬ ਘਰ ਵਿੱਚ ਚਲਾਇਆ ਜਾਂਦਾ ਹੈ।"
ਨਹਿਰੂ ਜੀ ਦੇ ਮਹਾਨ ਯੋਗਦਾਨ ਨੂੰ ਕਦੇ ਵੀ ਖੋਹ ਨਹੀਂ ਸਕਦੇ: ਦੱਸ ਦੇਈਏ ਕਿ ਨਹਿਰੂ ਮੈਮੋਰੀਅਲ ਮਿਊਜ਼ੀਅਮ ਦਾ ਨਾਂ ਪ੍ਰਧਾਨ ਮੰਤਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਰੱਖਣ ਨੂੰ ਲੈ ਕੇ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਰਾਸ਼ਟਰੀ ਰਾਜਧਾਨੀ 'ਚ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦਾ ਅਧਿਕਾਰਤ ਨਾਂ ਬਦਲਣ 'ਤੇ ਕੇਂਦਰ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਜਵਾਹਰ ਲਾਲ ਨਹਿਰੂ ਦੇ ਮਹਾਨ ਯੋਗਦਾਨ ਨੂੰ ਕਦੇ ਵੀ ਖੋਹ ਨਹੀਂ ਸਕਦੇ।
ਸ਼ਬਦੀ ਜੰਗ ਸ਼ੁਰੂ, ਪੀਐਮ ਮੋਦੀ ਉੱਤੇ ਸਾਧੇ ਜਾ ਰਹੇ ਨਿਸ਼ਾਨੇ: ਐਕਸ (ਪਹਿਲਾਂ ਟਵਿੱਟਰ) 'ਤੇ ਆਪਣੇ ਅਧਿਕਾਰਤ ਹੈਂਡਲ 'ਤੇ ਲੈ ਕੇ, ਰਮੇਸ਼ ਨੇ ਬੁੱਧਵਾਰ ਨੂੰ ਲਿਖਿਆ ਕਿ ਅੱਜ ਤੋਂ, ਇਕ ਵੱਕਾਰੀ ਸੰਸਥਾ ਨੂੰ ਨਵਾਂ ਨਾਮ ਮਿਲਿਆ ਹੈ। ਵਿਸ਼ਵ ਪ੍ਰਸਿੱਧ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ, NMML ਹੁਣ PMML, ਪ੍ਰਧਾਨ ਮੰਤਰੀ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਬਣ ਗਈ ਹੈ। ਉਨ੍ਹਾਂ ਨੇ ਲਿੱਖਿਆ ਕਿ 'ਮਿਸਟਰ ਮੋਦੀ ਕੋਲ ਡਰ, ਪੇਚੀਦਗੀਆਂ ਅਤੇ ਅਸੁਰੱਖਿਆ ਦਾ ਇੱਕ ਵੱਡਾ ਸਮੂਹ ਹੈ, ਖਾਸ ਤੌਰ 'ਤੇ ਜਦੋਂ ਸਾਡੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ (ਜਵਾਹਰ ਲਾਲ ਨਹਿਰੂ) ਦੀ ਗੱਲ ਆਉਂਦੀ ਹੈ, ਤਾਂ ਉਨ੍ਹਾਂ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦਾ ਨਹਿਰੂ ਅਤੇ ਨਹਿਰੂਵਾਦੀ ਵਿਰਾਸਤ ਨੂੰ ਨਕਾਰਨ, ਵਿਗਾੜਨ, ਬਦਨਾਮ ਕਰਨ ਅਤੇ ਨਸ਼ਟ ਕਰਨ ਦਾ ਇਕ-ਨੁਕਾਤੀ ਏਜੰਡਾ ਰਿਹਾ ਹੈ।'
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਅਧਿਕਾਰਤ ਤੌਰ 'ਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ (NMML) ਦਾ ਨਾਂਅ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ (PMML) ਰੱਖ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ (PMML) ਕਾਰਜਕਾਰੀ ਕੌਂਸਲ ਦੇ ਉਪ-ਚੇਅਰਮੈਨ ਏ ਸੂਰਿਆ ਪ੍ਰਕਾਸ਼ ਨੇ ਬੁੱਧਵਾਰ ਨੂੰ ਕਿਹਾ ਕਿ ਨਵਾਂ ਅਜਾਇਬ ਘਰ ਦੇਸ਼ ਲਈ ਜਵਾਹਰ ਲਾਲ ਨਹਿਰੂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਸ ਬਾਰੇ ਸ਼ੱਕ ਹੈ, ਉਨ੍ਹਾਂ ਨੂੰ ਇਸ ਨੂੰ ਦੇਖਣਾ ਚਾਹੀਦਾ ਹੈ। (ਵਾਧੂ ਇਨਪੁਟ- ਏਜੰਸੀ)