ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਯਾਨੀ 10 ਫ਼ਰਵਰੀ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ 'ਤੇ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ (Punjab Assembly Elections 2022) ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ।
ਜਾਣਕਾਰੀ ਅਨੁਸਾਰ ਸੀਐਮ ਜੈ ਰਾਮ ਠਾਕੁਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਦਾਣਾ ਮੰਡੀ ਮੁਕੇਰੀਆਂ ਵਿਖੇ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਰਾਮਲੀਲਾ ਮੈਦਾਨ ਗੜ੍ਹਸ਼ੰਕਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਜਨ ਸਭਾ ਤੋਂ ਬਾਅਦ ਮੁੱਖ ਮੰਤਰੀ ਜੈ ਰਾਮ ਠਾਕੁਰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਦੁਪਹਿਰ ਦਾ ਭੋਜਨ ਕਰਨਗੇ। ਇਸ ਤੋਂ ਬਾਅਦ ਜੈ ਰਾਮ ਠਾਕੁਰ ਆਨੰਦਪੁਰ ਸਾਹਿਬ ਦੇ ਅਗੰਮਪੁਰ ਪੁੱਜਣਗੇ ਅਤੇ ਆਮ ਲੋਕਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਸਮਰਥਨ ਦੀ ਅਪੀਲ ਕਰਨਗੇ। ਸੀਐਮ ਜੈਰਾਮ ਜ਼ੀਰਕਪੁਰ, ਮੋਹਾਲੀ ਵਿੱਚ ਵੀ ਚੋਣ ਪ੍ਰਚਾਰ ਕਰਨਗੇ। ਮੁੱਖ ਮੰਤਰੀ ਦਾ ਰਾਤ ਦਾ ਠਹਿਰਾਅ ਚੰਡੀਗੜ੍ਹ ਵਿੱਚ ਹੋਵੇਗਾ।
-
पंजाब में विधानसभा चुनाव के दृष्टिगत राज्य के विभिन्न स्थानों में चुनाव प्रचार कार्यक्रमों में भाग लूंगा। pic.twitter.com/MYYosya4v1
— Jairam Thakur (@jairamthakurbjp) February 10, 2022 " class="align-text-top noRightClick twitterSection" data="
">पंजाब में विधानसभा चुनाव के दृष्टिगत राज्य के विभिन्न स्थानों में चुनाव प्रचार कार्यक्रमों में भाग लूंगा। pic.twitter.com/MYYosya4v1
— Jairam Thakur (@jairamthakurbjp) February 10, 2022पंजाब में विधानसभा चुनाव के दृष्टिगत राज्य के विभिन्न स्थानों में चुनाव प्रचार कार्यक्रमों में भाग लूंगा। pic.twitter.com/MYYosya4v1
— Jairam Thakur (@jairamthakurbjp) February 10, 2022
ਦੱਸ ਦੇਈਏ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ 20 ਫ਼ਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਨਤੀਜੇ 10 ਮਾਰਚ ਨੂੰ ਆਉਣਗੇ। ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਅਨੁਰਾਗ ਠਾਕੁਰ, ਜੇਪੀ ਨੱਡਾ ਅਤੇ ਹਿਮਾਚਲ ਪ੍ਰਦੇਸ਼ ਦੇ ਸੀਐਮ ਜੈ ਰਾਮ ਠਾਕੁਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਹਿਜਾਬ ਵਿਵਾਦ: ਅਨਿਲ ਵਿਜ ਦਾ ਬਿਆਨ, "ਡਰੈੱਸ ਕੋਡ ਫੋਲੋ ਨਹੀਂ ਕਰ ਸਕਦੇ ਤਾਂ ਘਰ ਬੈਠੋ"