ਚੰਡੀਗੜ੍ਹ: ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਪੱਤਰ ਲਿਖਿਆ ਹੈ। ਪੱਤਰ ਲਿਖ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਮੰਗ ਕੀਤੀ ਹੈ ਕਿ ਕੋਵਿਡ-19 (Covid-19) ਕਾਰਨ ਮਰਨ (died due to Covid19) ਵਾਲਿਆ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਮਦਦ ਰਾਸ਼ੀ (ex-gratia) ਦੇਣ ਦੇ ਆਪਣੇ ਫੈਸਲੇ ਨੂੰ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਿਰਫ਼ 50,000 ਰੁਪਏ ਦਾ ਮੁਆਵਜ਼ਾ ਕਾਫ਼ੀ ਨਹੀਂ ਹੈ। ਮੇਰੀ ਸਰਕਾਰ ਇਸ ਸਕੀਮ ਤਹਿਤ ਆਪਣੇ ਹਿੱਸੇ ਦਾ 25 ਫੀਸਦ ਯੋਗਦਾਨ ਦੇਣ ਲਈ ਤਿਆਰ ਹੈ।
ਇਹ ਵੀ ਪੜੋ: 2022 ਵਿਧਾਨ ਸਭਾ ਚੋਣਾਂ 'ਚ ਨਵੀਆਂ ਸਿਆਸੀ ਪਾਰਟੀਆਂ ਕੀ ਕਰਨਗੀਆਂ ਰੋਲ ਅਦਾ ?
ਚੰਨੀ ਨੇ ਇਹ ਲਿਖਿਆ ਪੱਤਰ
ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਗ੍ਰਹਿ ਮੰਤਰਾਲੇ ਦੁਆਰਾ ਜਾਰੀ 14 ਮਾਰਚ, 2020 ਦੀ ਮਿਤੀ ਨੂੰ ਅਧਿਸੂਚਿਤ ਆਪਣੇ ਪੁਰਾਣੇ ਆਦੇਸ਼ ਨੂੰ ਲਾਗੂ ਕਰੇ, ਜਿੱਥੇ ਸਰਕਾਰ ਨੇ ਪ੍ਰਤੀ ਮ੍ਰਿਤਕ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ (ex-gratia) ਅਦਾਇਗੀ ਵੰਡਣ ਦੀ ਵਚਨਬੱਧਤਾ ਕੀਤੀ ਸੀ।
ਮੁੱਖ ਮੰਤਰੀ (Chief Minister) ਨੇ ਪੱਤਰ ਵਿੱਚ ਲਿਖਿਆ ਕਿ ਕੇਂਦਰ ਸਰਕਾਰ ਨੇ ਬਾਅਦ ਵਿੱਚ ਇਸ ਨੋਟੀਫਿਕੇਸ਼ਨ ਨੂੰ ਸੋਧਿਆ ਅਤੇ ਐਕਸ-ਗ੍ਰੇਸ਼ੀਆ (ex-gratia) ਭੁਗਤਾਨ ਨੂੰ ਘਟਾ ਕੇ 50,000 ਰੁਪਏ ਕਰ ਦਿੱਤਾ। ਅਸੀਂ ਅਜਿਹੇ ਸੰਕਟ ਦੇ ਸਮੇਂ ਮਹਿਸੂਸ ਕਰਦੇ ਹਾਂ ਕਿ ਸਰਕਾਰ ਦੁਆਰਾ 4 ਲੱਖ ਰੁਪਏ ਦੀ ਪਹਿਲਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਵਿਸ਼ੇਸ਼ ਵਿਚਾਰ ਕੀਤਾ ਜਾਣਾ ਲਾਜ਼ਮੀ ਹੈ।
ਚੰਨੀ ਨੇ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਆਪਣਾ 25 ਫੀਸਦ ਹਿੱਸਾ ਦੇਣ ਲਈ ਵਚਨਬੱਧ ਹੈ। ਦੱਸ ਦਈਏ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਟਵੀਟ ਕਰ ਕੋਰੋਨਾ ਨਾਲ ਮਰਨ ਵਾਲਿਆ ਦੇ ਪਰਿਵਾਰਾਂ ਨੂੰ 4 ਲੱਖ ਦੀ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਸੀ ਜਿਸ ਤੋਂ ਮਗਰੋਂ ਹੁਣ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਪੱਤਰ ਲਿਖ ਇਹ ਮੰਗ ਕੀਤੀ ਹੈ।