ਨਵੀਂ ਦਿੱਲੀ: ਇਸ ਹਫ਼ਤੇ ਦੇ ਸ਼ੁਰੂ ਵਿੱਚ ਬੈਂਕਾਕ ਤੋਂ ਕੋਲਕਾਤਾ ਜਾਣ ਵਾਲੀ 'ਥਾਈ ਸਮਾਈਲ ਏਅਰਵੇਜ਼' ਦੀ ਫਲਾਈਟ ਵਿੱਚ ਸਵਾਰ ਕੁਝ ਯਾਤਰੀਆਂ ਵਿਚਾਲੇ ਕਥਿਤ ਤੌਰ 'ਤੇ ਝਗੜਾ ਹੋ ਗਿਆ। ਬੁੱਧਵਾਰ ਨੂੰ ਏਅਰਕ੍ਰਾਫਟ ਦੇ ਅੰਦਰ ਝੜਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ 'ਚ ਕੁਝ ਸਹਿ-ਯਾਤਰੀ ਇਕ ਵਿਅਕਤੀ ਨੂੰ ਕਈ ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਜਹਾਜ਼ 'ਚ ਸਵਾਰ ਇਕ ਯਾਤਰੀ ਮੁਤਾਬਕ ਇਹ ਘਟਨਾ 26 ਦਸੰਬਰ ਨੂੰ ਵਾਪਰੀ ਜਦੋਂ ਜਹਾਜ਼ ਰਨਵੇਅ ਤੋਂ ਉਤਰਨ ਵਾਲਾ ਸੀ। ਇਹ ਵਿਅਕਤੀ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ।
ਯਾਤਰੀ ਅਨੁਸਾਰ ਲੜਾਈ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ:- ਕੋਲਕਾਤਾ ਦੇ ਰਹਿਣ ਵਾਲੇ ਯਾਤਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਘਟਨਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ, ਕਿਉਂਕਿ ਉਹ ਉਸ ਸੀਟ ਦੇ ਕੋਲ ਬੈਠੀ ਸੀ, ਜਿੱਥੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਵਿੱਚ ਹੋਰ ਯਾਤਰੀਆਂ ਅਤੇ ਫਲਾਈਟ ਅਟੈਂਡੈਂਟ ਨੇ ਝਗੜੇ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਯਾਤਰੀ ਅਨੁਸਾਰ ਲੜਾਈ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ। ਹਾਲਾਂਕਿ, ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਕੋਲਕਾਤਾ ਦੇ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ ਜਾਂ ਨਹੀਂ।
ਵਾਇਰਲ ਵੀਡੀਓ ਸਬੰਧੀ ਥਾਈ ਸਮਾਈਲ ਏਅਰਵੇਜ਼ ਨਾਲ ਅਜੇ ਸੰਪਰਕ ਨਹੀਂ ਹੋਇਆ:- ਵਾਇਰਲ ਵੀਡੀਓ 'ਚ 2 ਯਾਤਰੀ ਬਹਿਸ ਕਰਦੇ ਨਜ਼ਰ ਆ ਰਹੇ ਹਨ। ਜਿਨ੍ਹਾਂ 'ਚੋਂ ਇਕ ਕਹਿੰਦਾ ਹੈ ਕਿ ਆਪਣੇ ਹੱਥ ਹੇਠਾਂ ਰੱਖੋ ਅਤੇ ਫਿਰ ਦੂਜੇ ਵਿਅਕਤੀ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਝ ਹੋਰ ਯਾਤਰੀ ਵੀ ਲੜਾਈ ਵਿੱਚ ਸ਼ਾਮਲ ਹੋ ਗਏ। ਇਸ ਸਬੰਧੀ ਜਾਣਕਾਰੀ ਲਈ ਥਾਈ ਸਮਾਈਲ ਏਅਰਵੇਜ਼ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ।
ਇਸਤਾਂਬੁਲ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ 'ਚ ਯਾਤਰੀ ਅਤੇ ਫਲਾਈਟ ਅਟੈਂਡੈਂਟ ਵਿਚਾਲੇ ਝਗੜੇ ਦਾ ਵੀਡੀਓ ਵੀ ਪਿਛਲੇ ਹਫਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਜਹਾਜ਼ 'ਚ ਖਾਣੇ ਦੀ ਚੋਣ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇਹ ਘਟਨਾ 16 ਦਸੰਬਰ ਦੀ ਹੈ। ਇੰਡੀਗੋ ਅਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜੋ:- CRPF ਦਾ ਜਵਾਬ: ਰਾਹੁਲ ਗਾਂਧੀ ਨੇ ਕਈ ਵਾਰ ਸੁਰੱਖਿਆ ਨਿਯਮਾਂ ਦੀ ਕੀਤੀ ਉਲੰਘਣਾ