ETV Bharat / bharat

Non-Muslims ਤੋਂ ਨਾਗਰਿਕਤਾ ਲਈ ਮੰਗੀਆਂ ਅਰਜ਼ੀਆਂ, ਸ਼ਰਨਾਰਥੀਆਂ ਨੂੰ ਆਸ - Citizenship applications

ਭਾਰਤ ਸਰਕਾਰ ਨੇ ਹੋਰ ਦੇਸ਼ਾਂ ਦੇ ਗੈਰ ਮੁਸਲਮਾਨਾਂ, ਹਿੰਦੂਆਂ, ਸਿੱਖ, ਜੈਨੀ ਅਤੇ ਬੋਧੀਆਂ ਤੋਂ ਭਾਰਤੀ ਨਾਗਰਿਕਤਾ ਲਈ ਅਰਜ਼ੀਆਂ ਮੰਗੀਆਂ ਹਨ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਸ਼ਰਨਾਰਥੀਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਪਰ ਇਸ ਦੇ ਨਾਲ ਹੀ ਇਸ ਫੈਸਲੇ ਨੂੰ ਜ਼ਮੀਨੀ ਤੌਰ 'ਤੇ ਲਾਗੂ ਕਰਨ ਦੀ ਅਪੀਲ ਕੀਤੀ ਹੈ।

Non-Muslims ਤੋਂ ਨਾਗਰਿਕਤਾ ਲਈ ਮੰਗੀਆਂ ਅਰਜ਼ੀਆਂ, ਸ਼ਰਨਾਰਥੀਆਂ ਨੂੰ ਆਸ

author img

By

Published : May 29, 2021, 7:43 PM IST

ਨਵੀਂ ਦਿੱਲੀ : ਭਾਰਤ ਸਰਕਾਰ ਨੇ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਗੁਜਰਾਤ, ਰਾਜਸਥਾਨ, ਛੱਤੀਸਗੜ੍ਹ, ਹਰਿਆਣਾ, ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਰਹਿੰਦੇ ਹਿੰਦੂ, ਸਿੱਖ, ਜੈਨੀ ਅਤੇ ਬੋਧੀ, ਗ਼ੈਰ-ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ ਲਈ ਬਿਨੈ ਕਰਨ ਲਈ ਸੱਦਾ ਦਿੱਤਾ ਹੈ। ਜਿਸ ਨੂੰ ਲੈਕੇ ਨਾਲ ਈਟੀਵੀ ਭਾਰਤ ਦੀ ਟੀਮ ਦੱਖਣੀ ਦਿੱਲੀ ਦੀ ਸੰਜੇ ਕਲੋਨੀ ਵਿੱਚ ਰਹਿੰਦੇ ਹਿੰਦੂ ਸ਼ਰਨਾਰਥੀਆਂ ਤੱਕ ਪਹੁੰਚੀ ਅਤੇ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ।

Non-Muslims ਤੋਂ ਨਾਗਰਿਕਤਾ ਲਈ ਮੰਗੀਆਂ ਅਰਜ਼ੀਆਂ

ਮੋਦੀ ਸਰਕਾਰ ਦਾ ਕੀਤਾ ਧੰਨਵਾਦ

ਇਨ੍ਹਾਂ ਹਿੰਦੂ ਸ਼ਰਨਾਰਥੀਆਂ ਨੇ ਸਰਕਾਰ ਦੇ ਇਸ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਨਾਗਰਿਕਤਾ ਮਿਲਣ ਨਾਲ ਉਨ੍ਹਾਂ ਉੱਤੇ ਲਟਕ ਰਹੀ ਇਸ ਮੁਸੀਬਤ ਦੀ ਤਲਵਾਰ ਹਟ ਜਾਵੇਗੀ। ਉਹ ਆਪਣਾ ਅੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਜੀਵਨ ਬਸਰ ਕਰ ਸਕਣਗੇ। ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਪਾਉਣਗੇ ਅਤੇ ਨੌਕਰੀ ਕਰਨ ਦੇ ਯੋਗ ਹੋਣਗੇ।

ਇਹ ਫੈਸਲਾ ਜ਼ਮੀਨੀ ਤੌਰ 'ਤੇ ਹੋਵੇ ਸਫ਼ਲ

ਇਨ੍ਹਾਂ ਹਿੰਦੂ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਬਿਨਾਂ ਨਾਗਰਿਕਤਾ ਤੋਂ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਝੱਲਣੀਆਂ ਪਈਆਂ ਹਨ। ਸਰਕਾਰ ਅਜਿਹੀਆਂ ਕਈ ਯੋਜਨਾਵਾਂ ਬਣਾਉਂਦੀ ਹੈ ਪਰ ਉਹ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਹੁੰਦੀਆਂ। ਜਿਸ ਕਾਰਨ ਉਨ੍ਹਾਂ ਦੀ ਜਾਗਦੀ ਉਮੀਦ ਦੁਬਾਰਾ ਖ਼ਤਮ ਹੋ ਜਾਂਦੀ ਹੈ। CAA ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ 'ਤੇ ਕਾਫ਼ੀ ਖੁਸ਼ੀ ਹੋਈ ਸੀ, ਪਰ ਹੁਣ ਤੱਕ ਨਾਗਰਿਕਤਾ ਨਾ ਮਿਲਣਾ ਬਹੁਤ ਚਿੰਤਾਜਨਕ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਸਰਕਾਰ ਇਸ ਫੈਸਲੇ ਨੂੰ ਲਾਗੂ ਕਰੇ। ਜਿਸ ਨਾਲ ਇਹ ਲੋਕ ਵੀ ਇਸ ਦੇਸ਼ ਦੇ ਨਾਗਰਿਕ ਬਣ ਕੇ ਅੱਗੇ ਦੀ ਜ਼ਿੰਦਗੀ ਬਤੀਤ ਕਰਨ।

ਇਹ ਵੀ ਪੜ੍ਹੋ:ਬੀੜੀ ਦੇ ਬੰਡਲ ’ਤੇ ਗੁਰੂ ਸਾਹਿਬ ਦੀ ਤਸਵੀਰ ਨੂੰ ਲੈ ਕੇ ਭਖਿਆ ਵਿਵਾਦ

ETV Bharat Logo

Copyright © 2025 Ushodaya Enterprises Pvt. Ltd., All Rights Reserved.