ETV Bharat / bharat

ਮੱਧ ਪ੍ਰਦੇਸ਼: ਬੋਰਵੈਲ 'ਚ ਡਿੱਗਾ ਪ੍ਰਹਿਲਾਦ ਹਾਰਿਆ ਜ਼ਿੰਦਗੀ ਦੀ ਜੰਗ, ਸੀਐਮ ਨੇ 5 ਲੱਖ ਰੁਪਏ ਮੁਆਵਜ਼ਾ ਐਲਾਨਿਆ - ਬੋਰਵੈਲ 'ਚ ਡਿੱਗਾ ਪ੍ਰਹਿਲਾਦ

ਪਿਛਲੇ ਚਾਰ ਦਿਨਾਂ ਤੋਂ ਬੋਰਵੈਲ ਵਿੱਚ ਫਸੇ ਪੰਜ ਸਾਲਾ ਮਾਸੂਮ ਪ੍ਰਹਿਲਾਦ ਦੀ ਮੌਤ ਹੋ ਗਈ ਹੈ। ਤਕਰੀਬਨ 90 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ, ਫੌਜ ਅਤੇ ਪ੍ਰਸ਼ਾਸਨ ਪ੍ਰਹਿਲਾਦ ਨੂੰ ਬੋਰਵੈਲ ਤੋਂ ਬਾਹਰ ਕੱਢਣ 'ਚ ਸਫਲ ਹੋ ਗਿਆ, ਪਰ ਮਾਸੂਮ ਦੀ ਜਾਨ ਨਹੀਂ ਬਚ ਸਕੀ।

ਬੋਰਵੈਲ 'ਚ ਡਿੱਗਾ ਪ੍ਰਹਿਲਾਦ ਹਾਰਿਆ ਜਿੰਦਗੀ ਦੀ ਜੰਗ

author img

By

Published : Nov 8, 2020, 3:12 PM IST

ਭੋਪਾਲ: ਮੱਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਵਿਖੇ ਬੋਰਵੈਲ 'ਚ ਡਿੱਗਿਆ ਚਾਰ ਸਾਲ ਦਾ ਪ੍ਰਹਿਲਾਦ ਆਖ਼ਿਰ 'ਚ ਜ਼ਿੰਦਗੀ ਦੀ ਜੰਗ ਹਾਰ ਗਿਆ। ਲਗਭਗ 90 ਘੰਟਿਆਂ ਦੀ ਕੜੀ ਮਸ਼ਕਤ ਦੇ ਬਾਵਜੂਦ ਐਨਡੀਆਰਐਫ ਤੇ ਬਚਾਅ ਦਲ ਉਸ ਨੂੰ ਬਚਾ ਨਹੀਂ ਸਕਿਆ।

ਪ੍ਰਹਿਲਾਦ ਦੀ ਮੌਤ ਦੀ ਖ਼ਬਰ 'ਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਸੋਗ ਪ੍ਰਗਟਾਇਆ ਹੈ।

  • मुझे अत्यंत दुःख है की निवाड़ी के सैतपुरा गांव में अपने खेत के बोरवेल में गिरे मासूम प्रहलाद को 90 घंटे के रेस्क्यू ऑपरेशन के बाद भी बचा नहीं पाए।

    एसडीआरएफ़, एनडीआरएफ़, और अन्य विशेषज्ञों की टीम ने दिन-रात मेहनत की लेकिन अंत में आज सुबह 3:00 बजे बेटे का मृत शरीर निकाला गया।

    — Shivraj Singh Chouhan (@ChouhanShivraj) November 8, 2020 " class="align-text-top noRightClick twitterSection" data=" ">

ਚਾਰ ਸਾਲਾ ਪ੍ਰਹਿਲਾਦ ਬੁੱਧਵਾਰ ਸਵੇਰੇ ਨਿਵਾੜੀ ਜ਼ਿਲ੍ਹੇ ਦੇ ਸੇਤਪੁਰਾ ਵਿੱਚ ਇੱਕ ਫਾਰਮ ਬੋਰਵੈਲ ਨੇੜੇ ਖੇਡਦੇ ਸਮੇਂ ਡਿੱਗ ਗਿਆ। ਉਹ ਲਗਭਗ 60 ਫੁੱਟ ਦੀ ਡੂੰਘਾਈ 'ਤੇ ਫਸਿਆ ਹੋਇਆ ਸੀ। ਪਿਛਲੇ ਤਿੰਨ ਦਿਨਾਂ ਤੋਂ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਫੌਜ, ਐਸਡੀਆਰਐਫ ਅਤੇ ਪੁਲਿਸ ਅਤੇ ਹੋਮ ਗਾਰਡ ਇਸ ਮੁਹਿੰਮ ਵਿੱਚ ਲੱਗੇ ਹੋਏ ਸਨ। ਤਕਰੀਬਨ 90 ਘੰਟਿਆਂ ਤੱਕ ਚੱਲੇ ਇੱਕ ਅਭਿਆਨ ਤੋਂ ਬਾਅਦ, ਪ੍ਰਹਿਲਾਦ ਨੂੰ ਦੁਪਹਿਰ 3 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਉਸ ਨੂੰ ਤੁਰੰਤ ਨਿਵਾੜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਹਿਲਾਦ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ, ‘ਪ੍ਰਹਿਲਾਦ ਨੂੰ 90 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ। ਐਨਡੀਆਰਐਫ ਅਤੇ ਹੋਰ ਮਾਹਰਾਂ ਦੀ ਟੀਮ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ ਪਰ ਆਖਰਕਾਰ ਪੁੱਤਰ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਤਿੰਨ ਵਜੇ ਬਾਹਰ ਕੱਢਿਆ ਗਿਆ। ਇਸ ਦੁੱਖ ਦੀ ਘੜੀ ਵਿੱਚ, ਮੈਂ ਅਤੇ ਪੂਰਾ ਸੂਬਾ ਪ੍ਰਹਿਲਾਦ ਦੇ ਪਰਿਵਾਰ ਦੇ ਨਾਲ ਖੜੇ ਹਾਂ ਅਤੇ ਮਾਸੂਮ ਬੇਟੇ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਾਂ।'

ਮੁੱਖ ਮੰਤਰੀ ਚੌਹਾਨ ਨੇ ਪ੍ਰਭਾਵਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਹਿਲਾਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਪੰਜ ਲੱਖ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਤੇ ਉਨ੍ਹਾਂ ਦੇ ਫਾਰਮ 'ਚ ਨਵਾਂ ਬੋਰਵੈਲ ਵੀ ਬਣਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.