ETV Bharat / bharat

ਕਿਸਾਨਾਂ ਨੂੰ CM ਖੱਟਰ ਦੀ ਸਲਾਹ ਜਾਂ ਚਿਤਾਵਨੀ? ਕਿਹਾ- ਸਾਡੇ ਸਬਰ ਦੀ ਪਰਖ ਨਾ ਕਰੋ - ਔਰਤ ਨਾਲ ਛੇੜਛਾੜ

ਤਿੰਨ ਨਵੇਂ ਖੇਤੀ ਕਾਨੂੰਨਾਂ(three farm laws) ਖਿਲਾਫ਼ ਕਿਸਾਨ ਅੰਦੋਲਨ(farmers protest) ਨੂੰ 7 ਮਹੀਨੇ ਹੋ ਗਏ ਹਨ। ਉਦੋਂ ਤੋਂ ਇਸ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਹਨ। ਕਈ ਵਾਰ ਗਿਣਤੀ ਘਟ ਹੋਈ ਕਈ ਵਾਰ ਜਿਆਦਾ ਪਰ ਹੁਣ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਦੇ ਅੰਦੋਲਨ ਸੰਬੰਧੀ ਵੱਡਾ ਬਿਆਨ ਦਿੱਤਾ ਹੈ।

ਕਿਸਾਨਾਂ ਨੂੰ CM ਖੱਟਰ ਦੀ ਸਲਾਹ ਜਾਂ ਚਿਤਾਵਨੀ? ਕਿਹਾ- ਸਾਡੇ ਸਬਰ ਦੀ ਪਰਖ ਨਾ ਕਰੋ

author img

By

Published : Jun 30, 2021, 6:50 PM IST

ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਮਨੋਹਰ ਲਾਲ ਲਗਾਤਾਰ ਕਿਸਾਨ ਅੰਦੋਲਨ(farmers protest) ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ। ਖ਼ਾਸਕਰ ਉਦੋਂ ਤੋਂ ਜਦੋਂ ਇੱਕ ਆਦਮੀ ਦੇ ਸਾੜਣ ਅਤੇ ਇੱਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਦੇ ਘੇਰੇ 'ਚ ਕਿਸਾਨ ਅੰਦੋਲਨ ਆਇਆ ਹੈ। ਦਰਅਸਲ, 3 ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਇਹ ਕਿਸਾਨ ਅੰਦੋਲਨ 7 ਮਹੀਨਿਆਂ ਤੋਂ ਚੱਲ ਰਿਹਾ ਹੈ, ਅਤੇ ਹਰਿਆਣਾ ਸਭ ਤੋਂ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਹੈ। ਇੱਥੇ ਕਿਸਾਨ ਲਗਾਤਾਰ ਮਹਾਂ ਪੰਚਾਇਤਾਂ ਕਰ ਰਹੇ ਹਨ, ਮੰਤਰੀਆਂ ਦੇ ਦੌਰਿਆਂ ਦਾ ਵਿਰੋਧ ਕਰ ਰਹੇ ਹਨ। ਇਥੋਂ ਤੱਕ ਕਿ ਭਾਜਪਾ-ਜੇਜੇਪੀ ਆਗੂਆਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੂੰ CM ਖੱਟਰ ਦੀ ਸਲਾਹ ਜਾਂ ਚਿਤਾਵਨੀ? ਕਿਹਾ- ਸਾਡੇ ਸਬਰ ਦੀ ਪਰਖ ਨਾ ਕਰੋ
ਕਿਸਾਨਾਂ ਨੂੰ CM ਖੱਟਰ ਦੀ ਸਲਾਹ ਜਾਂ ਚਿਤਾਵਨੀ? ਕਿਹਾ- ਸਾਡੇ ਸਬਰ ਦੀ ਪਰਖ ਨਾ ਕਰੋ

ਮੁੱਖ ਮੰਤਰੀ ਮਨੋਹਰ ਲਾਲ(chief minister manohar lal) ਨੇ ਬੁੱਧਵਾਰ ਨੂੰ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਸਾਨਾਂ ‘ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ‘ਕਿਸਾਨ ਸ਼ਬਦ ਸ਼ੁੱਧ ਹੈ ਅਤੇ ਹਰ ਕੋਈ ਉਸ ਨੂੰ ਬਹੁਤ ਸਤਿਕਾਰ ਦਿੰਦਾ ਹੈ। ਕੁਝ ਮੰਦਭਾਗੀਆਂ ਘਟਨਾਵਾਂ ਕਾਰਨ ਇਹ ਸ਼ਬਦ ਦਾਗੀ ਹੋ ਗਿਆ ਹੈ। ਭੈਣਾਂ ਅਤੇ ਧੀਆਂ ਦੀ ਇਜ਼ਤ ਲੁੱਟੀ ਜਾਂਦੀ ਹੈ, ਕਤਲ ਹੋ ਰਹੇ ਹਨ, ਸੜਕਾਂ ਜਾਮ ਕੀਤੀਆਂ ਜਾ ਰਹੀਆਂ ਹਨ। ਮੈਂ ਗੈਰ ਲੋਕਤੰਤਰੀ ਘਟਨਾਵਾਂ ਦੀ ਨਿੰਦਾ ਕਰਦਾ ਹਾਂ।'

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਨੋਹਰ ਲਾਲ ਕਈ ਵਾਰ ਕਿਸਾਨ ਅੰਦੋਲਨ ਬਾਰੇ ਬਿਆਨ ਦੇ ਚੁੱਕੇ ਹਨ। ਪਰ ਇਸ ਵਾਰ ਉਨ੍ਹਾਂ ਬਿਨਾਂ ਨਾਮ ਲਏ ਵੱਡੇ ਕਿਸਾਨ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈ। ਉਝ ਵੀ ਗੁਰਨਾਮ ਚੜੂਨੀ(gurnam chadhuni) ਹਰਿਆਣਾ ਤੋਂ ਆਉਂਦੇ ਹਨ ਅਤੇ ਹਮੇਸ਼ਾਂ ਉਹ ਸਰਕਾਰ ਸਾਹਮਣੇ ਖੜੇ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ:ਜਦੋਂ ਸ਼ਵੇਤ ਮਲਿਕ ਕੰਧ ਟੱਪ ਕੇ ਭੱਜਣ ਲਈ ਹੋਏ ਮਜ਼ਬੂਰ! ਵੀਡੀਓ ਵਾਇਰਲ

ਮੁੱਖ ਮੰਤਰੀ ਨੇ ਅੱਗੇ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ‘ਉਹ ਸਰਕਾਰ ਦੇ ਸਬਰ ਦੀ ਪਰਖ ਨਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਟਕਰਾਅ ਨਾ ਕਰੋ ਤਾਂ ਸਬਰ ਬਣਿਆ ਰਹੇਗਾ। ਅਸੀਂ ਨਿਰੰਤਰ ਸੰਜਮ ਵਰਤ ਰਹੇ ਹਾਂ, ਸਾਡੇ ਬਾਰੇ ਜੋ ਵੀ ਕਿਹਾ ਜਾਂਦਾ ਹੈ ਅਸੀਂ ਸਹਿ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਬਰ ਦੀ ਇੱਕ ਸੀਮਾ ਹੁੰਦੀ ਹੈ, ਇਸ ਸੀਮਾ ਨੂੰ ਪਾਰ ਕਰਨਾ ਕਿਸੇ ਦੇ ਹਿੱਤ ਵਿੱਚ ਨਹੀਂ ਹੈ। ਜਿਸ ਦਿਨ ਟਕਰਾਅ ਹੋਵੇਗਾ, ਉਸ ਦਿਨ ਸਬਰ ਟੁੱਟ ਜਾਵੇਗਾ।

ਇਹ ਵੀ ਪੜ੍ਹੋ:‘ਭਾਜਪਾ ਆਗੂਆਂ ਨੂੰ ਕਿਸਾਨਾਂ ਨੇ ਫਿਰ ਝੰਬਿਆ’

ETV Bharat Logo

Copyright © 2025 Ushodaya Enterprises Pvt. Ltd., All Rights Reserved.