ETV Bharat / bharat

ਚੰਨੀ ਸੱਤ ਸੂਬਿਆਂ ‘ਚੋਂ ਸਭ ਨਾਲੋਂ ਵੱਧ ਪੜ੍ਹਾਕੂ ਸੀਐਮ - channi-

ਉੱਤਰ ਭਾਰਤ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ (CM Punjab) ਸੱਤ ਰਾਜਾਂ ਦੇ ਮੁੱਖ ਮੰਤਰੀਆਂ ਵਿੱਚੋਂ ਸਭ ਤੋਂ ਵੱਧ ਪੜ੍ਹਾਕੂ (Higher Qualified) ਹਨ। ਉਹ ਅਜੇ ਵੀ ਪੜ੍ਹੀ ਜਾ ਰਹੇ ਹਨ ਤੇ ਡਾਕਟਰੇਟ (Docotrate) ਦੀ ਡਿਗਰੀ ਕਰ ਰਹੇ ਹਨ। ਦੂਜੇ ਸੂਬਿਆਂ ਦੇ ਮੁੱਖ ਮੰਤਰੀ ਰਾਜਨੀਤੀ (Politics) ਵਿੱਚ ਮਸ਼ਰੂਫ ਹਨ, ਜਦੋਂਕਿ ਚੰਨੀ ਰਾਜਨੀਤੀ ਦੇ ਨਾਲ ਨਾਲ ਪੜ੍ਹਾਈ ਵੀ ਕਰ ਰਹੇ ਹਨ। ਉਹ ਅਨੁਸੂਚਿਤ ਜਾਤਾਂ ਸ਼੍ਰੇਣੀ ਨਾਲ ਸਬੰਧਤ ਹਨ ਤੇ ਅਜਿਹੇ ਵਿੱਚ ਇਸ ਸ਼੍ਰੇਣੀ ਦੇ ਕਿਸੇ ਵਿਅਕਤੀ ਵੱਲੋਂ ਇੰਨੀ ਪੜ੍ਹਾਈ ਤੇ ਇੰਨੀ ਚੜ੍ਹਾਈ ਕਰਨਾ ਇੱਕ ਵੱਡੀ ਗੱਲ ਹੈ।

ਚੰਨੀ ਸੱਤ ਸੂਬਿਆਂ ‘ਚੋਂ ਸਭ ਨਾਲੋਂ ਵੱਧ ਪੜ੍ਹਾਕੂ ਸੀਐਮ

author img

By

Published : Sep 25, 2021, 3:25 PM IST

ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਯੁਨੀਵਰਸਿਟੀ (Punjab University) ਨਾਲ ਜੁੜੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜ੍ਹੇ ਹਨ ਤੇ ਇਥੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਪੀਯੂ ਤੋਂ ਨਾ ਸਿਰਫ ਗਰੈਜੁਏਸ਼ਨ ਕੀਤੀ, ਸਗੋਂ ਕਾਨੂੰਨ ਦੀ ਡਿਗਰੀ ਯਾਨੀ ਐਲ.ਐਲ.ਬੀ ਵੀ ਕੀਤੀ। ਹੁਣ ਉਹ ਇਥੋਂ ਡਾਕਟਰੇਟ (ਪੀ.ਐਚ.ਡੀ.) (PHD) ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਟੈਕਨੀਕਲ ਯੁਨੀਵਰਿਸਟੀ (PTU) ਤੋਂ ਐਮਬੀਏ(MBA) ਦੀ ਡਿਗਰੀ ਵੀ ਹਾਸਲ ਕੀਤੀ ਹੈ। ਚੰਨੀ ਦੇ ਮੁਕਾਬਲੇ ਜੇਕਰ ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਉਥੋਂ ਦੇ ਮੁੱਖ ਮਤਰੀ ਵੀ ਪੜ੍ਹੇ ਲਿਖੇ ਹਨ ਪਰ ਉਨ੍ਹਾਂ ਦੇ ਮੁਕਾਬਲੇ ਵਿੱਚ ਚੰਨੀ ਅੱਗੇ ਖੜ੍ਹੇ ਨਜਰੀਂ ਪੈਂਦੇ ਹਨ, ਕਿਉਂਕਿ ਉਹ ਅਜੇ ਵੀ ਪੜ੍ਹ ਰਹੇ ਹਨ।

ਜੈਰਾਮ ਠਾਕੁਰ ਤੇ ਖੱਟਰ

ਪ੍ਰਾਪਤ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ (Jai Ram Thakur) ਗਰੀਬ ਪਰਿਵਾਰ ਤੋਂ ਸਬੰਧਤ ਹਨ ਤੇ ਉਨ੍ਹਾਂ ਕੁਰਨੀ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਤੇ ਬਾਅਦ ਵਿੱਚ ਵੱਲਭ ਸਰਕਾਰੀ ਡਿਗਰੀ ਕਾਲਜ ਮੰਡੀ ਤੋਂ 1987 ਵਿੱਚ ਗਰੈਜੁਏਸ਼ਨ ਤੇ ਬਾਅਦ ਵਿੱਚ ਐਮ.ਏ. ਵੀ ਕੀਤੀ। ਗੱਲ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਪੰਡਤ ਨੇਕੀ ਰਾਮ ਸ਼ਰਮਾ ਸਰਕਾਰੀ ਕਾਲਜ ਰੋਹਤਕ ਤੋਂ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਦਿੱਲੀ ਯੁਨੀਵਰਸਿਟੀ ਤੋਂ ਜਾ ਕੇ ਆਪਣੀ ਗਰੈਜੁਏਸ਼ਨ ਮੁਕੰਮਲ ਕੀਤੀ।

ਗਹਿਲੋਤ

ਇਸੇ ਤਰ੍ਹਾਂ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਦੇ ਪਰਿਵਾਰ ਦਾ ਰਾਜਨੀਤੀ ਨਾਲ ਕੋਈ ਲੈਣ ਦੇਣ ਨਹੀਂ ਸੀ। ਉਨ੍ਹਾਂ ਵਿਗਿਆਨ ਵਿੱਚ ਗਰੈਜੁਏਸ਼ਨ ਕੀਤੀ ਤੇ ਬਾਅਦ ਵਿੱਚ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਯਾਨੀ ਐਮਏ ਪਾਸ ਕੀਤੀ।

ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਹਿਸਾਰ ਦੇ ਕੈਂਪਸ ਸਕੂਲ ਤੇ ਸੋਨੀਪਤ ਦੇ ਹੌਲੀ ਚਾਈਲਡ ਸਕੂਲ ਤੋਂ ਮੁੱਢਲੀ ਪੜ੍ਹਾਈ ਕੀਤੀ ਤੇ 1985 ਵਿੱਚ ਆਈਆਈਟੀ-ਜੇਈਈ ਪ੍ਰੀਖਿਆ ਵਿੱਚ 563ਵਾਂ ਆਲ ਇਂਡੀਆ ਰੈਂਕ ਹਾਸਲ ਕੀਤਾ ਤੇ ਆਈਆਈਟੀ ਖੜਗਪੁਰ ਤੋਂ ਮਕੈਨੀਕਲ ਇਂਜੀਨੀਅਰਿੰਗ ਵਿੱਚ ਗਰੈਜੁਏਸ਼ਨ ਕੀਤੀ।

ਰਾਵਤ ਤੇ ਯੋਗੀ

ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (Trivender Singh Rawat) ਵੀ ਚੰਗੇ ਪੜ੍ਹੇ ਲਿਖੇ ਹਨ। ਉਨ੍ਹਾਂ ਬਿਰਲਾ ਕੈਂਪਸ ਸ਼੍ਰੀਨਗਰ ਤੋਂ ਪੱਤਰਕਾਰੀ ਵਿੱਚ ਮਾਸਟਰ ਡਿਗਰੀ ਕੀਤੀ। ਇਸ ਤੋਂ ਇਲਾਵਾ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Yogi Aditiyanath) ਨੇ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੁਨੀਵਰਸਿਟੀ ਤੋਂ ਗਣਿਤ ਵਿੱਚ ਵੀ ਗਰੈਜੁਏਸ਼ਨ ਕੀਤੀ ਹੋਈ ਹੈ। ਇਸ ਤਰ੍ਹਾਂ ਨਾਲ ਕੁਲ ਮਿਲਾ ਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦਿਅਕ ਯੋਗਤਾ ਦੇ ਹਿਸਾਬ ਨਾਲ ਸਭ ਤੋਂ ਵੱਧ ਪੜ੍ਹਾਕੂ ਹਨ।

ਇਹ ਵੀ ਪੜ੍ਹੋ:ਚੰਨੀ ਨੇ ਰਾਜਪਾਲ ਨੂੰ ਸੌਂਪੀ ਲਿਸਟ, ਐਤਵਾਰ ਨੂੰ 4:30 ਵਜੇ ਹੋਵੇਗਾ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ

ETV Bharat Logo

Copyright © 2024 Ushodaya Enterprises Pvt. Ltd., All Rights Reserved.