ETV Bharat / bharat

ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ - ਸੁਖਜਿੰਦਰ ਸਿੰਘ ਰੰਧਾਵਾ

ਲਖੀਮਪੁਰ ਖੇੜੀ (Lakhimpur Kheri) ‘ਚ ਭਾਜਪਾ ਆਗੂ (BJP Leader) ਵੱਲੋਂ ਗੱਡੀ ਚੜ੍ਹਾਉਣ ਕਾਰਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਕਾਂਗਰਸ (Congress) ਦੀਆਂ ਦੋ ਸੂਬਾ ਸਰਕਾਰਾਂ ਨੇ ਵੱਡੇ ਮੁਆਵਜੇ (Compensation) ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੰਜਾਬ ਨੇ ਇੱਕ ਵਾਰ ਫੇਰ ਕਿਸਾਨ ਪੱਖੀ ਹੋਣ ਦਾ ਵੀ ਸਬੂਤ ਦਿੱਤਾ ਹੈ।

ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ

author img

By

Published : Oct 6, 2021, 4:16 PM IST

ਲਖਨਊ: ਲਖੀਮਪੁਰ ਖੇੜੀ ਕਤਲੇਆਮ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਕਾਂਗਰਸ ਦੀਆਂ ਦੋ ਸੂਬਾ ਸਰਕਾਰਾਂ ਨੇ ਵੱਡੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਅਤੇ ਛੱਤੀਸਗੜ੍ਹ ਦੇ ਸੀਐਮ ਭੁਪੇਸ਼ ਬਘੇਲ (Bhupesh Baghel) ਨੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਯੂਪੀ ਸਰਕਾਰ ਵੱਲੋਂ 45-45 ਲੱਖ ਰੁਪਏ ਦੇ ਦਿੱਤੇ ਮੁਆਵਜ਼ੇ ਦੇ ਐਲਾਨ ਨਾਲੋਂ ਵੱਡਾ ਹੈ। ਪੰਜਾਬ ਤੇ ਛੱਤੀਸਗੜ੍ਹ ਸਰਕਾਰਾਂ ਵੱਲੋਂ ਮੁਆਵਜ਼ੇ ਦਾ ਇਹ ਐਲਾਨ ਠੀਕ ਉਸ ਵੇਲੇ ਹੋਇਆ, ਜਦੋਂ ਰਾਹੁਲ ਗਾਂਧੀ ਲਖਨਊ ਤੋਂ ਲਖੀਮਪੁਰ ਲਈ ਰਵਾਨਾ ਹੋਣ ਲੱਗੇ। ਕਾਂਗਰਸ ਦੇ ਦੋਵੇਂ ਮੁੱਖ ਮੰਤਰੀਆਂ ਨੇ ਇਹ ਐਲਾਨ ਲਖਨਊ ਏਅਰਪੋਰਟ ‘ਤੋਂ ਕੀਤਾ ਗਿਆ।

ਰਾਹੁਲ-ਪ੍ਰਿਅੰਕਾ ਨੂੰ ਇਜਾਜ਼ਤ ਮਿਲਣ ਦੇ ਨਾਲ ਹੀ ਹੋਇਆ ਐਲਾਨ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰਾਹੁਲ ਗਾਂਧੀ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਨਾਲ ਹੀ ਪ੍ਰਿਅੰਕਾ ਗਾਂਧੀ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਇਸੇ ਦੌਰਾਨ ਦੋਵਾਂ ਦਾ ਲਖੀਮਪੁਰ ਜਾਣ ਦਾ ਪ੍ਰੋਗਰਾਮ ਬਣਿਆ ਤੇ ਕਾਂਗਰਸ ਦੀਆਂ ਦੋ ਸੂਬਾ ਸਰਕਾਰਾਂ ਨੇ ਪੀੜਤ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਅਸੀਂ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ, ਜਿਨ੍ਹਾਂ ਦਾ ਕਤਲ ਹੋਇਆ ਹੈ।

  • On behalf of Chhattisgarh Govt, I announce Rs 50 lakhs each for the families of the farmers and the journalist who died in the violence (in Lakhimpur Kheri): Chhattisgarh CM Bhupesh Baghel at Lucknow airport pic.twitter.com/MwN2umyY7Q

    — ANI UP (@ANINewsUP) October 6, 2021 " class="align-text-top noRightClick twitterSection" data=" ">

ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ

ਚੰਨੀ ਨੇ ਪੰਜਾਬ ਸਰਕਾਰ ਵੱਲੋਂ ਹਰੇਕ ਪੀੜਤ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਚੰਨੀ ਨੇ ਉਸ ਪੱਤਰਕਾਰ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਜਿਸ ਦੀ ਲਖੀਮਪੁਰ ਹਿੰਸਾ ਵਿੱਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸੀਐਮ ਭੁਪੇਸ਼ ਬਘੇਲ ਨੇ ਵੀ ਛੱਤੀਸਗੜ੍ਹ ਸਰਕਾਰ ਵੱਲੋਂ ਲਖੀਮਪੁਰ ਖੇੜੀ ਦੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਅਤੇ ਪੱਤਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਪੋਸਟਮਾਰਟਮ ਤੋਂ ਪਹਿਲਾਂ ਕਿਸੇ ਨੂੰ ਨਹੀਂ ਦਿੱਤੀ ਜਾਣ ਦੀ ਇਜਾਜ਼ਤ

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ (UP Govenment) ਨੇ ਕਿਸੇ ਵੀ ਆਗੂ ਨੂੰ ਲਖੀਮਪੁਰ ਨਹੀਂ ਜਾਣ ਦਿੱਤਾ ਸੀ ਤੇ ਕਿਸਾਨਾਂ ਵੱਲੋਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਭਾਰੀ ਰੋਸ ਉਪਰੰਤ ਨਾ ਸਿਰਫ ਇੱਕ ਕਿਸਾਨ ਦੀ ਮ੍ਰਿਤਕ ਦੇਹ ਦਾ ਮੁੜ ਪੋਸਟ ਮਾਰਟਮ ਕਰਵਾਉਣ ਦੀ ਮੰਗ ਮੰਨੀ, ਸਗੋਂ ਇਸ ਮਾਮਲੇ ਦੀ ਹਾਈਕੋਰਟ ਦੇ ਸੇਵਾਮੁਕਤ ਜੱਜ ਤੋਂ ਨਿਆਇਕ ਜਾਂਚ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਦੇਣ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਸੀ।

ਹਿਰਾਸਤ ਵਿੱਚੋਂ ਪ੍ਰਿਅੰਕਾ ਨੂੰ ਕੀਤਾ ਰਿਹਾਅ

ਇਸ ਉਪਰੰਤ ਹੀ ਸਰਕਾਰ ਨੇ ਹੁਣ ਰਾਹੁਲ (Rahul Gandhi) ਤੇ ਪ੍ਰਿਅੰਕਾ ਗਾਂਧੀ (Priyanka Gandhi) ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦਿੱਤੀ ਹੈ ਤੇ ਇੱਧਰ ਕਾਂਗਰਸ ਦੀਆਂ ਦੋ ਸੂਬਾ ਸਰਕਾਰਾਂ ਨੇ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੂੰ ਵੀ ਲਖੀਮਪੁਰ ਨਹੀਂ ਜਾਣ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਰੱਖ ਲਿਆ ਗਿਆ ਸੀ। ਇਸ ਤੋਂ ਇਲਾਵਾ ਹੋਰ ਆਗੂਆਂ ਨੂੰ ਵੀ ਉਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਇਹ ਵੀ ਪੜ੍ਹੋ:ਹਾਈਕਮਾਂਡ ‘ਚ ਵਧਿਆ ਚੰਨੀ ਦਾ ਕਦ! ਲਖੀਮਪੁਰ ਲੈ ਗਏ ਰਾਹੁਲ

ETV Bharat Logo

Copyright © 2024 Ushodaya Enterprises Pvt. Ltd., All Rights Reserved.