ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ (Coronavirus) ਦੇ ਕਹਿਰ ’ਚ ਲਗਾਤਾਰ ਕਮੀ ਆ ਰਹੀ ਹੈ। ਇਸ ਸਬੰਧੀ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ। ਰੇਲਵੇ ਨੇ ਵੀ ਸਾਰੀਆਂ ਪਾਬੰਦੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਰੇਲਵੇ ਨੇ ਸਾਰੀਆਂ ਸਪੈਸ਼ਲ ਟਰੇਨਾਂ ਨੂੰ ਖਤਮ ਕਰਕੇ ਆਮ ਸੰਚਾਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਭ ਦੇ ਵਿਚਕਾਰ ਕੇਂਦਰੀ ਰੇਲਵੇ (Central Railway) ਨੇ ਹੁਣ ਪਲੇਟਫਾਰਮ ਟਿਕਟਾਂ ਦੀ ਕੀਮਤ ਘਟਾਉਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਰੇਲਵੇ (Central Railway) ਵੱਲੋਂ ਜਾਰੀ ਹੁਕਮਾਂ ਮੁਤਾਬਿਕ ਹੁਣ ਪਲੇਟਫਾਰਮ ਟਿਕਟ 50 ਰੁਪਏ ਦੀ ਥਾਂ 10 ਰੁਪਏ ਕਰ ਦਿੱਤੀ ਗਈ ਹੈ। ਹੁਕਮਾਂ ਦੇ ਮੁਤਾਬਿਕ ਸੀਐਸਐਮਟੀ (CSMT) ਦਾਦਰ, ਐਲਟੀਟੀ (LTT), ਠਾਣੇ, ਕਲਿਆਣ ਅਤੇ ਪਨਵੇਲ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟਾਂ ਦੀ ਕੀਮਤ ਹੁਣ 10 ਰੁਪਏ (Price of Platform Ticket From Rs 10 to Rs 50) ਕਰ ਦਿੱਤੀ ਗਈ ਹੈ। ਇਹ ਹੁਕਮ 25 ਨਵੰਬਰ ਯਾਨੀ ਅੱਜ ਤੋਂ ਲਾਗੂ ਹੋਣਗੇ।
ਕੋਰੋਨਾ ਕਾਲ ਚ ਵਧਾਏ ਗਏ ਸੀ ਪਲੇਟਫਾਰਮ ਟਿਕਟ ਦੀਆਂ ਕੀਮਤਾਂ
ਰੇਲਵੇ ਨੇ ਕੋਰੋਨਾ ਦੇ ਸਮੇਂ ਦੌਰਾਨ ਰੇਲਵੇ ਦੇ ਸੰਚਾਲਨ ਨੂੰ ਰੋਕ ਦਿੱਤਾ ਸੀ, ਪਰ ਬਾਅਦ ਵਿੱਚ ਜਦੋਂ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ ਤਾਂ ਭਾਰਤੀ ਰੇਲਵੇ ( Indian Railway) ਨੇ ਹੌਲੀ-ਹੌਲੀ ਰੇਲ ਗੱਡੀਆਂ (Train) ਦਾ ਸੰਚਾਲਨ ਮੁੜ ਸ਼ੁਰੂ ਕਰ ਦਿੱਤਾ ਅਤੇ ਸਾਰੀਆਂ ਰੇਲ ਗੱਡੀਆਂ ਦੇ ਨੰਬਰ ਵਿਸ਼ੇਸ਼ ਸ਼੍ਰੇਣੀ ਵਿੱਚ ਬਦਲ ਦਿੱਤੇ ਗਏ। ਇਸ ਦੇ ਨਾਲ ਹੀ ਰੇਲ ਟਿਕਟਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਸੀ। ਰੇਲਵੇ ਨੇ ਕੋਰੋਨਾ ਸਮੇਂ ਦੌਰਾਨ ਪਲੇਟਫਾਰਮ ਟਿਕਟਾਂ ਦੀ ਕੀਮਤ 50 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਸੀ। ਤਾਂ ਜੋ ਪਲੇਟਫਾਰਮ 'ਤੇ ਭੀੜ ਨੂੰ ਘੱਟ ਕੀਤਾ ਜਾ ਸਕੇ।
ਸਪੈਸ਼ਲ ਤੋਂ ਆਮ ਹੋਈਆਂ ਟਰੇਨਾਂ
ਹੁਣ ਜਦੋਂ ਕੋਵਿਡ ਦੀ ਦੂਜੀ ਲਹਿਰ ਲਗਭਗ ਖਤਮ ਹੋ ਗਈ ਹੈ ਅਤੇ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਟੀਕਾਕਰਨ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ, ਰੇਲਵੇ ਨੇ ਕੋਵਿਡ ਦੌਰਾਨ ਵਿਸ਼ੇਸ਼ ਨੰਬਰਾਂ ਤੋਂ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਜਨਰਲ ਸ਼੍ਰੇਣੀ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਰੇਲਵੇ ਦੇ ਇਸ ਫੈਸਲੇ ਮੁਤਾਬਿਕ ਹੁਣ ਸਾਰੀਆਂ ਟਰੇਨਾਂ ਦੇ ਨੰਬਰ ਇਕ ਵਾਰ ਫਿਰ ਪਹਿਲਾਂ ਵਾਂਗ ਹੋ ਗਏ ਹਨ ਅਤੇ ਟਰੇਨਾਂ ਦੀ ਗਿਣਤੀ 'ਚ ਬਦਲਾਅ ਨਾਲ ਯਾਤਰੀ ਕਿਰਾਏ 'ਚ ਵੱਡਾ ਫਰਕ ਆ ਗਿਆ ਹੈ।
ਇਹ ਵੀ ਪੜੋ: ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਕੋਵਿਡ-19 ਦੇ ਵਿਰੁੱਧ 50 ਫੀਸਦ ਪ੍ਰਭਾਵਸ਼ਾਲੀ: ਅਧਿਐਨ
ਉੱਥੇ ਕੋਰੋਨਾ ਦੀ ਸਥਿਤੀ ਆਮ ਹੁੰਦੇ ਹੀ ਰੇਲਵੇ ਨੇ ਮੁਰਾਦਾਬਾਦ ਰੇਲਵੇ ਡਿਵੀਜ਼ਨ ਦੇ ਸਾਰੇ ਸਟੇਸ਼ਨਾਂ 'ਤੇ ਦੋ ਸਾਲ ਬਾਅਦ ਪਲੇਟਫਾਰਮ ਟਿਕਟ ਦੀ ਕੀਮਤ 30 ਰੁਪਏ ਤੋਂ ਘਟਾ ਕੇ 10 ਰੁਪਏ ਕਰ ਦਿੱਤੀ ਹੈ।
ਇਹ ਵੀ ਪੜੋ: ACB Raid in Karnataka: ACB ਨੇ ਭ੍ਰਿਸ਼ਟ ਅਧਿਕਾਰੀਆਂ ਨੂੰ ਦਿੱਤਾ ਵੱਡਾ ਝਟਕਾ