ETV Bharat / bharat

ਕੋਰੋਨਾ ਦੇ ਵਧਦੇ ਮਾਮਲਿਆਂ ’ਤੇ ਕੇਂਦਰ ਸਖ਼ਤ, ਦਿੱਤੇ ਨਿਰਦੇਸ਼, ਅਮਰਾਵਤੀ ’ਚ ਲੌਕਡਾਉਨ - ਮਹਾਰਾਸ਼ਟਰ

ਮਹਾਰਾਸ਼ਟਰ ’ਚ ਹਰ ਰੋਜ਼ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਸੂਬਾ ਸਰਕਾਰ ਨੇ ਪੂਰੇ ਦੇਸ਼ ਚ ਸਮਾਜਿਕ ਰਾਜਨੀਤੀਕ ਅਤੇ ਧਾਰਮਿਕ ਸਮਾਗਮਾਂ ਤੇ ਰੋਕ ਲਗਾਉਣ ਤੋਂ ਇਲਾਵਾ ਪੁਣੇ ਅਤੇ ਅਮਰਾਵਤੀ ਵਰਗੇ ਜਿਲ੍ਹਿਆਂ ਚ ਫਿਰ ਤੋਂ ਸਥਾਨਕ ਲੌਕਡਾਊਨ ਅਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਤਸਵੀਰ
ਤਸਵੀਰ
author img

By

Published : Feb 22, 2021, 12:45 PM IST

ਨਵੀਂ ਦਿੱਲੀ: ਭਾਰਤ 'ਚ ਪਿਛਲੇ ਕੁਝ ਦਿਨਾਂ ਚ ਪੰਜ ਸੂਬਿਆਂ ਚ ਮਹਾਂਮਾਰੀ ਦੇ ਮਾਮਲੇ ਹਰ ਰੋਜ ਵੱਧ ਰਹੇ ਹਨ। ਜਿਸ ਤੋਂ ਇਹ ਖੌਫ ਪੈਦਾ ਹੋ ਰਿਹਾ ਹੈ ਕਿ ਇਸ਼ ਨਾਲ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ। ਇਸਦੇ ਨਾਲ ਹੀ ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਖਤ ਨਿਗਰਾਨੀ ਹੇਠ ਆਰਟੀ ਪੀਸੀਆਰ ਜਾਂਚ ਤੇ ਧਿਆਨ ਦੇਵੇਂ

ਮਹਾਰਾਸ਼ਟਰ ’ਚ ਹਰ ਰੋਜ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਸੂਬਾ ਸਰਕਾਰ ਨੇ ਪੂਰੇ ਦੇਸ਼ ਚ ਸਮਾਜਿਕ ਰਾਜਨੀਤੀਕ ਅਤੇ ਧਾਰਮਿਕ ਸਮਾਗਮਾਂ ਤੇ ਰੋਕ ਲਗਾਉਣ ਤੋਂ ਇਲਾਵਾ ਪੁਣੇ ਅਤੇ ਅਮਰਾਵਤੀ ਵਰਗੇ ਜਿਲ੍ਹਿਆਂ ਚ ਫਿਰ ਤੋਂ ਸਥਾਨਕ ਲੌਕਡਾਊਨ ਅਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਿਕ ਮਹਾਰਾਸ਼ਟਰ ਦੇ ਨਾਲ ਹੀ ਕੇਰਲ, ਛੱਤੀਸਗੜ੍ਹ ਮੱਧ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ’ਚ ਰੋਜ਼ਾਨਾ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 85.61 ਫੀਸਦ ਨਵੇਂ ਮਾਮਲੇ ਇਨ੍ਹਾਂ ਪੰਜ ਰਾਜ਼ਾਂ ’ਚ ਹੈ ਅਤੇ ਉੱਥੇ ਹਫਤਾਵਾਰੀ ਮਹਾਂਮਾਰੀ ਦੀ ਰਾਸ਼ਟਰੀ ਦਰ ਔਸਤ 1.79 ਫੀਸਦ ਤੋਂ ਜਿਆਦਾ ਹੈ।

ਮਹਾਰਾਸ਼ਟਰ ’ਚ ਸਭ ਤੋਂ ਵੱਧ ਮਹਾਂਮਾਰੀ ਦਰ 8.10 ਫੀਸਦ

ਮਹਾਰਾਸ਼ਟਰ ਦੇ ਮੁੱਖਮੰਤਰੀ ਉਦੱਵ ਠਾਕਰੇ ਨੇ ਲੋਕਾਂ ਨਾਲ ਕੋਵਿਡ ਦੇ ਮੁਤਾਬਿਕ ਠੀਕ ਤਰ੍ਹਾਂ ਰਹਿਣ ਅਤੇ ਸੁਰੱਖਿਆਂ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੌਕਡਾਉਨ ਲਗਾਉਣ ਤੋਂ ਪਹਿਲਾਂ ਉਹ ਇਕ ਹਫਤੇ ਚ 15 ਦਿਨਾਂ ਤੱਕ ਇਸ ਤੇ ਨਜ਼ਰ ਰੱਖਣਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਸੂਬੇ ’ਚ ਮਹਾਂਮਾਰੀ ਮੁੜ ਤੋਂ ਪੈਰ ਪਸਾਰ ਰਹੀ ਹੈ। ਪਰ ਕੀ ਇਹ ਦੂਜੀ ਲਹਿਰ ਹੈ ਇਸ ਬਾਰੇ 8 ਤੋਂ 15 ਦਿਨਾਂ ’ਚ ਪਤਾ ਚਲ ਪਾਏਗਾ।

ਕੇਰਲ ਅਤੇ ਮਹਾਰਾਸ਼ਟਰ ’ਚ ਵਧ ਮਾਮਲੇ

ਦੂਜੇ ਪਾਸੇ ਸਿਹਤ ਮੰਤਰਾਲੇ ਦੇ ਮੁਤਾਬਿਕ ਐਤਵਾਰ ਨੂੰ ਮਹਾਂਮਾਰੀ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ 1,45,634 ਰਹੀ ਹੈ। ਜਿਨ੍ਹਾਂ ਚ 74 ਫੀਸਦ ਤੋਂ ਜਿਆਦਾ ਕੇਰਲ ਅਤੇ ਮਹਾਰਾਸ਼ਟਰ ਦੇ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਲ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕੋਵਿਜ-19 ਦੇ ਟੀਕਾਕਰਨ ਚ ਤੇਜ਼ੀ ਲਾਉਣ ਦੀ ਅਪੀਲ ਕੀਤੀ ਹੈ। ਭਾਰਤ ਨੇ ਮਹਾਂਮਾਰੀ ਦੇ ਕਾਫੀ ਹੱਦ ਤੱਕ ਕੰਟ੍ਰੋਲ ਪਾ ਲਿਆ ਹੈ ਅਤੇ ਮੰਤਰਾਲੇ ਦੇ ਮੁਤਾਬਿਕ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ 24 ਘੰਟੇ ਚ ਕਿਸੇ ਵੀ ਕੋਵਿਡ 19 ਮਰੀਜ਼ ਦੀ ਮੌਤ ਦੀ ਸੂਚਨਾ ਨਹੀਂ ਹੈ।

ਦੇਸ਼ ਚ ਕੋਵਿਡ 19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.25 ਫੀਸਦ

ਦੱਸ ਦਈਏ ਕਿ ਸਵੇਰੇ ਅੱਠ ਵਜੇ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਮਹਾਂਮਾਰੀ ਤੋਂ 90 ਅਤੇ ਮੌਤ ਹੋਣ ਨਾਲ ਦੇਸ਼ ਚ ਇਸ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,56,302 ਹੋ ਗਈ ਹੈ। ਬੀਮਾਰੀ ਤੋਂ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਵਧ ਕੇ 1,06,89,715 ਹੋ ਗਈ ਹੈ। ਜਿਸ ਨਾਲ ਦੇਸ਼ ਚ ਕੋਵਿਡ 19 ਮਰੀਜਾਂ ਦੇ ਠੀਕ ਹੋਣ ਦੀ ਦਰ 97.25 ਫੀਸਦ ਹੋ ਗਈ ਹੈ। ਉੱਥੇ ਹੀ ਮੌਤ ਦਰ 1.42 ਫੀਸਦ ਹੈ ਦੇਸ਼ ਚ ਕੋਵਿਡ-19 ਦੇ ਇਲਾਜ ਕਰਵਾਉਣ ਵਾਲੇ ਮਰੀਜ਼ਾ ਦੀ ਗਿਣਤੀ 1.5 ਲੱਖ ਦੇ ਥੱਲੇ ਹੈ। ਇਸ ਸਬੰਧ ਚ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਚ ਇਹ ਦੇਖਿਆ ਗਿਆ ਹੈ ਕਿ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਚ ਵੀ ਹੋਰ ਰੋਜ਼ ਸਾਹਮਣੇ ਆਉਣ ਵਾਲੇ ਮਾਮਲਿਆਂ ਚ ਵਾਧਾ ਹੋਇਆ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਚ ਵੀ ਹਰ ਰੋਜ ਮਾਮਲਿਆਂ ਦੀ ਗਿਣਤੀ ਚ ਵਾਧਾ ਦੇਖਿਆ ਜਾ ਰਿਹਾ ਹੈ।

ਪੰਜ ਸੂਬੇ ਬਣੇ ਹੋਏ ਪ੍ਰੇਸ਼ਾਨੀ ਦਾ ਕਾਰਨ

ਮੰਤਰਾਲੇ ਨੇ ਕਿਹਾ ਹੈ ਕਿ ਪੰਜ ਸੂਬਿਆਂ ’ਚੋ ਨਵੇਂ ਮਾਮਲਿਆਂ ਦਾ ਫੀਸਦ 85.61 ਹੈ। ਮਹਾਰਾਸ਼ਟਰ ਚ ਸਭ ਤੋਂ ਵੱਧ 6,281 ਨਵੇਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੇਰਲ ਚ 4,650 ਜਦਕਿ ਕਰਨਾਟਕ ’ਚ 490 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਰਸ਼ਟਰ ’ਚ ਸਭ ਤੋਂ ਵੱਧ ਯਾਨੀ 40 ਮਰੀਜਾਂ ਦੀ ਮੌਤ ਹੋਈ ਹੈ। ਕੇਰਲ ਚ 13 ਲੋਕਾਂ ਦੀ ਮੌਤ ਹੋਈ ਹੈ। ਜਦਕਿ ਪੰਜਾਬ ਚ ਅੱਠ ਹੋਰ ਮੌਤਾਂ ਹੋਇਆ ਹਨ। ਪਿਛਲੇ 24 ਘੰਟੇ ਦੀ ਦਰ ਚ ਸਿਰਫ ਇੱਕ ਸੂਬੇ ’ਚ 20 ਤੋਂ ਜਿਆਦਾ ਮੌਤਾਂ ਹੋਈਆਂ ਹਨ। ਜਦਕਿ 10 ਤੋਂ 20 ਲੋਕਾਂ ਦੀ ਮੌਤ ਸਿਰਫ ਇਕ ਸੂਬੇ ਚ ਹੋਈ ਹੈ। ਜੋ ਪੰਜ ਸੂਬੇ ਚਿੰਤਾ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਨੇ ਕੇਂਦਰ ਨੇ ਸਲਾਹ ਦਿੱਤੀ ਹੈ ਕਿ ਜਾਂਚ ਦੀ ਗਿਣਤੀ ਵਧਾਇਆ ਜਾਵੇ। ਨਾਲ ਹੀ ਜਿਸ ਸੂਬੇ ਚ ਮੌਤਾਂ ਦੀ ਗਿਣਤੀ ਜਿਆਦਾ ਉੱਥੇ ਮੈਡੀਕਲ ਸਹੂਲਤਾਂ ਤੇ ਖਾਸ ਧਿਆਨ ਦਿੱਤਾ ਜਾਵੇ।

ਇਹ ਵੀ ਪੜੋ: ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਰੌਬਰਟ ਵਾਡਰਾ ਨੇ ਕੱਢੀ ਸਾਈਕਲ ਰੈਲੀ

ਪੁਣੇ ਜਿਲ੍ਹਾਂ ਪ੍ਰਸ਼ਾਸਨ ਨੇ ਕੀਤਾ ਸਖ਼ਤ ਪਾਬੰਦੀਆਂ ਦਾ ਕੀਤਾ ਐਲਾਨ

ਮਹਾਰਾਸ਼ਟਰ ਦੇ ਮੁੱਖ ਮੰਤਰੀ ਠਾਕਰੇ ਨੇ ਕਿਹਾ ਹੈ ਕਿ ਲੋਕ ਮਾਸਕ ਪਾਉਣ, ਅਨੁਸ਼ਾਸਨ ਬਣਾਏ ਰੱਖਣ ਅਤੇ ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾਵੇ ਤਾਂ ਜੋ ਦੂਜਾ ਲੌਕਡਾਊਨ ਨਾ ਲਗਾਉਣਾ ਪਵੇ। ਦੂਜੇ ਪਾਸੇ ਪੁਣੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਜਿਸ ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸਵੇਰੇ 11 ਵਜੇ ਤੋਂ ਸਵੇਰ ਦੇ 6 ਵਜੇ ਤੱਕ ਗੈਰ ਜਰੂਰੀ ਕੰਮਾਂ ਲਈ ਆਵਾਜਾਈ ਕਰਨ ਤੋਂ ਰੁਕਣ। ਸਕੂਲ ਕਾਲੇਜ ਅਤੇ ਨਿੱਜੀ ਕੋਚਿੰਗ ਸੈਂਟਰ 28 ਫਰਵਰੀ ਤੱਕ ਬੰਦ ਰਹਿਣਗੇ। ਜਦਕਿ ਹੋਟਲ ਅਤੇ ਰੇਸਟਰਾਂ ਹਰ ਰੋਜ਼ 11 ਵਜੇ ਤੱਕ ਬੰਦ ਹੋਣ ਜਾਣਗੇ। ਦੱਸ ਦਈਏ ਕਿ ਮਹਾਰਾਸ਼ਟਰ ਦੇ ਨਾਸਿਕ ਜਿਲ੍ਹੇ ’ਚ ਸੋਮਵਾਰ ਤੋਂ ਰਾਤ 11 ਵਜੇ ਤੋਂ ਸਵਰੇ 5 ਵਜੇ ਤੱਕ ਦਾ ਕਰਫਿਉ ਲਗਾਇਆ ਗਿਆ ਹੈ।

ਪ੍ਰਤਿਰੋਧਕ ਸਮਰੱਥਾ ਨੂੰ ਹਾਸਿਲ ਕਰਨਾ ਔਖਾ

ਇਸ ਵਿਚਾਲੇ ਐੱਮਸ ਦੇ ਨਿਦੇਸ਼ਕ ਰਣਦੀਪ ਗੁਲੇਰਿਆ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਕੋਵਿਡ 19 ਦੇ ਖਿਲਾਫ ਸਾਮੂਹਿਕ ਪ੍ਰਤਿਰੋਧਕ ਸਮਰੱਥਾ ਨੂੰ ਹਾਸਿਲ ਕਰਨਾ ਕਾਫੀ ਔਖਾ ਹੈ। ਨਾਲ ਹੀ ਭਾਰਤ ਚ ਵਿਵਹਾਰਕ ਤੌਰ ’ਤੇ ਨਹੀਂ ਸੋਚਣਾ ਚਾਹੀਦਾ। ਖਾਸ ਕਰਕੇ ਅਜਿਹੇ ਸਮੇਂ ਚ ਜਦੋ ਕੋਰੋਨਾ ਵਾਇਰਸ ਦੇ ਵੱਖ ਵੱਖ ਰੂਪ ਸਾਹਮਣੇ ਆ ਰਹੇ ਹੋਣ ਅਤੇ ਪ੍ਰਤਿਰੋਧਕ ਸਮਰੱਥਾ ਘੱਟ ਹੋਵੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰਤਿਰੋਧਕ ਸਮਰੱਥਾ ਆਬਾਜੀ ਦੇ ਇੱਕ ਹਿੱਸੇ ਚ ਉਸ ਸਮੇਂ ਬਣਦੀ ਹੈ ਜਦੋ ਘੱਟੋਂ ਘੱਟ ਉਨ੍ਹਾਂ ’ਚ 50 ਤੋਂ 60 ਫੀਸਦ ਲੋਕਾਂ ਚ ਸੀਰੋ ਸਰਵੇਖਣ ਚ ਐੰਟੀਬਾੱਡੀ ਪਾਏ ਜਾਣ। ਬਹਰਾਲ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕੋਵਿਡ-19 ਟੀਕਾਕਰਨ ਦੀ ਰਫਤਾਰ ਨੂੰ ਵਧਾਉਣ ’ਤੇ ਜੋਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.