ਮੈਸੂਰ (ਕਰਨਾਟਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਅੱਠਵੀਂ ਵਾਰ ਕਰਨਾਟਕ ਦੇ ਦੌਰੇ 'ਤੇ ਹਨ ਤੇ ਕਰਨਾਟਕ ਵਿੱਚ ਇਸ ਸਮੇਂ ਆਦਰਸ਼ ਚੋਣ ਜ਼ਾਬਤਾ ਲਾਗੂ ਹੈ, ਇੱਥੇ 10 ਮਈ ਨੂੰ ਵੋਟਾਂ ਪੈਣੀਆਂ ਹਨ। ਇਸੇ ਵਿਚਾਲੇ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਮੈਸੂਰ ਪਹੁੰਚੇ ਤੇ ਐਤਵਾਰ ਯਾਨੀ ਅੱਜ ਪ੍ਰਧਾਨ ਮੰਤਰੀ ਮੋਦੀ ਬਾਂਦੀਪੁਰ ਟਾਈਗਰ ਰਿਜ਼ਰਵ ਦਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਦਾ ਇਹ ਦੌਰਾ 'ਪ੍ਰੋਜੈਕਟ ਟਾਈਗਰ' ਦੇ 50 ਸਾਲ ਪੂਰੇ ਹੋਣ ’ਤੇ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਪੀਐਮ ਦੇ ਇਸ ਦੌਰੇ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਘਾਂ ਦੀ ਨਵੀਂ ਗਿਣਤੀ ਦਾ ਵੀ ਐਲਾਨ ਕਰਨਗੇ।
-
#WATCH | Prime Minister Narendra Modi arrives at Bandipur Tiger Reserve in Karnataka pic.twitter.com/Gvr7xpZzug
— ANI (@ANI) April 9, 2023 " class="align-text-top noRightClick twitterSection" data="
">#WATCH | Prime Minister Narendra Modi arrives at Bandipur Tiger Reserve in Karnataka pic.twitter.com/Gvr7xpZzug
— ANI (@ANI) April 9, 2023#WATCH | Prime Minister Narendra Modi arrives at Bandipur Tiger Reserve in Karnataka pic.twitter.com/Gvr7xpZzug
— ANI (@ANI) April 9, 2023
ਇਹ ਵੀ ਪੜੋ: Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲੇ 31 ਹਜ਼ਾਰ ਤੋਂ ਪਾਰ, ਪੰਜਾਬ 'ਚ ਦਰਜ ਕੀਤੇ 86 ਨਵੇਂ ਮਾਮਲੇ
ਬਾਘਾਂ ਦੀ ਨਵੀਂ ਗਿਣਤੀ ਦਾ ਐਲਾਨ ਕਰਨਗੇ ਪੀਐਮ ਮੋਦੀ: ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸ਼ਾਮ ਨੂੰ ਹੀ ਮੈਸੂਰ ਪਹੁੰਚੇ ਤੇ ਸਵੇਰੇ ਹੀ ਪ੍ਰਧਾਨ ਮੰਤਰੀ ਬਾਂਦੀਪੁਰ ਟਾਈਗਰ ਰਿਜ਼ਰਵ ਪਹੁੰਚ ਗਏ। ਪ੍ਰਧਾਨ ਮੰਤਰੀ ਮੋਦੀ ਬਾਂਦੀਪੁਰ ਟਾਈਗਰ ਰਿਜ਼ਰਵ ਦਾ ਦੌਰਾ ਕਰਨ ਤੋਂ ਬਾਅਦ 11 ਵਜੇ ਬਾਘਾਂ ਦੀ ਨਵੀਂ ਗਿਣਤੀ ਜਾਰੀ ਕਰਨਗੇ। ਪੀਐਮਓ ਤੋਂ ਜਾਰੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਅੱਜ ਦੇਸ਼ ਦੇ ਸਾਹਮਣੇ ‘ਟਾਈਗਰ ਕੰਜ਼ਰਵੇਸ਼ਨ ਲਈ ਅੰਮ੍ਰਿਤ ਕਾਲ ਦਾ ਵਿਜ਼ਨ’ ਵੀ ਪੇਸ਼ ਕਰਨਗੇ। ਇਸ ਦੇ ਨਾਲ ਹੀ ਉਹ 'ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ' (IBCA) ਦਾ ਵੀ ਐਲਾਨ ਕਰਨਗੇ। IBCA ਇੱਕ ਸੰਸਥਾ ਹੈ ਜਿਸ ਵਿੱਚ ਕੁਝ ਦੇਸ਼ ਸ਼ਾਮਲ ਹੁੰਦੇ ਹਨ। ਇਹ ਉਹ ਦੇਸ਼ ਹਨ ਜਿੱਥੇ ਟਾਈਗਰ, ਸ਼ੇਰ, ਚੀਤਾ, ਬਰਫ਼ ਤੇਂਦੁਆ, ਪੁਮਾ, ਜੈਗੁਆਰ ਅਤੇ ਚੀਤਾ ਸਮੇਤ 'ਮਾਰਜਰ' ਪ੍ਰਜਾਤੀ ਦੇ ਸੱਤ ਜਾਨਵਰ ਪਾਏ ਜਾਂਦੇ ਹਨ।
-
PM Narendra Modi is on the way to the Bandipur and Mudumalai Tiger Reserves: PMO pic.twitter.com/QxBUDphalk
— ANI (@ANI) April 9, 2023 " class="align-text-top noRightClick twitterSection" data="
">PM Narendra Modi is on the way to the Bandipur and Mudumalai Tiger Reserves: PMO pic.twitter.com/QxBUDphalk
— ANI (@ANI) April 9, 2023PM Narendra Modi is on the way to the Bandipur and Mudumalai Tiger Reserves: PMO pic.twitter.com/QxBUDphalk
— ANI (@ANI) April 9, 2023
IBCA ਦਾ ਉਦੇਸ਼ ਇਹਨਾਂ ਪ੍ਰਜਾਤੀਆਂ ਦੇ ਜਾਨਵਰਾਂ ਦੀ ਸੁਰੱਖਿਆ ਅਤੇ ਸੰਭਾਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਬਾਂਦੀਪੁਰ ਟਾਈਗਰ ਰਿਜ਼ਰਵ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਹੈ। ਜਾਣਕਾਰੀ ਅਨੁਸਾਰ ਪੀਐਮ ਇਸ ਜ਼ਿਲ੍ਹੇ ਨਾਲ ਲੱਗਦੇ ਤਾਮਿਲਨਾਡੂ ਦੇ ਮੁਦੁਮਲਾਈ ਟਾਈਗਰ ਰਿਜ਼ਰਵ ਵਿੱਚ ਥੇਪਾਕਾਡੂ ਹਾਥੀ ਕੈਂਪ ਦਾ ਵੀ ਦੌਰਾ ਕਰਨਗੇ। ਉਹ ਇੱਥੇ ਮਹਾਵਤਾਂ ਨਾਲ ਵੀ ਗੱਲਬਾਤ ਕਰਨਗੇ।
ਇਹ ਵੀ ਪੜੋ: Daily Hukamnama 9 April: ਐਤਵਾਰ, ੨੭ ਚੇਤ, ੯ ਅਪ੍ਰੈਲ, ੨੦੨੩ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ