ETV Bharat / bharat

ਲਿਫਟ ’ਚ ਫਸਿਆ 12 ਸਾਲਾ ਬੱਚਾ, ਘਟਨਾ ਸੀਸੀਟੀਵੀ ਵਿਚ ਹੋਈ ਕੈਦ - ਪੁਲਿਸ

ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਸੁਸਾਇਟੀ ਲਿਫਟ (LIFT) ਟੁੱਟਣ ਕਾਰਨ 12ਵੀਂ ਮੰਜ਼ਿਲ 'ਤੇ 10 ਸਾਲ ਦਾ ਬੱਚਾ ਫਸ ਗਿਆ। ਬੱਚਾ ਕਰੀਬ ਇੱਕ ਘੰਟੇ ਤੱਕ ਲਿਫਟ ਵਿੱਚ ਫਸਿਆ ਰਿਹਾ। ਇਸ ਸਬੰਧੀ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ।

ਲਿਫਟ ’ਚ ਫਸਿਆ 12 ਸਾਲਾ ਬੱਚਾ
ਲਿਫਟ ’ਚ ਫਸਿਆ 12 ਸਾਲਾ ਬੱਚਾ
author img

By

Published : Nov 2, 2021, 4:22 PM IST

ਨਵੀਂ ਦਿੱਲੀ/ਗਾਜ਼ੀਆਬਾਦ: ਰਾਜਨਗਰ ਐਕਸਟੈਂਸ਼ਨ ਦੀ ਇੱਕ ਸੁਸਾਇਟੀ ਵਿੱਚ ਮੇਨਟੇਨੈਂਸ ਸਟਾਫ਼ ਦੀ ਲਾਪਰਵਾਹੀ ਕਾਰਨ 10 ਸਾਲ ਦੇ ਬੱਚੇ ਦੀ ਜਾਨ ਖ਼ਤਰੇ ਵਿੱਚ ਪੈ ਗਈ। ਬੱਚਾ ਕਰੀਬ ਇੱਕ ਘੰਟੇ ਤੱਕ 12ਵੀਂ ਮੰਜ਼ਿਲ 'ਤੇ ਸੁਸਾਇਟੀ ਦੀ ਲਿਫਟ 'ਚ ਫਸਿਆ ਰਿਹਾ। ਲਿਫਟ 'ਚ ਬੱਚੇ ਦੇ ਫਸੇ ਹੋਣ ਦੀ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਈ ਹੈ। ਸੀਸੀਟੀਵੀ (CCTV) ਫੁਟੇਜ ਦੇ ਆਧਾਰ 'ਤੇ ਲੋਕ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕਰ ਰਹੇ ਹਨ। ਹਾਲਾਂਕਿ ਬੱਚੇ ਦੇ ਲਿਫਟ 'ਚ ਫਸਣ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।

ਰਾਜਨਗਰ ਐਕਸਟੈਸ਼ਨ KKW ਸ੍ਰਿਸ਼ਟੀ ਸੁਸਾਇਟੀ ਦੀ 12ਵੀਂ ਮੰਜ਼ਿਲ 'ਤੇ ਲਿਫਟ 'ਚ ਇਕ ਬੱਚਾ ਫਸ ਗਿਆ। ਬੱਚਾ ਕਰੀਬ ਇੱਕ ਘੰਟੇ ਤੱਕ ਲਿਫਟ ਵਿੱਚ ਫਸਿਆ ਰਿਹਾ। ਬੱਚਾ ਕਿਸੇ ਤਰ੍ਹਾਂ ਲਿਫਟ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਜਦੋਂ ਲਿਫਟ ਨਾ ਖੁੱਲ੍ਹੀ ਅਤੇ ਬੱਚੇ ਦਾ ਦਮ ਘੁੱਟਣ ਲੱਗਾ ਤਾਂ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ।

ਬੱਚੇ ਦੀ ਇਹ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਉਸਦੀ ਬੇਵਸੀ ਸਾਫ਼ ਵੇਖੀ ਜਾ ਸਕਦੀ ਹੈ। ਜਦੋਂ ਬੱਚਾ ਲਿਫਟ ਤੋਂ ਬਾਹਰ ਆਇਆ ਤਾਂ ਉਹ ਬਹੁਤ ਡਰਿਆ ਹੋਇਆ ਸੀ। ਫਿਲਹਾਲ ਬੱਚੇ ਦੇ ਲਿਫਟ 'ਚ ਫਸਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ।

ਇਸ ਦੇ ਨਾਲ ਹੀ ਮਾਮਲੇ ਦੀ ਸ਼ਿਕਾਇਤ ਨੰਦਗਰਾਮ ਪੁਲਿਸ ਨੂੰ ਦਿੱਤੀ ਗਈ। ਪੁਲਿਸ (Police) ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਜਾਂ ਤਾਂ ਲਿਫਟ ਤਕਨੀਕੀ ਖਰਾਬੀ ਕਾਰਨ ਜਾਂ ਸਹੀ ਰੱਖ-ਰਖਾਅ ਦੀ ਘਾਟ ਕਾਰਨ ਰੁਕੀ ਹੋ ਸਕਦੀ ਹੈ ਜਦੋਂਕਿ ਸੁਸਾਇਟੀ ਵਿੱਚ ਰਹਿਣ ਵਾਲੇ ਲਿਫਟ ਦੀ ਮੁਰੰਮਤ ਨੂੰ ਲੈ ਕੇ ਰਕਮ ਸਮੇਂ ਸਿਰ ਜਮ੍ਹਾਂ ਕਰਵਾ ਦਿੰਦੇ ਹਨ। ਇਸ ਘਟਨਾ ਤੋਂ ਬਾਅਦ ਸੁਸਾਇਟੀ 'ਚ ਲਿਫਟ ਦੇ ਕੰਮ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਲਾਪਰਵਾਹੀ ਦਾ ਹੈ। ਜਿਸ ਵਿੱਚ ਬੱਚੇ ਦੀ ਜਾਨ ਜਾ ਸਕਦੀ ਸੀ। ਇਸ ਲਈ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ।

ਬੱਚਾ ਇਸ ਸੁਸਾਇਟੀ ਵਿੱਚ ਇੱਕ ਬੱਚੇ ਨੂੰ ਮਿਲਣ ਆਇਆ ਸੀ ਜਿਸਨੂੰ ਉਹ ਜਾਣਦਾ ਸੀ। ਹਾਦਸੇ ਵੇਲੇ ਲਿਫਟ 12ਵੀਂ ਮੰਜ਼ਿਲ 'ਤੇ ਸੀ। ਹੈਰਾਨੀ ਦੀ ਗੱਲ ਹੈ ਕਿ ਲਿਫਟ ਦਾ ਅਲਾਰਮ ਵੀ ਖਰਾਬ ਸੀ। ਜਿਸ ਦੀ ਕਿਸੇ ਨੂੰ ਵੀ ਸੂਚਨਾ ਨਹੀਂ ਦਿੱਤੀ ਜਾ ਸਕੀ। ਨੰਦਗਰਾਮ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਲੋਕ ਸੀਸੀਟੀਵੀ ਨੂੰ ਸਾਂਝਾ ਕਰ ਰਹੇ ਹਨ ਅਤੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਕਈ ਹੋਰ ਸੁਸਾਇਟੀਆਂ ਵਿੱਚ ਵੀ ਵਾਪਰ ਚੁੱਕੀ ਹੈ, ਜਿਸ ਤੋਂ ਸਬਕ ਲੈਣਾ ਬਹੁਤ ਜ਼ਰੂਰੀ ਹੈ। ਪਿਛਲੇ ਦਿਨੀਂ ਇੰਦਰਾਪੁਰਮ ਤੋਂ ਕੁਝ ਮਹੀਨੇ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ।

ਇਸ ਦੇ ਨਾਲ ਹੀ ਫੈਡਰੇਸ਼ਨ ਆਫ ਅਪਾਰਟਮੈਂਟ ਓਨਰਜ਼ ਐਸੋਸੀਏਸ਼ਨ ਨੇ ਇਸ ਮਾਮਲੇ ਵਿੱਚ ਸਾਰੀਆਂ ਸੁਸਾਇਟੀਆਂ ਦੇ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਆਰਡਬਲਯੂਏਜ਼ ਆਪਣੇ ਸੀਸੀਟੀਵੀ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨ। ਇਸ ਤੋਂ ਇਲਾਵਾ ਲਿਫਟ ਨੂੰ ਸਹੀ ਕਰਵਾਉਣ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਤਾਂ ਜੋ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ।

ਇਹ ਵੀ ਪੜ੍ਹੋ: ਗਾਜ਼ੀਪੁਰ ’ਚ ਵਾਪਰੇ ਭਿਆਨਕ ਹਾਦਸੇ ’ਚ 6 ਹਲਾਕ, ਕਈ ਜ਼ਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.