ETV Bharat / bharat

ਬੇਕਾਬੂ ਔਡੀ ਕਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਰੂਹ ਕੰਬਾਊ CCTV ਆਈ ਸਾਹਮਣੇ

ਜੋਧਪੁਰ (JODHPUR ) ਦੇ ਚੌਪਾਸਨੀ ਹਾਊਸਿੰਗ ਬੋਰਡ ਥਾਣਾ ਖੇਤਰ ਦੇ ਏਮਜ਼ ਰੋਡ 'ਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਤੇਜ਼ ਰਫਤਾਰ ਔਡੀ ਕਾਰ ਨੇ ਸੜਕ 'ਤੇ ਪੈਦਲ ਜਾ ਰਹੇ ਕਈ ਲੋਕਾਂ ਨੂੰ ਕੁਚਲ ਦਿੱਤਾ ਹੈ। ਇਸ ਤੋਂ ਬਾਅਦ ਕਾਰ ਸੜਕ ਕਿਨਾਰੇ ਝੁੱਗੀਆਂ ਵਿੱਚ ਜਾ ਵੜੀ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 9 ਲੋਕ ਜ਼ਖਮੀ ਹੋ ਗਏ। ਸੀਐਮ ਅਸ਼ੋਕ ਗਹਿਲੋਤ (CM Ashok Gehlot) ਨੇ ਪੀੜਤ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਐਲਾਨ ਵੀ ਕਰ ਦਿੱਤਾ ਹੈ। ਕਾਰ ਨੂੰ ਕਬਜ਼ੇ ਵਿਚ ਲੈ ਕੇ ਡਰਾਇਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਬੇਕਾਬੂ ਔਡੀ ਕਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

author img

By

Published : Nov 9, 2021, 7:25 PM IST

Updated : Nov 9, 2021, 8:06 PM IST

ਜੋਧਪੁਰ: ਸ਼ਹਿਰ ਦੇ ਚੌਪਾਸਨੀ ਹਾਊਸਿੰਗ ਬੋਰਡ ਥਾਣਾ ਖੇਤਰ 'ਚ ਏਮਜ਼ ਰੋਡ 'ਤੇ ਇਕ ਔਡੀ ਕਾਰ ਕਾਰਨ ਵਾਪਰੇ ਹਾਦਸੇ ਨੇ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਤੇਜ਼ ਰਫਤਾਰ ਬੇਕਾਬੂ ਕਾਰ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲਦੀ ਹੋਈ ਝੁੱਗੀਆਂ 'ਚ ਜਾ ਵੜੀ। ਇਸ ਹਾਦਸੇ 'ਚ 16 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 9 ਲੋਕ ਗੰਭੀਰ ਜ਼ਖਮੀ ਹੋ ਗਏ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦਾ ਐਲਾਨ ਕਰਦੇ ਹੋਏ 2-2 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 1-1 ਲੱਖ ਅਤੇ ਹੋਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਤੁਰੰਤ ਵਿੱਤੀ ਸਹਾਇਤਾ ਦੇਣ ਦੇ ਐਲਾਨ ਕਰ ਦਿੱਤਾ ਹੈ।

ਬੇਕਾਬੂ ਔਡੀ ਕਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

ਘਟਨਾ ਦੀ ਸੀਸੀਟੀਵੀ (CCTV) ਫੁਟੇਜ ਸਾਹਮਣੇ ਆਉਣ ਤੋਂ ਬਾਅਦ ਹਾਦਸੇ ਭਿਆਨਕਤਾ ਦਾ ਅੰਦਾਜਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੀਐਮ ਅਸ਼ੋਕ ਗਹਿਲੋਤ ਜੋਧਪੁਰ ਦੌਰੇ 'ਤੇ ਹਨ, ਇਹ ਹਾਦਸਾ ਉਨ੍ਹਾਂ ਦੇ ਜੋਧਪੁਰ ਪਹੁੰਚਣ ਤੋਂ ਪਹਿਲਾਂ ਹੀ ਵਾਪਰਿਆ। ਮੁੱਖ ਮੰਤਰੀ ਹਵਾਈ ਅੱਡੇ ਤੋਂ ਸਿੱਧੇ ਏਮਜ਼ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।

ਇਸ ਤਰ੍ਹਾਂ ਹੋਇਆ ਹਾਦਸਾ

ਚੌਪਾਸਨੀ ਹਾਊਸਿੰਗ ਬੋਰਡ ਥਾਣਾ ਖੇਤਰ ਦੇ ਏਮਜ਼ ਰੋਡ 'ਤੇ ਮੰਗਲਵਾਰ ਸਵੇਰੇ ਔਡੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਰਫਤਾਰ ਫੜ ਲਈ। ਬੇਕਾਬੂ ਆਡੀ ਕਾਰ ਸੜਕ 'ਤੇ ਮੌਜੂਦ ਲੋਕਾਂ ਨੂੰ ਲਤਾੜਦੀ ਹੋਈ ਝੁੱਗੀ 'ਚ ਦਾਖਲ ਹੋ ਗਈ। ਹਾਦਸੇ 'ਚ 16 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 9 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

ਸੀਸੀਟੀਵੀ ਫੁਟੇਜ ਆਈ ਸਾਹਮਣੇ

ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ 'ਚ ਘਟਨਾ ਦੀ ਭਿਆਨਕਤਾ ਸਾਫ ਦਿਖਾਈ ਦੇ ਰਹੀ ਹੈ। ਤੇਜ਼ ਰਫਤਾਰ ਬੇਕਾਬੂ ਕਾਰ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਨੂੰ ਕੁਚਲਦੀ ਹੋਈ ਝੁੱਗੀ 'ਚ ਜਾ ਵੜੀ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਦਾ ਏਮਜ਼ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਸੀਐਮ ਨੇ ਜਾਣਿਆ ਪੀੜਤਾਂ ਦਾ ਹਾਲ

ਮੁੱਖ ਮੰਤਰੀ ਅਸ਼ੋਕ ਗਹਿਲੋਤ ਜੋਧਪੁਰ ਦੌਰੇ 'ਤੇ ਹਨ। ਜਦੋਂ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਜ਼ਖਮੀਆਂ ਦਾ ਹਾਲ-ਚਾਲ ਜਾਣਨ ਲਈ ਸਿੱਧੇ ਏਮਜ਼ ਹਸਪਤਾਲ ਪੁੱਜੇ। ਹਾਦਸੇ ਦੇ ਤੁਰੰਤ ਬਾਅਦ ਬਸਨੀ ਥਾਣਾ ਪੁਲਿਸ ਨੇ ਜ਼ਖਮੀਆਂ ਨੂੰ ਮਥੁਰਾਦਾਸ ਮਾਥੁਰ ਹਸਪਤਾਲ 'ਚ ਭਰਤੀ ਕਰਵਾਇਆ। . ਬਾਅਦ ਵਿੱਚ ਸਾਰੇ ਜ਼ਖ਼ਮੀਆਂ ਨੂੰ ਏਮਜ਼ ਲਿਆਂਦਾ ਗਿਆ। ਏਮਜ਼ ਹਸਪਤਾਲ ਦੀ ਐਮਰਜੈਂਸੀ ਵਿੱਚ ਡਾਇਰੈਕਟਰ ਡਾ: ਸੰਜੀਵ ਮਿਸ਼ਰਾ ਅਤੇ ਹੋਰ ਡਾ. ਨੇ ਮੁੱਖ ਮੰਤਰੀ ਨੂੰ ਜ਼ਖ਼ਮੀਆਂ ਬਾਰੇ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਗਿਆ ਹੈ ਕਿ ਜ਼ਖਮੀਆਂ 'ਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਇਕ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ।

ਸੀਐਮ ਨੇ ਘਟਨਾ ਨੂੰ ਦੱਸਿਆ ਦੁਖਦ

ਮੁੱਖ ਮੰਤਰੀ ਨੇ ਘਟਨਾ ਤੇ ਦੁੱਖ ਜਤਾਉਂਦਿਆ ਪੀੜਤਾਂ ਦੀ ਵਿੱਤੀ ਮਦਦ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਅਤੇ ਹੋਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਤੁਰੰਤ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਭੋਪਾਲ:ਸਰਕਾਰੀ ਹਸਪਤਾਲ ਦੇ ਚਿਲਡਰਨ ਵਾਰਡ 'ਚ ਲੱਗੀ ਅੱਗ, ਚਾਰ ਬੱਚਿਆਂ ਦੀ ਮੌਤ

Last Updated : Nov 9, 2021, 8:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.