ETV Bharat / bharat

ਪਤਨੀ ਨਾਲ ਗਾਜ਼ੀਆਬਾਦ ਪਹੁੰਚੇ ਮਨੀਸ਼ ਸਿਸੋਦੀਆ, PNB ਬ੍ਰਾਂਚ ਵਿੱਚ CBI ਲਾਕਰ ਦੀ ਕਰ ਰਹੀ ਜਾਂਚ

author img

By

Published : Aug 30, 2022, 11:43 AM IST

Updated : Aug 30, 2022, 12:19 PM IST

ਕੇਂਦਰੀ ਜਾਂਚ ਏਜੰਸੀ ਵਲੋਂ ਮੰਗਲਵਾਰ ਯਾਨੀ ਅੱਜ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਜਾਂਚ ਕਰ ਰਹੀ ਰਹੀ ਹੈ। ਇਹ ਜਾਂਚ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ 4 ਦੇ ਪੀਐਨਬੀ (bank lockers of Manish sisodia) ਵਿੱਚ ਚੱਲ ਰਹੀ ਹੈ।

Manish Sisodia's bank locker in PNB Bank

ਗਾਜ਼ੀਆਬਾਦ: ਕੇਂਦਰੀ ਜਾਂਚ ਏਜੰਸੀ ਵਲੋਂ ਮੰਗਲਵਾਰ ਯਾਨੀ ਅੱਜ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਬੈਂਕ ਲਾਕਰ ਦੀ ਜਾਂਚ ਕਰ ਰਹੀ ਰਹੀ ਹੈ। ਸੀਬੀਆਈ ਟੀਮ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ 4 ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਤਲਾਸ਼ੀ ਕਰ ਰਹੀ ਹੈ। ਇਸ ਮੌਕੇ ਮਨੀਸ਼ ਸਿਸੋਦੀਆ ਨਾਲ ਉਨ੍ਹਾਂ ਦੀ ਪਤਨੀ ਵੀ ਮੌਜੂਦ ਹੈ।

  • #WATCH | Delhi Deputy CM & AAP leader Manish Sisodia's bank locker located at Punjab National Bank in Vasundhara, Sector-4, Ghaziabad, UP being investigated by CBI, in connection with Delhi excise policy case pic.twitter.com/toMNhW494d

    — ANI (@ANI) August 30, 2022 " class="align-text-top noRightClick twitterSection" data=" ">

ਦਿੱਲੀ ਦੀ ਚਰਚਿਤ ਸ਼ਰਾਬ ਨੀਤੀ ਵਿੱਚ ਘੁਟਾਲੇ ਮਾਮਲੇ ਨੂੰ ਲੈ ਕੇ ਸੀਬੀਆਈ ਐਕਸ਼ਨ ਵਿੱਚ ਹੈ। ਸੀਬੀਆਈ ਨੇ ਇਸ ਤੋਂ ਪਹਿਲਾਂ ਅਗਸਤ ਵਿੱਚ ਹੀ ਦਿੱਲੀ ਦੇ ਡਿਪਟੀ ਸਸੀਐਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਉੱਤੇ ਛਾਪੇਮਾਰੀ ਕੀਤੀ ਸੀ। ਇੰਨਾਂ ਹੀ ਨਹੀਂ ਸੀਬੀਆਈ ਨੇ ਇਸ ਮਾਮਲੇ ਵਿੱਚ ਸਾਬਕਾ ਐਕਸਾਈਜ਼ ਕਮੀਸ਼ਨਰ ਅਰਾਵਾ ਗੋਪੀ ਕ੍ਰਸ਼ਣਨਾ ਦੀ ਰਿਹਾਇਸ਼ ਸਣੇ 7 ਰਾਜਾਂ ਅਤੇ 21 ਠਿਕਾਨਿਆਂ ਉੱਤੇ ਛਾਪੇਮਾਰੀ ਕੀਤੀ।

ਨਵੀਂ ਆਬਕਾਰੀ ਨੀਤੀ 'ਤੇ ਸਵਾਲ: ਦਿੱਲੀ ਦੀ ਨਵੀਂ ਆਬਕਾਰੀ ਨੀਤੀ 2021-2022 ਦੇ ਤਹਿਤ, ਪੂਰੀ ਦਿੱਲੀ (Delhi Excise policy updates) ਨੂੰ 32 ਸ਼ਰਾਬ ਜ਼ੋਨਾਂ ਵਿੱਚ ਕਿਉਂ ਵੰਡਿਆ ਗਿਆ ਸੀ? 9 ਜ਼ੋਨ ਪਹਿਲਾਂ ਹੀ ਲਾਇਸੈਂਸ ਸਰੰਡਰ ਕਰ ਚੁੱਕੇ ਹਨ। ਇਸ ਤਹਿਤ 849 ਦੁਕਾਨਾਂ ਖੋਲ੍ਹੀਆਂ ਗਈਆਂ। 31 ਜ਼ੋਨਾਂ ਵਿੱਚ 27 ਦੁਕਾਨਾਂ ਪਾਈਆਂ ਗਈਆਂ। ਏਅਰਪੋਰਟ ਜ਼ੋਨ ਨੂੰ 10 ਦੁਕਾਨਾਂ ਮਿਲੀਆਂ। 9 ਮਈ ਨੂੰ 639 ਦੁਕਾਨਾਂ ਅਤੇ 2 ਜੂਨ ਨੂੰ 464 ਦੁਕਾਨਾਂ ਖੁੱਲ੍ਹੀਆਂ। ਜਦੋਂ ਕਿ 17 ਨਵੰਬਰ 2021 ਨੂੰ ਲਾਗੂ ਹੋਣ ਤੋਂ ਪਹਿਲਾਂ, ਦਿੱਲੀ ਵਿੱਚ ਕੁੱਲ 864 ਸ਼ਰਾਬ ਦੀਆਂ ਦੁਕਾਨਾਂ ਸਨ। 475 ਦੁਕਾਨਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਨ, ਜਦਕਿ 389 ਦੁਕਾਨਾਂ ਨਿੱਜੀ ਸਨ।

ਨਵੀਂ ਆਬਕਾਰੀ ਨੀਤੀ ਨੂੰ ਦਿੱਲੀ ਵਿੱਚ ਲਾਗੂ ਕਰਨ ਪਿੱਛੇ ਦਿੱਲੀ ਸਰਕਾਰ ਦੀ ਸਭ ਤੋਂ ਵੱਡੀ ਦਲੀਲ ਸ਼ਰਾਬ ਮਾਫੀਆ ਨੂੰ ਖ਼ਤਮ ਕਰਨਾ ਅਤੇ ਸ਼ਰਾਬ ਦੀ ਬਰਾਬਰ ਵੰਡ ਕਰਨਾ ਸੀ। ਨਾਲ ਹੀ ਸ਼ਰਾਬ ਪੀਣ ਦੀ ਉਮਰ 25 ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੁਸ਼ਕ ਦਿਨ ਵੀ ਘਟੇ ਹਨ। ਇਸ ਨੀਤੀ ਦੇ ਲਾਗੂ ਹੋਣ ਨਾਲ ਦਿੱਲੀ ਪਹਿਲੀ ਸਰਕਾਰ ਬਣ ਗਈ ਜਿਸ ਨੇ ਸ਼ਰਾਬ ਦੇ ਕਾਰੋਬਾਰ ਤੋਂ ਦੂਰੀ ਬਣਾ ਲਈ। ਜੇਕਰ ਕੋਈ ਜਨਤਕ ਥਾਂ 'ਤੇ ਸਟੋਰ ਦੇ ਸਾਹਮਣੇ ਸ਼ਰਾਬ ਪੀਂਦਾ ਹੈ ਤਾਂ ਸਟੋਰ ਮਾਲਕ ਜ਼ਿੰਮੇਵਾਰ ਹੋਵੇਗਾ, ਪੁਲਿਸ ਨਹੀਂ। ਲੋਕਾਂ ਨੂੰ ਮਿਆਰੀ ਪੱਧਰ ਦੀ ਸ਼ਰਾਬ ਪੀਣ ਲਈ ਮਿਲੇਗੀ।

ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਟਕਰਾਅ: ਦਿੱਲੀ 'ਚ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਉਪ ਰਾਜਪਾਲ (Delhi Excise policy) ਵਿਚਾਲੇ ਤਕਰਾਰ ਜਾਰੀ ਹੈ। ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ ਹੈ ਕਿ ਤਤਕਾਲੀ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਚੋਣਵੇਂ ਦੁਕਾਨਦਾਰਾਂ ਨੂੰ ਫਾਇਦਾ ਪਹੁੰਚਾਉਣ ਦੇ ਇਰਾਦੇ ਨਾਲ ਪਾਲਿਸੀ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਬਦਲ ਦਿੱਤੀ, ਜਿਸ ਕਾਰਨ ਸਰਕਾਰ ਨੂੰ ਨੁਕਸਾਨ ਹੋਇਆ। ਮਾਲੀਆ ਦਾ ਇੱਕ ਵੱਡਾ ਨੁਕਸਾਨ ਹੈ, ਇਸ ਲਈ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰੇ।

ਇਸ ਦੇ ਨਾਲ ਹੀ ਹੁਣ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਇਸ ਨੀਤੀ ਨੂੰ ਲਾਗੂ ਕਰਨ ਵਿੱਚ ਕੁਤਾਹੀ ਅਤੇ ਕਥਿਤ ਬੇਨਿਯਮੀਆਂ ਦੇ ਮਾਮਲੇ ਵਿੱਚ ਹੁਣ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਤਤਕਾਲੀ ਆਬਕਾਰੀ ਕਮਿਸ਼ਨਰ ਏ ਗੋਪੀ ਕ੍ਰਿਸ਼ਨਾ ਅਤੇ ਡਿਪਟੀ ਕਮਿਸ਼ਨਰ ਆਨੰਦ ਕੁਮਾਰ ਤਿਵਾੜੀ ਸਮੇਤ 11 ਵਿਅਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: ਆਪ ਵਿਧਾਇਕ ਪਠਾਨ ਮਾਜਰਾ ਨੂੰ ਹਾਈਕੋਰਟ ਵੱਲੋਂ ਨੋਟਿਸ

Last Updated : Aug 30, 2022, 12:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.