ਨਵੀਂ ਦਿੱਲੀ/ਨੋਇਡਾ: ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਲ ਹੀ 'ਚ ਉਹ ਚਰਚਾ ਵਿੱਚ ਆਏ ਕਿ ਉਹਨਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਉਥੇ ਹੀ ਵਿਵੇਕ ਬਿੰਦਰਾ ਹੁਣ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਏ ਹਨ, ਜਿਥੇ ਉਹਨਾਂ ਖਿਲਾਫ ਪਤਨੀ ਨੇ ਨੋਇਡਾ ਦੇ ਸੈਕਟਰ-126 ਥਾਣੇ 'ਚ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸਾਹਮਣੇ ਆਈ ਜਿਸ 'ਚ ਉਹ ਪਤਨੀ ਨਾਲ ਜਬਰਦਸਤੀ ਕਰਦੇ ਨਜ਼ਰ ਆ ਰਹੇ ਹਨ। ਬਿੰਦਰਾ ਦੀ ਪੀੜਤ ਪਤਨੀ ਯਾਨਿਕਾ ਦੇ ਭਰਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਫਿਲਾਲ ਯਾਨਿਕਾ ਹਸਪਤਾਲ ਵਿੱਚ ਭਰਤੀ ਹੈ।
-
He gives motivation outside, people see him as a role model, conducts sessions on the Gita, and calls himself a businessman.
— Mr. Flash (@MrFlashU) December 23, 2023 " class="align-text-top noRightClick twitterSection" data="
And at home, he beats his wife. Shame, shame on you Vivek Bindra#vivekbindra pic.twitter.com/XGktcJdiTF
">He gives motivation outside, people see him as a role model, conducts sessions on the Gita, and calls himself a businessman.
— Mr. Flash (@MrFlashU) December 23, 2023
And at home, he beats his wife. Shame, shame on you Vivek Bindra#vivekbindra pic.twitter.com/XGktcJdiTFHe gives motivation outside, people see him as a role model, conducts sessions on the Gita, and calls himself a businessman.
— Mr. Flash (@MrFlashU) December 23, 2023
And at home, he beats his wife. Shame, shame on you Vivek Bindra#vivekbindra pic.twitter.com/XGktcJdiTF
ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ : ਦੋਸ਼ ਹੈ ਕਿ ਉਸ ਨੂੰ ਇਸ ਹੱਦ ਤੱਕ ਕੁੱਟਿਆ ਗਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ। ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਿਕਾਇਤ 'ਚ ਗਾਜ਼ੀਆਬਾਦ ਦੇ ਚੰਦਰ ਨਗਰ ਨਿਵਾਸੀ ਵੈਭਵ ਕਵਾਤਰਾ ਨੇ ਦੱਸਿਆ ਕਿ ਭੈਣ ਯਾਨਿਕਾ ਦਾ ਵਿਆਹ ਕੁੱਝ ਸਮਾਂ ਪਹਿਲਾਂ ਹੀ ਵਿਵੇਕ ਬਿੰਦਰਾ ਨਾਲ ਹੋਇਆ ਸੀ। ਵਿਆਹ ਤੋਂ ਇਕ ਦਿਨ ਬਾਅਦ ਜਦੋਂ ਕਿਸੇ ਗੱਲ ਨੂੰ ਲੈ ਕੇ ਵਿਵੇਕ ਬਿੰਦਰਾ ਆਪਣੀ ਮਾਂ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ ਤਾਂ ਇਸ ਮਾਮਲੇ ਸਬੰਧੀ ਜਦੋਂ ਪਤਨੀ ਯਾਨਿਕਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਬਿੰਦਰਾ ਨੇ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਇੰਨਾ ਹੀ ਨਹੀਂ ਇਸ ਦੌਰਾਨ ਵਿਵੇਕ ਨੇ ਯਾਨਿਕਾ ਨੂੰ ਗਾਲ੍ਹਾਂ ਕੱਢਦੇ ਹੋਏ ਬੁਰੀ ਤਰ੍ਹਾਂ ਕੁੱਟਿਆ। ਫਿਰ ਕਿਸੇ ਤਰ੍ਹਾਂ ਯਾਨਿਕਾ ਬਾਹਰ ਆਈ ਤਾਂ ਸੁਸਾਇਟੀ ਦੇ ਗੇਟ ਦੇ ਬਾਹਰ ਵੀ ਉਸ ਨਾਲ ਜਬਰਦਸਤੀ ਕੀਤੀ ਗਈ ਇਸ ਦੇ ਪੂਰੇ ਸਰੀਰ 'ਤੇ ਜ਼ਖ਼ਮ ਵੀ ਹਨ ਅਤੇ ਉਹ ਸੁਣਨ ਤੋਂ ਵੀ ਅਸਮਰੱਥ ਹੈ। ਉਹਨਾਂ ਦੱਸਿਆ ਕਿ ਵਿਵੇਕ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਆਪਣੀ ਪਤਨੀ ਦਾ ਮੋਬਾਈਲ ਫੋਨ ਵੀ ਤੋੜ ਦਿੱਤਾ।
- ਮੋਦੀ ਸਰਕਾਰ ਨੇ ਮਧ ਵਰਗ ਨੂੰ ਦਿੱਤੀ ਰਾਹਤ, ਦਾਲ 'ਤੇ ਜ਼ੀਰੋ ਇੰਪੋਰਟ ਡਿਊਟੀ 'ਚ 2025 ਤੱਕ ਕੀਤਾ ਵਾਧਾ
- DELAY IN IMPLEMENTING CENTRAL ACTS: ਸੰਸਦੀ ਪੈਨਲ ਨੇ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਦੇਰੀ ਲਈ ਮੰਤਰਾਲਿਆਂ ਨੂੰ ਲਗਾਈ ਫਟਕਾਰ
- ਸਾਕਸ਼ੀ ਅਤੇ ਬਜਰੰਗ ਦੇ ਹੈਰਾਨੀਜਨਕ ਫੈਸਲੇ ਤੋਂ ਬਾਅਦ ਕਾਂਗਰਸ ਦੀ ਐਂਟਰੀ, ਪੀਐੱਮ ਮੋਦੀ 'ਤੇ ਗੰਭੀਰ ਇਲਜ਼ਾਮ
-
Viral video of Vivek Brinda in which he is forcibly stopping his wife from going to the police station after beating her.
— Harshvardhan tiwari (@poetvardhan) December 23, 2023 " class="align-text-top noRightClick twitterSection" data="
Such people are not motivational speakers but are a threat to the society.#VivekBindra#vivekbindraexposed
pic.twitter.com/1D4aJGcsT3
">Viral video of Vivek Brinda in which he is forcibly stopping his wife from going to the police station after beating her.
— Harshvardhan tiwari (@poetvardhan) December 23, 2023
Such people are not motivational speakers but are a threat to the society.#VivekBindra#vivekbindraexposed
pic.twitter.com/1D4aJGcsT3Viral video of Vivek Brinda in which he is forcibly stopping his wife from going to the police station after beating her.
— Harshvardhan tiwari (@poetvardhan) December 23, 2023
Such people are not motivational speakers but are a threat to the society.#VivekBindra#vivekbindraexposed
pic.twitter.com/1D4aJGcsT3
ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੀ: ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਦੀ ਭੈਣ ਸਰੀਰਕ ਅਤੇ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਘਟਨਾ ਤੋਂ ਬਾਅਦ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਹੈ। ਜਿਵੇਂ ਹੀ ਵਿਵੇਕ ਬਿੰਦਰਾ ਖਿਲਾਫ ਦਰਜ ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਯੂਜ਼ਰਸ ਨੇ ਨੋਇਡਾ ਪੁਲਿਸ ਤੋਂ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਵਿਵੇਕ ਬਿੰਦਰਾ ਖਿਲਾਫ 14 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਵਿਵੇਕ ਬਿੰਦਰਾ ਭਾਰਤ ਦੇ ਮਹਾਨ ਪ੍ਰੇਰਕ ਬੁਲਾਰਿਆਂ ਵਿੱਚੋਂ ਇੱਕ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲੱਖਾਂ 'ਚ ਹੈ। ਨਾਲ ਹੀ, ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਲੜਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।