ETV Bharat / bharat

ਸਾਬਕਾ ਵਿਧਾਇਕ ਜੀਤ ਮਹਿੰਦਰਜੀਤ ਸਿੱਧੂ ਖ਼ਿਲਾਫ਼ ਹਰਿਆਣਾ ’ਚ ਮਾਮਲਾ ਦਰਜ - Case registered against former MLA Jeet Mahinder Sidhu

ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਸਿੱਧੂ ਸਮੇਤ 20 ਵਿਅਕਤੀਆਂ ਤੇ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਥਾਣੇ ਦੀ ਪੁਲੀਸ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਤੇ ਇੱਕ ਕਿਲ੍ਹੇ ਉੱਪਰ ਧੱਕੇ ਨਾਲ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹਨ।

ਜੀਤ ਮਹਿੰਦਰਜੀਤ ਸਿੱਧੂ ਖ਼ਿਲਾਫ਼ ਹਰਿਆਣਾ ’ਚ ਮਾਮਲਾ ਦਰਜ

author img

By

Published : Jun 7, 2022, 10:29 PM IST

ਬਠਿੰਡਾ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਸਿੱਧੂ ਸਮੇਤ 20 ਵਿਅਕਤੀਆਂ ਤੇ ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਥਾਣੇ ਦੀ ਪੁਲੀਸ ਨੇ ਹਰਿਆਣਾ ਵਿੱਚ ਸਥਿਤ ਇੱਕ ਕਿਲ੍ਹੇ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਿਸ ਨੇ ਇਹ ਕਾਰਵਾਈ ਹਰਿਆਣਾ ਦੇ ਪਿੰਡ ਝੜੌਲੀ ਖੁਰਦ ਦੇ ਵਾਸੀ ਅਜੀਤ ਸਿੰਘ ਮਾਹਲ ਦੀ ਲਿਖਤੀ ਸ਼ਿਕਾਇਤ ’ਤੇ ਕੀਤੀ ਹੈ। ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਥਾਣਾ ਸ਼ਾਹਬਾਦ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਅਜੀਤ ਸਿੰਘ ਮਾਹਲ ਵਾਸੀ ਪਿੰਡ ਝੜੌਲੀ ਖੁਰਦ ਹਰਿਆਣਾ ਨੇ ਦੱਸਿਆ ਕਿ 4 ਮਈ 2022 ਦੀ ਦੁਪਹਿਰ ਨੂੰ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਕੈਪਟਨ ਬਖਸ਼ੀਸ਼ ਸਿੰਘ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਸਾਬਕਾ ਬਠਿੰਡਾ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਉਨ੍ਹਾਂ ਦੀ ਮਾਤਾ ਬੀਬੀ ਅਮਰਜੀਤ ਕੌਰ ਸਿੱਧੂ 25 ਤੋਂ 30 ਅਣਪਛਾਤੇ ਵਿਅਕਤੀਆਂ ਨਾਲ ਫਾਰਚੂਨਰ ਗੱਡੀ ਨੰਬਰ ਪੀ.ਬੀ.-03-0001, ਇਨੋਵਾ ਗੱਡੀ ਨੰਬਰ ਪੀ.ਬੀ.-03ਬੀ.ਵੀ-4646, ਗੱਡੀ ਨੰਬਰ ਡੀ.ਐਲ.-6ਸੀ.ਟੀ.-1617 ਵਿੱਚ ਸਵਾਰ ਸਨ ਅਤੇਗੱਡੀ ਨੰਬਰ CH-01BD-1122 'ਤੇ ਸਵਾਰ ਹੋ ਕੇ ਆਏ ਅਤੇ ਜਿੰਦਾ ਤੋੜ ਕੇ ਆਪਣਾ ਕਬਜਾ ਕਰ ਲਿਆ।

ਅਜੀਤ ਸਿੰਘ ਮਾਹਲ ਅਨੁਸਾਰ ਉਸ ਸਮੇਂ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਉਸਦੇ ਅਣਪਛਾਤੇ ਸਾਥੀਆਂ ਕੋਲ ਬੰਦੂਕਾਂ, ਤਲਵਾਰਾਂ ਅਤੇ ਹੋਰ ਕਈ ਤੇਜ਼ਧਾਰ ਹਥਿਆਰ ਸਨ। ਅਜੀਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੀ 4 ਮਈ ਨੂੰ ਉਹ ਪੰਜਾਬ ਦੇ ਬਲਾਚੌਰ ਦੀ ਅਦਾਲਤ 'ਚ ਪੇਸ਼ ਸੀ ਅਤੇ ਅਦਾਲਤ 'ਚ ਆਏ ਸਨ | ਉਸ ਨੇ ਇਲਜ਼ਾਮ ਲਾਇਆ ਕਿ ਜੇਕਰ ਉਹ ਉਸ ਸਮੇਂ ਕਿਲ੍ਹੇ ਵਿੱਚ ਮੌਜੂਦ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਜਾ ਸਕਦੀ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਅਜੀਤ ਸਿੰਘ ਮਾਹਲ ਨੇ ਦੱਸਿਆ ਕਿ ਉਸ ਦੇ ਕਿਲ੍ਹੇ ’ਚੋਂ ਬੋਰ ਦੀ ਬੰਦੂਕ ਅਤੇ ਜਿੰਦਾ ਕਾਰਤੂਸ, ਉਸ ਦੀ ਪਤਨੀ ਦੇ ਸੋਨੇ ਦੇ ਗਹਿਣੇ, ਉਸ ਦੇ 12 ਸੋਨੇ ਦੇ ਬਟਨ, ਨਕਦੀ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਕਮਰੇ ਵਿੱਚ ਪਏ ਸਨ। ਇਸ ਤੋਂ ਬਾਅਦ 4 ਮਈ ਨੂੰ ਉਸ ਨੇ ਆਪਣੇ ਵਕੀਲ ਰਾਹੀਂ ਸ਼ਾਹਬਾਦ ਥਾਣੇ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ।

ਉਸ ਨੇ ਦੱਸਿਆ ਕਿ 9 ਮਈ ਨੂੰ ਇਕ ਅੰਗਰੇਜ਼ੀ ਅਖਬਾਰ ਰਾਹੀਂ ਉਸ ਨੂੰ ਪਤਾ ਲੱਗਾ ਕਿ ਕੁਲਦੀਪ ਸਿੰਘ, ਸੇਵਕ ਸਿੰਘ ਵਾਸੀ ਪਿੰਡ ਤਲਵੰਡੀ ਸਾਬੋ, ਸੁਖਚੈਨ ਸਿੰਘ ਉਰਫ ਬਾਹੀਆ ਵਾਸੀ ਮਾਨਸਾ, ਸੁਖਮੰਦਰ ਸਿੰਘ ਉਰਫ ਕਾਲਾ ਪਿੰਡ ਜੰਗਪੁਰ ਭਾਖੜ ਜੋ ਕਿ ਫਰੀਦਕੋਟ ਥਾਣਾ ਸਦਰ ਵਿਚ ਫੜੇ ਗਏ । ਉਨ੍ਹਾਂ ਨੇ ਮੰਨਿਆ ਕਿ ਉਹ 4 ਮਈ ਨੂੰ ਪਿੰਡ ਝੜੌਲੀ ਖੁਰਦ ਆਏ ਸੀ ਅਤੇ ਤਾਲਾ ਤੋੜ ਕੇ ਜ਼ਮੀਨ ਵਾਹੁਣ ਦੀ ਗੱਲ ਕਬੂਲੀ । ਉਨ੍ਹਾਂ ਨੇ ਦੱਸਿਆ ਕਿ ਉਸ ਘਟਨਾ ਵਿਚ ਜੀਤ ਮਹਿੰਦਰ ਸਿੰਘ ਸਿੱਧੂ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਉਸ ਦਿਨ ਉਹ ਖੁਦ ਵੀ ਮੌਜੂਦ ਸੀ।

ਉਹ ਸ਼ਿਕਾਇਤਕਰਤਾ ਨੂੰ ਮਾਰਨ ਦੀ ਨੀਅਤ ਨਾਲ ਆਏ ਸਨ। ਇਸ ਦੌਰਾਨ ਅਮਰਜੀਤ ਕੌਰ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ, ਬਿਕਰਮਜੀਤ ਸਿੰਘ, ਨਰੇਸ਼ ਕੁਮਾਰ, ਸੁਨੀਲ ਕੁਮਾਰ, ਰਘੁਵੀਰ ਸਿੰਘ, ਜਤਿੰਦਰ ਸਿੰਘ, ਕਰਮ ਸਿੰਘ, ਨਸੀਬ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮੋਤੀ ਲਾਲ, ਸੋਮਨਾਥ, ਕਾਲਾ ਰਾਮ ਵਾਸੀ ਪਿੰਡ ਝੜੌਲੀ ਖੁਰਦ 4 ਮਈ ਨੂੰ ਮੌਜੂਦ ਸਨ। ਹਰਿਆਣਾ ਪੁਲਿਸ ਨੇ ਉਕਤ ਸਾਰੇ ਵਿਅਕਤੀਆਂ ਖਿਲਾਫ ਅਸਲਾ ਐਕਟ ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਇਹ ਵੀ ਪੜ੍ਹੋ: ਮੂਸੇਵਾਲਾ ਦੇ ਭੋਗ ’ਤੇ ਪਹੁੰਚਣ ਵਾਲੇ ਵਾਹਨਾਂ ਨੂੰ ਲੈਕੇ ਵੇਖੋ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਰੂਟ ਪਲਾਨ

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.