ETV Bharat / bharat

ਬਾਬਾ ਰਾਮਦੇਵ 'ਤੇ ਮਾਮਲਾ ਦਰਜ, ਇਕ ਵਿਸ਼ੇਸ਼ ਧਰਮ 'ਤੇ ਕੀਤੀ ਸੀ ਇਤਰਾਜ਼ਯੋਗ ਟਿੱਪਣੀ - ਯੋਗ ਗੁਰੂ ਬਾਬਾ ਰਾਮਦੇਵ

ਬਾੜਮੇਰ 'ਚ ਬਾਬਾ ਰਾਮਦੇਵ 'ਤੇ ਬੀਤੇ ਦਿਨੀਂ ਇਕ ਵਿਸ਼ੇਸ਼ ਧਰਮ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।

CASE FILED AGAINST BABA RAMDEV FOR COMMENTING ON PARTICULAR RELIGION IN BARMER

author img

By

Published : Feb 5, 2023, 10:38 PM IST

ਰਾਜਸਥਾਨ/ਬਾੜਮੇਰ: ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਇੱਕ ਵਿਸ਼ੇਸ਼ ਧਰਮ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ ਦਾ ਮੁੱਦਾ ਤੁੱਲ ਫੜਦਾ ਜਾ ਰਿਹਾ ਹੈ। ਇਸ ਮਾਮਲੇ 'ਚ ਐਤਵਾਰ ਨੂੰ ਬਾਬਾ ਰਾਮਦੇਵ ਦੇ ਖਿਲਾਫ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਚੌਹਾਤਾਨ ਥਾਣੇ ਦੇ ਅਧਿਕਾਰੀ ਭੂਟਾਰਾਮ ਕਰ ਰਹੇ ਹਨ।

ਜ਼ਿਲੇ ਦੇ ਚੌਹਾਟਾਨ ਇਲਾਕੇ ਦੇ ਰਹਿਣ ਵਾਲੇ ਪਠਾਏ ਖਾਨ ਨੇ ਬਾਬਾ ਰਾਮਦੇਵ ਖਿਲਾਫ ਚੌਹਾਟਾਨ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਾਬਾ ਰਾਮਦੇਵ ਵੱਲੋਂ ਇਸਲਾਮ ਧਰਮ ਅਤੇ ਇਸ ਦੇ ਪੈਰੋਕਾਰਾਂ ਅਤੇ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੇ ਸਬੰਧ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਜਾਣਬੁੱਝ ਕੇ ਅਜਿਹਾ ਬਿਆਨ ਦਿੱਤਾ ਗਿਆ ਸੀ। ਇਸ ਕਾਰਨ ਦੂਜੇ ਧਰਮਾਂ ਜਾਂ ਫਿਰਕਿਆਂ ਵਿਚ ਮੁਸਲਿਮ ਧਰਮ ਪ੍ਰਤੀ ਦੁਸ਼ਮਣੀ, ਨਫ਼ਰਤ ਜਾਂ ਵੈਰ ਦੀ ਭਾਵਨਾ ਪੈਦਾ ਹੁੰਦੀ ਹੈ।

ਬਾਬਾ ਰਾਮਦੇਵ ਵੱਲੋਂ ਦਿੱਤੇ ਗਏ ਬਿਆਨ ਨੇ ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਕਰੋੜਾਂ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦਰਮਿਆਨ ਦੁਸ਼ਮਣੀ ਵਧਾਉਣ ਅਤੇ ਸਦਭਾਵਨਾ ਨੂੰ ਵਿਗਾੜਨ ਦਾ ਕੰਮ ਵੀ ਕੀਤਾ ਹੈ। ਬਾਬਾ ਰਾਮਦੇਵ ਦੇ ਖਿਲਾਫ ਚੌਹਾਟਾਨ ਪੁਲਿਸ ਸਟੇਸ਼ਨ 'ਚ ਧਾਰਾ 153-ਏ, 295-ਏ ਅਤੇ 298 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 2 ਫਰਵਰੀ ਨੂੰ ਯੋਗ ਗੁਰੂ ਬਾਬਾ ਰਾਮਦੇਵ ਵੀਰਵਾਰ ਨੂੰ ਇਕ ਧਾਰਮਿਕ ਪ੍ਰੋਗਰਾਮ 'ਚ ਹਿੱਸਾ ਲੈਣ ਬਾੜਮੇਰ ਪਹੁੰਚੇ ਸਨ। ਇਸ ਦੌਰਾਨ ਜ਼ਿਲੇ 'ਚ ਆਯੋਜਿਤ ਇਕ ਧਾਰਮਿਕ ਸਭਾ ਨੂੰ ਸੰਬੋਧਨ ਕਰਦੇ ਹੋਏ ਬਾਬਾ ਰਾਮਦੇਵ ਨੇ ਇਕ ਖਾਸ ਧਰਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ: maoists kill BJP leader in Bijapur: ਨਕਸਲੀਆਂ ਨੇ ਭਾਜਪਾ ਨੇਤਾ ਨੀਲਕੰਠ ਕਾਕੇਮ ਦਾ ਕੀਤਾ ਕਤਲ, ਪਰਿਵਾਰ ਦੇ ਸਾਹਮਣੇ ਕੁਹਾੜੀ ਨਾਲ ਵੱਡਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.