ETV Bharat / bharat

ਕੈਪਟਨ ਨੇ ਜਲ੍ਹਿਆਂਵਾਲਾ ਬਾਗ ਮਾਮਲੇ ‘ਚ ਰਾਹੁਲ ਦੀ ਕੀਤੀ ਕਾਟ

ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵੱਲੋਂ ਜੱਲ੍ਹੀਆਂ ਵਾਲਾ ਬਾਗ ਬਾਰੇ ਦਿੱਤੇ ਬਿਆਨ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਉਲਟ ਬਿਆਨ ਦੇ ਦਿੱਤਾ ਹੈ। ਪੰਜਾਬ ਕਾਂਗਰਸ ਵਿੱਚ ਚਲ ਰਹੇ ਵਿਵਾਦ ਦੇ ਦਰਮਿਆਨ ਕੈਪਟਨ ਦੇ ਇਸ ਬਿਆਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਸਕਦਾ ਹੈ।

ਕੈਪਟਨ ਨੇ ਜੱਲ੍ਹੀਆਂਵਾਲਾ ਬਾਗ ਮਾਮਲੇ ‘ਚ ਰਾਹੁਲ ਦੀ ਕੀਤੀ ਕਾਟ

author img

By

Published : Aug 31, 2021, 5:26 PM IST

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਣ ਉਪਰੰਤ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਸੀਪੀਆਈ ਐਮ ਆਗੂ ਸੀਤਾਰਾਮ ਯੇਚੁਰੀ ਸਮੇਤ ਜਿਥੇ ਹੋਰ ਰਾਜਸੀ ਧਿਰਾਂ ਨਵੀਨੀਕਰਣ ਨੂੰ ਸ਼ਹੀਦਾਂ ਦਾ ਅਪਮਾਨ ਦੱਸ ਰਹੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਂਘ ਨੇ ਅੱਜ ਹੀ ਇੱਕ ਬਿਆਨ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਲੱਗਿਆ ਕਿ ਇਥੋਂ ਕੁਝ ਹਟਾ ਦਿੱਤਾ ਗਿਆ ਹੋਵੇ। ਉਨ੍ਹਾਂ ਇੱਕ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਚੰਗਾ ਲੱਗਿਆ ਹੈ।

  • "I don't know what has been removed. To me it looks very nice," says Punjab CM Captain Amarinder Singh over the renovation of the Jallianwala Bagh pic.twitter.com/uM3aut0Opo

    — ANI (@ANI) August 31, 2021 " class="align-text-top noRightClick twitterSection" data=" ">

ਕਿਹਾ ਉਨ੍ਹਾਂ ਨੂੰ ਨਵੀਨਕਰਣ ਚੰਗਾ ਲੱਗਿਆ

ਇਹ ਬਿਆਨ ਰਾਹੁਲ ਗਾਂਧੀ ਦੇ ਬਿਆਨ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਅੱਜ ਸਵੇਰੇ ਹੀ ਟਵੀਟ ਕਰਕੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸ਼ਹਾਦਤ ਬਾਰੇ ਪਤਾ ਨਹੀਂ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਸ਼ਹਾਦਤ ਨਹੀਂ ਦਿੱਤੀ, ਉਹ ਸ਼ਹਾਦਤ ਬਾਰੇ ਕੀ ਸਮਝ ਸਕਦੇ ਹਨ। ਰਾਹੁਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ਹੀਦੀ ਦਿੱਤੀ ਹੈ ਤੇ ਉਹ ਜਾਣਦੇ ਹਨ ਕਿ ਸ਼ਹੀਦਾਂ ਦਾ ਸਨਮਾਨ ਕੀ ਹੁੰਦਾ ਹੈ। ਉਨ੍ਹਾਂ ਕਿਹਾ ਸੀ ਕਿ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਣ ਕਰਕੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਪਰ ਅੱਜ ਸ਼ਾਮ ਨੂੰ ਹੀ ਇਸ ਦੇ ਉਲਟ ਕੈਪਟਨ ਅਮਰਿੰਦਰ ਸਿਂਘ ਨੇ ਰਾਹੁਲ ਦੇ ਬਿਆਨ ਤੋਂ ਬਿਲਕੁਲ ਉਲਟ ਬਿਆਨ ਦੇ ਦਿੱਤਾ ਹੈ।

ਵਿਰੋਧੀ ਧੜਾ ਬਣਾ ਸਕਦਾ ਹੈ ਮੁੱਦਾ

ਜਿਕਰਯੋਗ ਹੈ ਕਿ ਨਵਜੋਤ ਸਿਂਘ ਸਿੱਧੂ ਤੇ ਕੈਪਟਨ ਵਿਚਾਲੇ ਤਗੜੀ ਖਿੱਚੋਤਾਣ ਚੱਲ ਰਹੀ ਹੈ। ਹਾਲਾਂਕਿ ਕਾਂਗਰਸ ਹਾਈਕਮਾਂਡ ਪਿਛਲੇ ਦਿਨਾਂ ਤੋਂ ਕੈਪਟਨ ਦਾ ਪੱਖ ਪੂਰਦੀ ਨਜਰ ਆ ਰਹੀ ਹੈ ਪਰ ਅੱਜ ਉਨ੍ਹਾਂ ਵੱਲੋਂ ਦਿੱਤੇ ਬਿਆਨ ਨੂੰ ਵਿਰੋਧੀ ਧੜਾ ਪਾਰਟੀ ਵਿਚ ਵੱਡਾ ਮੁੱਦਾ ਬਣਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.