ਚੰਡੀਗੜ੍ਹ: ਅਕਸਰ ਹੀ ਵਿਆਹਾਂ ਦੇ ਵਿੱਚ ਇਹ ਚੀਜ ਕਾਫੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਲਾੜਾ ਆਪਣੀ ਲਾੜੀ ਨੂੰ ਕਿਸ ਤਰੀਕੇ ਦੇ ਨਾਲ ਵਿਆਹ ਕੇ ਲਿਆਉਂਦਾ ਹੈ। ਕੋਈ ਲਾੜਾ ਜਹਾਜ਼, ਕੋਈ ਟਰੈਕਟਰ , ਜਾਂ ਕੋਈ ਘੋੜੀ ਆਦਿ ਤੇ ਵਿਆਹ ਕੇ ਲਿਆਉਂਦਾ ਹੈ ਜੋ ਦੇਖਣ ਵਾਲੇ ਹਰ ਇੱਕ ਦੇ ਲਈ ਕਾਫੀ ਅਨੋਖਾ ਹੁੰਦਾ ਹੈ।
- " class="align-text-top noRightClick twitterSection" data="
">
ਹੁਣ ਸੋਸ਼ਲ ਮੀਡੀਆ ‘ਤੇ ਇੱਕ ਵਿਆਹ ਸਮਾਗਮ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਭਰਾ ਤੇ ਦੁਲਹਨ ਭੈਣ ਵਿਆਹ ਸਮਾਗਮ ਦੇ ਵਿੱਚ ਬੁਲੇਟ ‘ਤੇ ਐਂਟਰੀ ਕਰਦੇ ਹਨ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਲਹਨ ਦਾ ਭਰਾ ਬੁਲੇਟ ਚਲਾ ਰਿਹਾ ਹੈ ਅਤੇ ਉਸਦੀ ਭੈਣ ਜੋ ਕਿ ਪਿੱਛੇ ਬੈਠੀ ਹੈ। ਇਸ ਦੌਰਾਨ ਨੌਜਵਾਨ ਦੀ ਭੈਣ ਮਹਿੰਦੀ, ਲਹਿੰਗਾ, ਗਹਿਣੇ ਆਦਿ ਨਾਲ ਸਜ਼ੀ ਦਿਖਾਈ ਦੇ ਰਹੀ ਹੈ।
ਇਸ ਵੀਡੀਓ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਵੇਖਣ ਵਾਲਾ ਇਸ ਵੀਡੀਓ ਅੱਗੇ ਸ਼ੇਅਰ ਕਰ ਰਿਹਾ ਹੈ।
ਇਹ ਵੀ ਪੜ੍ਹੋ:ਲਾੜੀ ਦੇ KISS ਕਰਦੇ ਹੀ ਲਾੜਾ ਹੋਇਆ ਬੇਹੋਸ਼, ਦੇਖੋ ਵੀਡੀਓ