ETV Bharat / bharat

Bihar News: ਵਿਆਹ ਤੋਂ ਪਹਿਲਾਂ ਬੁਆਏਫ੍ਰੈਂਡ ਨਾਲ ਭੱਜੀ ਭੈਣ, ਤਾਂ ਭਰਾ ਨੇ ਜਿੰਦਾ ਭੈਣ ਦਾ ਕੀਤਾ ਅੰਤਿਮ ਸਸਕਾਰ - ਪੂਰਨੀਆ

ਬਿਹਾਰ ਦੇ ਪੂਰਨੀਆ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਭਰਾ ਨੇ ਆਪਣੀ ਜ਼ਿੰਦਾ ਭੈਣ ਦਾ ਅੰਤਿਮ ਸਸਕਾਰ ਕਰ ਦਿੱਤਾ। ਇਸ ਕੰਮ ਵਿੱਚ ਸਮੁੱਚੇ ਸਮਾਜ ਅਤੇ ਪਿੰਡ ਦੇ ਲੋਕਾਂ ਨੇ ਵੀ ਉਸ ਦਾ ਸਾਥ ਦਿੱਤਾ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਰਾ ਨੇ ਅਜਿਹਾ ਕਿਉਂ ਕੀਤਾ? ਦਰਅਸਲ ਆਪਣੀ ਭੈਣ ਦਾ ਅੰਤਿਮ ਸਸਕਾਰ ਕਰਨ ਵਾਲਾ ਇਹ ਭਰਾ ਆਪਣੀ ਭੈਣ ਵਲੋਂ ਘਰ ਛੱਡ ਕੇ ਚਲੇ ਜਾਣ ਤੋਂ ਦੁਖੀ ਹੋ ਗਿਆ ਸੀ।

Brother did last rites of his alive sister, Bihar
ਭਰਾ ਨੇ ਜਿੰਦਾ ਭੈਣ ਦਾ ਕੀਤਾ ਅੰਤਿਮ ਸਸਕਾਰ
author img

By

Published : Jun 20, 2023, 3:06 PM IST

ਭਰਾ ਨੇ ਜਿੰਦਾ ਭੈਣ ਦਾ ਕੀਤਾ ਅੰਤਿਮ ਸਸਕਾਰ

ਬਿਹਾਰ: ਪੂਰਨੀਆ ਦੇ ਰੁਪੌਲੀ ਥਾਣਾ ਖੇਤਰ ਦੇ ਟਿਕਾਪੱਟੀ ਪਿੰਡ ਦੇ ਇੱਕ ਘਰ ਵਿੱਚ ਜਿੱਥੇ ਧੀ ਦੇ ਵਿਆਹ ਨੂੰ ਲੈ ਕੇ ਕਾਫੀ ਚਹਿਲ-ਪਹਿਲ ਸੀ, ਉੱਥੇ ਹੀ ਲੜਕੀ ਦੇ ਹਲਦੀ ਅਤੇ ਤਿਲਕ ਦੀ ਰਸਮ ਵੀ ਪੂਰੀ ਹੋ ਚੁੱਕੀ ਸੀ। ਹੁਣ ਸਿਰਫ਼ ਬਰਾਤ ਦਾ ਆਉਣਾ ਬਾਕੀ ਸੀ, ਪਰ ਅਚਾਨਕ ਘਰ ਦਾ ਮਾਹੌਲ ਗਮਮੀਨ ਹੋ ਗਿਆ। ਭੈਣ-ਭਰਾ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਸਭ ਦੁਖੀ ਹੋ ਗਏ, ਜਦੋਂ ਘਰ ਵਿੱਚ ਦੁਲਹਨ ਬਣ ਕੇ ਬੈਠੀ ਸਵੀਟੀ ਅਪਣੇ ਪ੍ਰੇਮੀ ਨਾਲ ਭੱਜ ਗਈ। ਘਰ ਦੇ ਲੋਕਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਵਿਆਹ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਧੀ ਆਪਣੇ ਪ੍ਰੇਮੀ ਨਾਲ ਭੱਜ ਜਾਵੇਗੀ।

ਭਰਾ ਨੇ ਕੀਤੀਆਂ ਸੀ ਵਿਆਹ ਦੀਆਂ ਪੂਰੀਆਂ ਤਿਆਰੀਆਂ : ਭੈਣ ਦੇ ਇਸ ਤਰ੍ਹਾਂ ਘਰ ਛੱਡਣ ਤੋਂ ਬਾਅਦ ਉਸ ਦੇ ਇਕਲੌਤੇ ਭਰਾ ਨੇ ਆਪਣੇ ਹੱਥਾਂ ਨਾਲ ਭੈਣ ਦਾ ਅੰਤਿਮ ਸਸਕਾਰ ਕਰਕੇ ਸਾਰੇ ਰਿਸ਼ਤੇ ਤੋੜ ਦਿੱਤੇ। ਸਵੀਟੀ ਦੇ ਭਰਾ ਬਿਹਾਰੀ ਗੁਪਤਾ ਨੇ ਦੱਸਿਆ ਕਿ ਜਦੋਂ ਉਹ 8 ਸਾਲ ਦੀ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ 'ਤੇ ਆ ਗਈ। ਉਹ ਰਾਜ ਵਿੱਚ ਕਮਾਈ ਕਰਨ ਗਿਆ। ਇਸੇ ਕਮਾਈ ਨਾਲ ਹੀ ਪਰਿਵਾਰ ਚਲਦਾ ਸੀ ਅਤੇ ਉਸ ਨੇ ਆਪਣੀ ਭੈਣ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਜਦੋਂ ਭੈਣ ਵਿਆਹ ਯੋਗ ਹੋ ਗਈ, ਤਾਂ ਉਸ ਦੀ ਸਹਿਮਤੀ ਨਾਲ ਭਾਗਲਪੁਰ ਜ਼ਿਲ੍ਹੇ ਵਿੱਚ ਉਸ ਦਾ ਵਿਆਹ ਪੱਕਾ ਕੀਤਾ।

ਸਵੀਟੀ ਪਿੰਡ ਦੇ ਨੌਜਵਾਨ ਨਾਲ ਫ਼ਰਾਰ ਚਲੀ ਗਈ: 12 ਜੂਨ ਨੂੰ ਸਵੀਟੀ ਦੇ ਵਿਆਹ ਦੀ ਬਰਾਤ ਆਉਣੀ ਸੀ। ਪਰਿਵਾਰ ਵਾਲਿਆਂ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ, ਇੱਥੋਂ ਤੱਕ ਕਿ ਸਵੀਟੀ ਨੇ ਆਪਣੇ ਵਿਆਹ ਦੀ ਖ਼ਰੀਦੀ ਵੀ ਖੁਦ ਕੀਤੀ ਸੀ। ਭਰਾ ਬਿਹਾਰੀ ਗੁਪਤਾ ਦੱਸਦਾ ਹੈ ਕਿ ਵਿਆਹ ਤੋਂ ਪਹਿਲਾਂ ਉਸ ਨੇ ਆਪਣੀ ਭੈਣ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਉਸ ਨੂੰ ਕੋਈ ਲੜਕਾ ਪਸੰਦ ਹੈ, ਤਾਂ ਉਹ ਖੁੱਲ੍ਹ ਕੇ ਦੱਸ ਦੇਵੇ ਕਿ ਉਹ ਉਸ ਦਾ ਵਿਆਹ ਉਸ ਨਾਲ ਕਰਵਾ ਦੇਵੇਗਾ। ਪਰ, ਸਵੀਟੀ ਨੇ ਅਜਿਹਾ ਕੁਝ ਨਹੀਂ ਦੱਸਿਆ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੇ ਭਾਗਲਪੁਰ ਜ਼ਿਲ੍ਹੇ ਵਿੱਚ ਉਸ ਦਾ ਰਿਸ਼ਤਾ ਕਰਵਾਇਆ। ਅਚਾਨਕ 11 ਤਰੀਕ ਨੂੰ ਸਵੀਟੀ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਫਰਾਰ ਹੋ ਗਈ।

ਛੋਟੀ ਉਮਰ ਵਿੱਚ ਕਮਾਈ ਕਰਨ ਲਈ ਰਾਜ ਚਲਾ ਗਿਆ, ਤਾਂ ਜੋ ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੇ ਅਤੇ ਆਪਣੀ ਭੈਣ ਦਾ ਵਿਆਹ ਚੰਗੇ ਘਰ ਵਿਚ ਧੂਮ-ਧਾਮ ਨਾਲ ਕਰ ਸਕੇ। ਪਰ ਮੇਰੀ ਭੈਣ ਨੇ ਮੇਰੇ ਸਾਰੇ ਸੁਪਨੇ ਚੂਰ-ਚੂਰ ਕਰ ਦਿੱਤੇ। ਵਿਆਹ ਤੋਂ ਇਕ ਦਿਨ ਪਹਿਲਾਂ ਉਹ ਬਿਨਾਂ ਕੁਝ ਦੱਸੇ ਭੱਜ ਗਈ ਸੀ। ਤਿਲਕ ਹਲਦੀ ਸਭ ਕੁਝ ਹੋ ਗਿਆ ਸੀ" - ਬਿਹਾਰੀ ਗੁਪਤਾ, ਲੜਕੀ ਦਾ ਭਰਾ

"ਪਿਆਰ ਵਿੱਚ ਪੈ ਕੇ ਅਜਿਹਾ ਕਦਮ ਚੁੱਕ ਕੇ ਲੜਕੀ ਨੇ ਸਮਾਜ ਦੇ ਸਾਹਮਣੇ ਆਪਣੇ ਪਰਿਵਾਰਕ ਮੈਂਬਰਾਂ ਦਾ ਸਿਰ ਝੁਕਾ ਦਿੱਤਾ ਹੈ। ਸਮਾਜ ਵਿੱਚ ਕੋਈ ਹੋਰ ਅਜਿਹਾ ਕੰਮ ਨਾ ਕਰੇ, ਇਸ ਲਈ ਅਸੀਂ ਅਜਿਹਾ ਕੀਤਾ" - ਅਰਵਿੰਦ ਕੁਮਾਰ, ਸਥਾਨਕ ਵਾਸੀ

ਗੁੱਸੇ 'ਚ ਭਰਾ ਨੇ ਆਪਣੀ ਭੈਣ ਦਾ ਕੀਤਾ ਸਸਕਾਰ: ਭੈਣ ਨੂੰ ਇਸ ਤਰ੍ਹਾਂ ਘਰ ਛੱਡ ਕੇ ਜਾਣ 'ਤੇ ਭਰਾ ਅਤੇ ਪਿੰਡ ਵਾਸੀ ਗੁੱਸੇ 'ਚ, ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਵੀਟੀ ਦਾ ਪੁਤਲਾ ਫੂਕਿਆ। ਪਰਿਵਾਰ ਦੇ 4 ਜੀਅ ਵੀ ਸਵੀਟੀ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਨੂੰ ਸ਼ਮਸ਼ਾਨਘਾਟ ਲੈ ਗਏ। ਭਰਾ ਬਿਹਾਰੀ ਗੁਪਤਾ ਨੇ ਆਪਣੀ ਭੈਣ ਨੂੰ ਅਗਨੀ ਭੇਟ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਸਸਕਾਰ ਪੂਰੇ ਹਿੰਦੂ ਰੀਤੀ-ਰਿਵਾਜਾਂ ਨਾਲ ਕੀਤਾ ਗਿਆ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.