ETV Bharat / bharat

4 ਘੰਟਿਆਂ ਤੱਕ ਡਾਕਟਰ ਕੱਡਦੇ ਰਹੇ ਬ੍ਰੇਨ ਟਿਊਮਰ,57 ਸਾਲਾ ਮਰੀਜ ਕਰਦਾ ਰਿਹਾ ਗਾਇਤਰੀ ਮੰਤਰ ਦਾ ਜਾਪ - ਨਾਰਾਇਣ ਹਸਪਤਾਲ

ਰਾਜਧਾਨੀ ਜੈਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡਾਕਟਰ ਸਰਜਰੀ ਦੇ ਦੌਰਾਨ ਬ੍ਰੇਨ ਟਿਊਮਰ ਨੂੰ ਹਟਾਉਂਦੇ ਰਹੇ ਅਤੇ ਮਰੀਜ਼ ਗਾਇਤਰੀ ਮੰਤਰ ਦਾ ਜਾਪ ਕਰਦਾ ਰਿਹਾ।

4 ਘੰਟਿਆਂ ਤੱਕ ਡਾਕਟਰ ਕੱਡਦੇ ਰਹੇ ਬ੍ਰੇਨ ਟਿਉਮਰ,57 ਸਾਲਾ ਮਰੀਜ ਕਰਦਾ ਰਿਹਾ ਗਾਇਤਰੀ ਮੰਤਰ ਦਾ ਜਾਪ

author img

By

Published : Aug 11, 2021, 6:04 PM IST

ਰਾਜਸਥਾਨ: ਕਈ ਵਾਰ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਤੇ ਯਕੀਨ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਇਸੇ ਤਰ੍ਹਾਂ ਹੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡਾਕਟਰ ਸਰਜਰੀ ਦੇ ਦੌਰਾਨ ਬ੍ਰੇਨ ਟਿਉਮਰ ਨੂੰ ਹਟਾਉਂਦੇ ਰਹੇ ਅਤੇ ਮਰੀਜ਼ ਗਾਇਤਰੀ ਮੰਤਰ ਦਾ ਜਾਪ ਕਰਦਾ ਰਿਹਾ। ਦਰਅਸਲ ਜੈਪੁਰ ਦੇ ਨਾਰਾਇਣ ਹਸਪਤਾਲ ਦੀ ਨਿਯੁਰੋ-ਸਰਜਰੀ ਟੀਮ ਨੇ ਸੀਨੀਅਰ ਸਰਜਨ ਡਾ.ਕੇ.ਕੇ. ਬਾਂਸਲ ਦੀ ਅਗਵਾਈ ਵਿੱਚ 57 ਸਾਲਾ ਸੇਵਾਮੁਕਤ ਆਰਮੀ ਹੌਲਦਾਰ ਰਿਧਮਲ ਰਾਮ ਦੇ ਦਿਮਾਗੀ ਟਿਉਮਰ ਨੂੰ ਸਫ਼ਲਤਾਪੂਰਵਕ ਕੱਢ ਦਿੱਤਾ ਗਿਆ। ਇਸ ਮਰੀਜ਼ ਨੂੰ ਵਾਰ ਵਾਰ ਮਿਰਗੀ ਦੇ ਦੌਰੇ ਪੈਂਦੇ ਸਨ। ਜਿਸ ਕਾਰਨ ਕੁਝ ਸਮੇਂ ਲਈ ਉਸਦੀ ਆਵਾਜ਼ ਅਸਥਾਈ ਤੌਰ ਤੇ ਗੁੰਮ ਹੋ ਗਈ ਸੀ।

ਮਰੀਜ਼ ਦੇ ਦਿਮਾਗੀ ਟਿਉਮਰ ਨੂੰ ਹਟਾਉਣ ਲਈ 4 ਘੰਟੇ ਤੱਕ ਸਰਜਰੀ ਕੀਤੀ ਗਈ। ਜੈਪੁਰ ਦੇ ਨਾਰਾਇਣ ਹਸਪਤਾਲ ਦੀ ਜ਼ੋਨਲ ਕਲੀਨਿਕਲ ਡਾਇਰੈਕਟਰ ਡਾ.ਮਾਲਾ ਏਰੁਨ ਨੇ ਕਿਹਾ ਕਿ 4 ਘੰਟਿਆਂ ਦੀ ਸਰਜਰੀ ਵਿੱਚ ਇੱਕ ਉੱਚ ਪੱਧਰੀ Operating microscope ਦੀ ਵਰਤੋਂ ਸ਼ਾਮਲ ਹੈ, ਜੋ ਦਿਮਾਗ ਦੇ ਖੇਤਰ ਨੂੰ ਵਧਾ ਸਕਦੀ ਹੈ। ਅਜਿਹੀਆਂ ਸਰਜਰੀਆਂ ਦੇਸ਼ ਭਰ ਦੇ ਬਹੁਤ ਘੱਟ ਕੇਂਦਰਾਂ 'ਤੇ ਕੀਤੀਆਂ ਜਾ ਸਕਦੀਆਂ ਹਨ ਅਤੇ ਉੱਚ ਪੱਧਰੀ Neuro-surgical ਮੁਹਾਰਤ ਦੀ ਲੋੜ ਹੁੰਦੀ ਹੈ।

ਚੁਰੂ ਦੇ ਵਸਨੀਕ 57 ਸਾਲਾ ਰਿਧਮਲ ਰਾਮ ਨੂੰ ਅਕਸਰ ਮਿਰਗੀ ਦੇ ਦੌਰੇ ਹੁੰਦੇ ਸਨ ਅਤੇ ਅਸਥਾਈ ਤੌਰ 'ਤੇ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ। ਜਾਂਚ ਕਰਨ 'ਤੇ, ਡਾਇਗਨੌਸਟਿਕ ਰਿਪੋਰਟਾਂ ਨੇ ਦਿਮਾਗ ਦੇ ਸਪੀਚ ਖੇਤਰ ਵਿੱਚ ਘੱਟ ਗ੍ਰੇਡ ਬ੍ਰੇਨ ਟਿਉਮਰ ਦੀ ਪੁਸ਼ਟੀ ਕੀਤੀ। ਦਿਮਾਗ ਦੇ ਸਪੀਚ ਖੇਤਰ ਵਿੱਚ ਬ੍ਰੇਨ ਟਿਉਮਰ ਅਜਿਹੀ ਗੁੰਝਲਦਾਰ ਸਥਿਤੀ ਵਿੱਚ ਸੀ ਕਿ ਮਰੀਜ਼ ਦੀ ਬੋਲਣ ਦੀ ਸਮਰੱਥਾ ਜਾ ਸਕਦੀ ਸੀ ਅਤੇ ਅਧਰੰਗ ਦਾ ਖਤਰਾ ਵੀ ਸੀ। ਪਰ ਨਿਯੁਰੋ ਸਰਜਨ ਡਾਕਟਰ KK ਬਾਂਸਲ ਦੀ ਅਗਵਾਈ ਵਿੱਚ ਨਿਯੁਰੋ-ਸਰਜਰੀ ਟੀਮ ਨੇ ਮਰੀਜ਼ ਦੇ ਦਿਮਾਗ ਦੇ ਦਿਮਾਗ ਦੀ ਸਫ਼ਲ ਸਰਜਰੀ ਕੀਤੀ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਨਿਯੂਰੋ-ਸਰਜਰੀ ਟੀਮ ਨੇ ਬ੍ਰੇਨ ਟਿਉਮਰ ਨੂੰ ਸਫ਼ਲਤਾ ਪੂਰਵਕ ਹਟਾ ਦਿੱਤਾ ਜਦੋਂ ਕਿ ਮਰੀਜ਼ ਪੂਰੀ ਤਰ੍ਹਾਂ ਹੋਸ਼ ਵਿੱਚ ਸੀ, ਜਦੋਂ ਉਸਦੀ ਸਰਜਰੀ ਕੀਤੀ ਜਾ ਰਹੀ ਸੀ ਇਸੀ ਦੌਰਾਨ ਉਹ ਗਾਇਤਰੀ ਮੰਤਰ ਦਾ ਜਾਪ ਕਰਦੇ ਰਿਹਾ।

ਇਹ ਵੀ ਪੜੋ: 'ਲਾਲ-ਲਾਲ ਖ਼ੂਨੀ ਜੂਸ ਭਾਈ'

ETV Bharat Logo

Copyright © 2025 Ushodaya Enterprises Pvt. Ltd., All Rights Reserved.