ਹੈਦਰਾਬਾਦ :ਵਿਸ਼ਵ ਬ੍ਰੇਨ ਟਿਊਮਰ ਦਿਵਸ, ਪਿਛਲੇ 20 ਸਾਲਾਂ ਤੋਂ 8 ਜੂਨ ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ, ਸਭ ਤੋਂ ਪਹਿਲਾਂ ਜਰਮਨੀ ਬ੍ਰੇਨ ਟਿਊਮਰ ਐਸੋਸੀਏਸ਼ਨ (ਡਿਊਸ਼ੇ ਹਿਰੰਟੁਮੋਰਿਲਫ ਈਵੀ) ਵੱਲੋਂ ਇਸ ਨੂੰ ਜਰਮਨੀ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿਸ ਦਾ ਉਦੇਸ਼ ਲੋਕਾਂ ਨੂੰ ਬ੍ਰੇਨ ਟਿਊਮਰ ਬਾਰੇ ਜਾਗਰੂਕ ਕਰਨਾ ਸੀ । ਅੰਕੜਿਆਂ ਦੇ ਮੁਤਾਬਕ, ਕੈਂਸਰਯੁਕਤ ਬ੍ਰੇਨ ਟਿਊਮਰ ਜਰਮਨੀ 'ਚ ਬੇਹਦ ਆਮ ਹਨ। ਇਕੱਲੇ ਜਰਮਨੀ ਵਿੱਚ ਹੀ 8,000 ਤੋਂ ਜ਼ਿਆਦਾ ਲੋਕ ਇਸ ਬਿਮਾਰੀ ਨਾਲ ਗ੍ਰਸਤ ਹਨ। ਭਾਰਤ ਵਿੱਚ ਵੀ, ਬ੍ਰੇਨ ਟਿਊਮਰ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਇਸ ਸਾਲ, ਇਸ ਬਿਮਾਰੀ ਦੇ ਮਾਹਰ ਡਾਕਟਰਾਂ ਨੇ ਇਸ ਮੌਕੇ ਬ੍ਰੇਨ ਟਿਊਮਰ ਦੇ ਮਰੀਜ਼ਾਂ ਨੂੰ ਜਲਦ ਤੋਂ ਜਲਦ ਪਹਿਲ ਦੇ ਆਧਾਰ 'ਤੇ ਕੋਰੋਨਾ ਵੈਕਸੀਨ ਲੈਣ ਲਈ ਪ੍ਰੇਰਤ ਕੀਤਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬ੍ਰੇਨ ਟਿਊਮਰ ਤੋਂ ਪੀੜਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਇਸ ਦੇ ਚਲਦੇ ਉਨ੍ਹਾਂ ਲਈ ਕੋਰੋਨਾ ਵਾਇਰਸ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਨਾਂ ਮਹਿਜ਼ ਬ੍ਰੇਨ ਟਿਊਮਰ ਦੇ ਕਾਰਨ ਬਲਕਿ ਕਿਸੇ ਵੀ ਗੰਭੀਰ ਬਿਮਰੀ ਦੀ ਚਪੇਟ ਵਿੱਚ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।
ਜਾਣੋ ਕੀ ਹੈ ਬ੍ਰੇਨ ਟਿਊਮਰ
ਬ੍ਰੇਨ ਟਿਊਮਰ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਦਿਮਾਗ ਵਿੱਚ ਮੌਜੂਦ ਸੈੱਲ ਅਸਾਧਾਰਣ ਰੂਪ ਵਿੱਚ ਵਧਣਾ ਸ਼ੁਰੂ ਕਰ ਦਿੰਦੇ ਹਨ। ਜਿਸ ਦੇ ਕਾਰਨ ਹੌਲੀ-ਹੌਲੀ ਦਿਮਾਗ 'ਚ ਟਿਸ਼ੂਆਂ ਦਾ ਇਕ ਗਿੱਠ ਬਣ ਜਾਂਦਾ ਹੈ ਜਿਸ ਨੂੰ ਦਿਮਾਗ ਦੀ ਰਸੌਲੀ ਕਿਹਾ ਜਾਂਦਾ ਹੈ। ਮੁਢਲੇ ਪੜਾਅ 'ਤੇ, ਇਹ ਰਸੌਲੀ ਦਿਮਾਗ 'ਚ, ਇਸ ਨਾਲ ਜੁੜੀਆਂ ਖੂਨ ਦੀਆਂ ਨਾੜੀਆਂ, ਪਾਈਨਲ ਗਲੈਂਡ ਯਾਨੀ ਆਪਿਕਲ ਗਲੈਂਡ, ਪੀਟੁਟਰੀ ਗਲੈਂਡ ਯਾਨੀ ਪੀਯੂਸ਼ ਗ੍ਰੰਥ ਤੇ ਮੀਨਿੰਜ ਅਰਥਾਤ ਸੇਰੇਬ੍ਰੋਸਪਾਈਨਲ ਝਿੱਲੀ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵੱਖ -ਵੱਖ ਕਿਸਮਾਂ ਦੇ ਹੋ ਸਕਦੇ ਹਨ। ਉਦਾਹਰਣ ਦੇ ਲਈ, ਕੁੱਝ ਰਸੌਲੀਆਂ ਗੁੰਝਲਦਾਰ ਅਤੇ ਜਾਨਲੇਵਾ ਨਹੀਂ ਹੁੰਦੀਆਂ, ਪਰ ਕੁੱਝ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਲਈ ਇਸ ਸਮੱਸਿਆ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ।
ਬ੍ਰੇਨ ਟਿਊਮਰ ਦੇ ਲੱਛਣ :
ਤੇਜ਼ ਤੇ ਲਗਾਤਾਰ ਸਿਰ ਦਰਦ
ਵਾਰ-ਵਾਰ ਸਿਰ ਦਰਦ ਹੋਣ ਤੇ ਸਿਰ ਦਰਦ ਦਾ ਹੌਲੀ-ਹੌਲੀ ਵੱਧ ਜਾਣਾ , ਬ੍ਰੇਨ ਟਿਊਮਰ ਦਾ ਸੰਕੇਤ ਹੈ।
ਯਾਦਦਾਸ਼ਤ ਕਮਜ਼ੋਰ ਹੋਣਾ
ਬ੍ਰੇਨ ਟਿਊਮਰ ਹੋਣ 'ਤੇ ਮਰੀਜ਼ਾਂ ਨੂੰ ਕਈ ਚੀਜ਼ਾਂ ਤੇ ਗੱਲਾਂ ਯਾਦ ਰੱਖਣ ਵਿੱਚ ਪਰੇਸ਼ਾਨੀ ਹੁੰਦੀ ਹੈ ਤੇ ਉਹ ਹਰ ਸਮੇਂ ਉਲਝਨ ਮਹਿਸੂਸ ਕਰਦੇ ਹਨ।
ਉਲਟੀ ਹੋਣ
ਇਸ ਦੌਰਾਨ ਢਿੱਡ ਵਿੱਚ ਬੇਚੈਨੀ, ਬਿਮਾਰ ਮਹਿਸੂਸ ਕਰਨ ਤੇ ਤੇਜ਼ ਸਿਰ ਦਰਦ ਦੇ ਨਾਲ ਉਲਟੀਆਂ ਦੀ ਸ਼ਿਕਾਇਤ ਹੋ ਸਕਦੀ ਹੈ। ਇਹ ਬ੍ਰੇਨ ਟਿਊਮਰ ਦੇ ਸ਼ੁਰੂਆਤ ਲੱਛਣ ਹਨ।
ਅੱਖਾਂ ਦੀ ਰੌਸ਼ਨੀ ਘੱਟ ਜਾਣਾ
ਬ੍ਰੇਨ ਟਿਊਮਰ ਹੋਣ ਤੇ ਅੱਖਾਂ ਚ ਦੀ ਰੌਸ਼ਨੀ ਧੁੰਧਲੀ ਪੈ ਜਾਂਦੀ ਹੈ ਜਾਂ ਦੋਹਰੀ ਦਿੱਖ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੁੱਝ ਮਰੀਜ਼ਾਂ ਨੂੰ ਰੰਗਾਂ ਦੀ ਪਛਾਣ ਕਰਨ ਵਿੱਚ ਵੀ ਪਰੇਸ਼ਾਨੀ ਹੋ ਸਕਦੀ ਹੈ।
ਦੌਰੇ ਪੈਣਾ
ਕਿਸੇ ਵੀ ਤਰ੍ਹਾਂ ਬ੍ਰੇਨ ਟਿਊਮਰ ਦਾ ਸ਼ੁਰੂਆਤੀ ਲੱਛਣ ਹੁੰਦਾ ਹੈ ਦੌਰੇ ਪੈਣਾ। ਸਮੱਸਿਆ ਦੇ ਸ਼ੁਰੂਆਤ ਲੱਛਣਾਂ ਚੋਂ ਇੱਕ - ਹੁੰਦਾ ਹੈ ਦਿਮਾਗੀ ਕਿਰਿਆਵਾਂ ਤੇ ਕਾਬੂ ਨਹਾਂ ਰਹਿਣਾ ਤੇ ਅਸਾਧਰਣ ਹਲਚਲਾਂ ਮਹਿਸੂਸ ਕਰਨਾ।
ਸਰੀਰ ਸੁੰਨ ਪੈਣਾ
ਸਰੀਰ ਜਾਂ ਚਿਹਰੇ ਦੇ ਇੱਕ ਹਿੱਸਾ ਸੁੰਨ ਪੈਣਾ। ਖ਼ਾਸਕਰ ਜੇਕਰ ਇੱਕ ਟਿਊਮਰ ਦਿਮਾਗ ਦੇ ਤੰਤਰ ਕੋਸ਼ਿਸ਼ਾ ਦੇ ਸਟੇਮ 'ਤੇ ਬਣਦਾ ਹੈ। ਇਹ ਉਹ ਥਾਂ ਹੈ ਜੋ ਦਿਮਾਗ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਦਾ ਹੈ।
ਸੰਤੁਲਨ ਗੁਆਓਣਾ
ਸਰੀਰ ਦੇ ਸੰਤੁਲਨ, ਹੱਥਾਂ ਅਤੇ ਪੈਰਾਂ ਵਿੱਚ ਕਠੋਰਤਾ, ਬੋਲਣ, ਨਿਗਲਣ ਜਾਂ ਚਿਹਰੇ ਦੇ ਭਾਵਾਂ ਨੂੰ ਨਿਯੰਤਰਿਤ ਕਰਨ ਵਿੱਚ ਮੁਸਕਲ ਹੋਣਾ ਬ੍ਰੇਨ ਟਿਊਮਰ ਹੋਣ ਲੱਛਣ ਹੋ ਸਕਦੇ ਹਨ।
ਜਿਨਸੀ ਸਮੱਸਿਆਵਾਂ
ਜਿਨਸੀ ਸਬੰਧਾਂ 'ਚ ਮੁਸ਼ਕਲਾਂ ਅਤੇ ਹਾਰਮੋਨਸ ਵਿੱਚ ਅਸੰਤੁਲਨ ਵੀ ਬ੍ਰੇਨ ਟਿਊਮਰ ਦੇ ਲੱਛਣ ਵੀ ਹੋ ਸਕਦੇ ਹਨ।
ਕੋਵਿਡ 19 ਦੌਰਾਨ ਵੀ ਬ੍ਰੇਨ ਟਿਊਮਰ ਪੀੜਤਾਂ ਲਈ ਖ਼ਾਸ ਗੱਲਾਂ
ਕੋਰੋਨਾ ਮਹਾਂਮਾਰੀ ਦੇ ਕਾਰਨ, ਨਾ ਮਹਿਜ਼ ਬ੍ਰੇਨ ਟਿਊਮਰ , ਬਲਕਿ ਕਈ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਵੇਖੀਆਂ ਜਾ ਰਹੀਆਂ ਹਨ। ਖ਼ਾਸਕਰ ਅਜਿਹੇ ਲੋਕ ਜੋ ਕੀਮੋਥੈਰੇਪੀ, ਰੇਡੀਓਥੈਰੇਪੀ ਤੇ ਹਾਰਮੋਨਲ ਥੈਰੇਪੀ ਵਰਗੇ ਇਲਾਜ ਕਰਵਾ ਰਹੇ ਹਨ, ਉਨ੍ਹਾਂ ਦੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਤੇ ਸਰੀਰ ਦੀ ਸਥਿਤੀ ਦੋਵਾਂ ਨੂੰ ਬਹੁਤ ਕਮਜ਼ੋਰ ਮੰਨਿਆ ਜਾਂਦਾ ਹੈ। ਅਜਿਹੀ ਹਲਾਤਾਂ 'ਚ ਕੋਰੋਨਾ ਵੈਕਸੀਨ, ਮਰੀਜ਼ ਦੇ ਸਰੀਰ ਵਿੱਚ ਲਾਗ ਦੇ ਵਿਰੁੱਧ ਸੁਰੱਖਿਆ ਪੈਦਾ ਕਰਨ ਚ ਮਦਦਗਾਰ ਸਾਬਤ ਹੋ ਸਕਦੀ ਹੈ।