ਗਯਾ: ਬਿਹਾਰ ਦੇ ਗਯਾ ਵਿੱਚ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਵਜ਼ੀਰਗੰਜ ਥਾਣੇ ਅਧੀਨ ਪੈਂਦੇ ਇੱਕ ਸਰਕਾਰੀ ਸਕੂਲ ਵਿੱਚ ਹੋਇਆ। ਇਸ ਧਮਾਕੇ ਕਾਰਨ 2 ਬੱਚੇ ਜ਼ਖਮੀ ਹੋ ਗਏ ਹਨ। ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੰਬ ਰੋਕੂ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੀ ਮੌਕੇ 'ਤੇ ਮੌਜੂਦ ਹੈ।
ਧਮਾਕੇ ਦੀ ਆਵਾਜ਼ ਸੁਣ ਕੇ ਚਾਰ ਬੱਚੇ ਹੋਏ ਬੇਹੋਸ਼: ਦੱਸਿਆ ਜਾਂਦਾ ਹੈ ਕਿ ਸਵੇਰੇ 10.30 ਵਜੇ ਪ੍ਰਾਇਮਰੀ ਸਕੂਲ ਮੁਰਲੀਚੱਕ ਵਿੱਚ ਅਚਾਨਕ ਧਮਾਕਾ ਹੋਇਆ। ਦੇਸੀ ਬੰਬ ਦੀ ਲਪੇਟ 'ਚ ਆਉਣ ਨਾਲ ਦੋ ਬੱਚੇ ਜ਼ਖਮੀ ਹੋ ਗਏ। ਵਿਨੋਦ ਮਾਂਝੀ ਦੇ 10 ਸਾਲਾ ਪੁੱਤਰ ਸਤਿੰਦਰ ਕੁਮਾਰ ਅਤੇ ਦੁਲਾਰਚੰਦ ਮਾਂਝੀ ਦੇ 9 ਸਾਲਾ ਪੁੱਤਰ ਨੀਰਜ ਕੁਮਾਰ ਦੇ ਸੱਟਾਂ ਲੱਗੀਆਂ ਹਨ। ਸਤਿੰਦਰ ਕੁਮਾਰ ਚੌਥੀ ਜਮਾਤ ਦਾ ਵਿਦਿਆਰਥੀ ਹੈ ਜਦਕਿ ਨੀਰਜ ਕੁਮਾਰ ਤੀਜੀ ਜਮਾਤ ਦਾ ਵਿਦਿਆਰਥੀ ਹੈ। ਇਸ ਦੇ ਨਾਲ ਹੀ ਬੰਬ ਦੀ ਆਵਾਜ਼ ਸੁਣ ਕੇ 4 ਬੱਚੇ ਬੇਹੋਸ਼ ਹੋ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦਾ : ਐਸਐਸਪੀ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ, “ਵਜ਼ੀਰਗੰਜ ਦੇ ਇੱਕ ਸਕੂਲ ਵਿੱਚ ਬੰਬ ਧਮਾਕਾ ਹੋਣ ਦੀ ਸੂਚਨਾ ਹੈ, ਜਿਸ ਵਿੱਚ ਦੋ ਵਿਦਿਆਰਥੀ ਜ਼ਖ਼ਮੀ ਹੋਏ ਹਨ। ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।” ਇੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਵਿੱਚ ਦੋ-ਤਿੰਨ ਧਮਾਕੇ ਹੋਏ।
ਇਹ ਵੀ ਪੜ੍ਹੋ: ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨੇ ’ਤੇ ਬੈਠੇ ਪੰਜਾਬ ਦੇ ਅਧਿਆਪਕ