ETV Bharat / bharat

ਮੁੰਬਈ 'ਚ ਇੰਡੀਅਨ ਨੇਵੀ ਦੇ ਯੁੱਧਪੋਤ INS ਰਣਵੀਰ 'ਤੇ ਧਮਾਕਾ: 3 ਨੇਵੀ ਜਵਾਨ ਸ਼ਹੀਦ, 11 ਜ਼ਖਮੀ

author img

By

Published : Jan 18, 2022, 10:13 PM IST

ਪੂਰਬੀ ਨੌ ਸੈਨਾ ਕਮਾਂਡ ਦੇ ਆਈਐਨਐਸ ਰਣਵੀਰ ਵਿੱਚ ਹੋਏ ਧਮਾਕੇ (INS Ranvir explosion) ਵਿੱਚ 3 ਜਲ ਸੈਨਾ ਦੇ ਜਵਾਨ ਸ਼ਹੀਦ ਹੋ ਗਏ।

ਮੁੰਬਈ 'ਚ ਇੰਡੀਅਨ ਨੇਵੀ ਦੇ ਯੁੱਧਪੋਤ INS ਰਣਵੀਰ 'ਤੇ ਧਮਾਕਾ

ਮੁੰਬਈ: ਨੇਵਲ ਡਾਕਯਾਰਡ ਮੁੰਬਈ ਵਿੱਚ ਆਈਐਨਐਸ ਰਣਵੀਰ ਧਮਾਕੇ (INS Ranvir explosion) ਵਿੱਚ ਤਿੰਨ ਜਲ ਸੈਨਾ ਦੇ ਜਵਾਨ ਸ਼ਹੀਦ ਹੋ ਗਏ। ਨੇਵੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੰਗਲਵਾਰ ਨੂੰ ਵਾਪਰੀ ਇੱਕ ਮੰਦਭਾਗੀ ਘਟਨਾ ਵਿੱਚ ਆਈਐਨਐਸ ਰਣਵੀਰ ਦੇ ਅੰਦਰੂਨੀ ਡੱਬੇ ਵਿੱਚ ਧਮਾਕਾ (INS Ranvir internal compartment explosion) ਹੋਇਆ। ਇਸ ਧਮਾਕੇ ਵਿੱਚ ਜਲ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ।

ਬੋਰਡ ਆਫ ਇਨਕੁਆਰੀ ਦੇ ਹੁਕਮ

ਟਵੀਟ
ਟਵੀਟ

ਜਲ ਸੈਨਾ ਦੇ ਇਕ ਬਿਆਨ ਅਨੁਸਾਰ ਜਹਾਜ਼ ਦੇ ਅਮਲੇ ਨੇ ਧਮਾਕੇ ਤੋਂ ਤੁਰੰਤ ਬਾਅਦ ਜਵਾਬੀ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਂਦਾ। ਜਲ ਸੈਨਾ ਮੁਤਾਬਿਕ ਧਮਾਕੇ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। INS ਰਣਵੀਰ (INS ranvir naval dockyard mumbai) 'ਤੇ ਹੋਏ ਧਮਾਕੇ ਬਾਰੇ ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਕ੍ਰਾਸ ਕੋਸਟ ਆਪ੍ਰੇਸ਼ਨਲ ਤੈਨਾਤੀ 'ਤੇ ਸੀ ਅਤੇ ਜਲਦੀ ਹੀ ਬੇਸ ਪੋਰਟ 'ਤੇ ਵਾਪਸ ਆਉਣ ਵਾਲਾ ਸੀ। ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

ਈਸਟਰਨ ਨੇਵਲ ਕਮਾਂਡ ਦੇ ਆਈਐਨਐਸ ਰਣਵੀਰ 'ਤੇ ਧਮਾਕਾ

ਇਸ ਤੋਂ ਪਹਿਲਾਂ ਮਈ 2021 ਵਿੱਚ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿੱਤਿਆ ਵਿੱਚ ਅੱਗ ਲੱਗ ਗਈ ਸੀ। ਜਲ ਸੈਨਾ ਨੇ ਇਕ ਬਿਆਨ 'ਚ ਕਿਹਾ ਸੀ ਕਿ ਡਿਊਟੀ 'ਤੇ ਮੌਜੂਦ ਕਰਮਚਾਰੀਆਂ ਨੇ ਜੰਗੀ ਜਹਾਜ਼ 'ਚ ਮਰੀਨ ਦੇ ਰਹਿਣ ਵਾਲੇ ਖੇਤਰ 'ਚੋਂ ਧੂੰਆਂ ਉੱਠਦਾ ਦੇਖਿਆ। ਜਹਾਜ਼ 'ਤੇ ਤਾਇਨਾਤ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾਇਆ। ਕੋਈ ਵੱਡਾ ਨੁਕਸਾਨ ਨਹੀਂ ਹੋਇਆ।

ਇਸ ਤੋਂ ਪਹਿਲਾਂ ਅਪ੍ਰੈਲ 2019 'ਚ ਕਰਨਾਟਕ ਦੀ ਬੰਦਰਗਾਹ 'ਤੇ ਜਲ ਸੈਨਾ ਦੇ ਲੜਾਕੂ ਜਹਾਜ਼ INS ਵਿਕਰਮਾਦਿੱਤਿਆ 'ਚ ਅੱਗ ਲੱਗਣ ਦਾ ਹਾਦਸਾ ਹੋਇਆ ਸੀ। ਇਸ ਵਿੱਚ ਦਮ ਘੁਟਣ ਕਾਰਨ ਜਲ ਸੈਨਾ ਦੇ ਲੈਫਟੀਨੈਂਟ ਕਮਾਂਡਰ ਡੀਐਸ ਚੌਹਾਨ ਸ਼ਹੀਦ ਹੋ ਗਏ ਸਨ।

ਇਹ ਵੀ ਪੜ੍ਹੋ: ਪਰਿਵਾਰ ਕਰ ਚੁੱਕਿਆ ਸੀ ਅੰਤਿਮ ਸਸਕਾਰ, 9 ਦਿਨ ਬਾਅਦ ਵਾਪਿਸ ਪਰਤਿਆ ਉਹ ਸ਼ਕਸ

ETV Bharat Logo

Copyright © 2024 Ushodaya Enterprises Pvt. Ltd., All Rights Reserved.