ਹਰਿਆਣਾ: ਬੀਤੇ ਦਿਨੀਂ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਨੂੰ ਲੈਕੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਵੱਲੋਂ ਹਰਿਆਣਾ ਸਰਕਾਰ ਤੇ ਹਰਿਆਣਾ ਪੁਲਿਸ ਨੂੰ ਤਿੱਖੇ ਤੇਵਰ ਦਿਖਾਏ ਜਾ ਰਹੇ ਹਨ। ਗੁਰਨਾਮ ਸਿੰਘ ਚਡੂਨੀ ਨੇ ਕਿਹਾ, ਜੇਕਰ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਅਫ਼ਸਰਾਂ ਤੇ ਹਰਿਆਣਾ ਸਰਕਾਰ ਖ਼ਿਲਾਫ਼ ਕੋਈ ਸਖ਼ਤ ਐਕਸ਼ਨ ਨਹੀਂ ਲਿਆ, ਤਾਂ ਸਾਨੂੰ ਮਜ਼ਬੂਰਨ ਕੁਝ ਸਖ਼ਤ ਫੈਸਲੇ ਤੇ ਸਖ਼ਤ ਕਦਮ ਚੁੱਕਣਗੇ ਪੈਣਗੇ।
ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਸਾਨਾਂ ਨੂੰ 2 ਸਵਾਲ ਪੁਛੇ ‘ਤੇ ਕਿਹਾ, ਕਿ ਪੁਲਿਸ ਤੇ ਸਰਕਾਰ ਤੋਂ ਤੁਸੀਂ ਇਸੇ ਤਰ੍ਹਾਂ ਅੱਗੇ ਵੀ ਡੰਡੇ ਖਾਣੇ ਹਨ, ਜਾ ਫਿਰ ਨਹੀਂ, ਉਨ੍ਹਾਂ ਨੇ ਕਿਹਾ, ਕਿ ਜੇਕਰ ਤੁਸੀਂ ਮਾਣ ਸਨਮਾਣ ਨਾਲ ਜਿਉਣਾ ਚਾਹੁੰਦੇ ਹੋ, ਤਾਂ ਕਿਸਾਨ ਆਗੂਆਂ ਨੂੰ ਕੁਝ ਸਖ਼ਤ ਫੈਸਲੇ ਦੇਣ ਦੀ ਤੁਰੰਤ ਲੋੜ ਹੈ। ਇਨ੍ਹਾਂ ਫੈਸਲਿਆ ਨੂੰ ਉਨ੍ਹਾਂ ਨੇ ਸਮੇਂ ਦੀ ਵੀ ਲੋੜ ਦੱਸਿਆ।
ਉਨ੍ਹਾਂ ਨੇ ਕਿਹਾ, ਕਿ ਅਜਿਹੇ ਫੈਸਲੇ ਲੈਣ ਦੀ ਲੋੜ ਹੈ, ਜੋ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕਰ ਦੇਣ, ਇਸ ਮੌਕੇ ਆਪਣੇ ਭਾਸ਼ਣ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਕਾਫ਼ੀ ਭਾਵੁਕ ਵੀ ਹੋ ਗਏ ਸਨ।
ਇਸ ਮੌਕੇ ਉਨ੍ਹਾਂ ਵੱਲੋਂ ਲਾਠੀਚਾਰਜ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲੇ ਕਿਸਾਨ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਇਸ ਕਿਸਾਨ ਦੀ ਸ਼ਹਾਦਤ ਲਈ ਉਨ੍ਹਾਂ ਨੇ ਕੇਂਦਰ ਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ। ਨਾਲ ਹੀ ਉਨ੍ਹਾਂ ਨੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਐੱਸ.ਡੀ.ਐੱਮ. ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ
ਇਹ ਵੀ ਪੜ੍ਹੋ:ਕਿਸਾਨਾਂ ’ਤੇ ਲਾਠੀਚਾਰਜ ਮਾਮਲਾ: ‘ਦੇਸ਼ ’ਚ ਸੰਵਿਧਾਨ ਦਾ ਨਹੀਂ ਕੋਈ ਮਤਲਬ’