ETV Bharat / bharat

BJP MISSON PUNJAB: 117 ਸੀਟਾਂ 'ਤੇ ਚੋਣ ਲੜੇਗੀ ਭਾਜਪਾ

ਭਾਜਪਾ ਕੇਂਦਰ ਦੇ ਤਿੰਨ ਸੀਨੀਅਰ ਆਗੂ ਵੀਰਵਾਰ ਨੂੰ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਪੁੱਜੇ ਆਗੂਆਂ ਵਿੱਚ ਪੰਜਾਬ ਭਾਜਪਾ (Punjab BJP) ਦੇ ਇੰਚਾਰਜ ਗਜੇਂਦਰ ਸ਼ੇਖਾਵਤ (Gajendra Singh Shekhawat), ਸਹਿ ਇੰਚਾਰਜ ਹਰਦੀਪ ਪੁਰੀ (Hardeep Puri), ਸਹਿ ਇੰਚਾਰਜ ਮੀਨਾਕਸ਼ੀ ਲੇਖੀ (Meenakshi Lekhi) ਦੇ ਨਾਂ ਸ਼ਾਮਲ ਹਨ।

117 ਸੀਟਾਂ 'ਤੇ ਚੋਣ ਲੜੇਗੀ, ਭਾਜਪਾ
117 ਸੀਟਾਂ 'ਤੇ ਚੋਣ ਲੜੇਗੀ, ਭਾਜਪਾ
author img

By

Published : Oct 28, 2021, 8:03 AM IST

Updated : Oct 28, 2021, 8:59 PM IST

ਚੰਡੀਗੜ੍ਹ: ਪੰਜਾਬ ਵਿੱਚ 2022 ਵਿੱਚ ਵਿਧਾਨਸਭਾ ਚੋਣਾਂ (Assembly elections in 2022) ਹੋਣ ਜਾ ਰਹੀਆਂ ਹਨ, ਜਿਵੇਂ -ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਹਰ ਪਾਰਟੀ ਵੱਲੋਂ ਜਿੱਤ ਲਈ ਪੁੂਰਾ ਜੋਰ ਲਗਾਇਆ ਜਾ ਰਿਹਾ ਹੈ। ਉੱਥੇ ਹੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਭਾਜਪਾ ਕੇਂਦਰ ਦੇ ਤਿੰਨ ਸੀਨੀਅਰ ਆਗੂ ਵੀਰਵਾਰ ਨੂੰ ਚੰਡੀਗੜ੍ਹ ਪਹੁੰਚੇ। ਇਹ ਪੰਜਾਬ ਭਾਜਪਾ ਦਫ਼ਤਰ ਚੰਡੀਗੜ੍ਹ ਸੈਕਟਰ 37 ਵਿਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

BJP MISSON PUNJAB: 117 ਸੀਟਾਂ 'ਤੇ ਚੋਣ ਲੜੇਗੀ, ਭਾਜਪਾ

ਪੰਜਾਬ ਭਾਜਪਾ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਕੋ-ਇੰਚਾਰਜ ਹਰਦੀਪ ਸਿੰਘ ਪੁਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਇੰਚਾਰਜ ਦੁਸ਼ਯੰਤ ਗੌਤਮ, ਬੀਜੇਪੀ ਆਗੂ ਤਰੁਣ ਚੁੱਘ, ਅਤੇ ਨਰੇਂਦਰ ਰੈਨਾ ਵੀ ਇਸ ਦੌਰਾਨ ਮੌਜੂਦ ਹਨ।

ਇਸ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਸਰਕਾਰ ਸਬਕਾ ਸਾਥ, ਸਬਕਾ ਵਿਸ਼ਵਾਸ, ਸਬਕਾ ਵਿਕਾਸ ਦਾ ਮੰਤਰ ਲੈ ਕੇ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣ ਦਾ ਕੰਮ ਕਰ ਰਹੀ ਹੈ। ਨਰੇਂਦਰ ਮੋਦੀ ਜੀ ਦੀ 7 ਸਾਲਾਂ ਦੀ ਇਹ ਸਭ ਤੋਂ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਦੀ ਸ਼ੁਰੂਆਤ ਕੀਤੀ।

ਭਾਜਪਾ ਵਰਕਰ ਇਸ ਸੰਕਲਪ ਨੂੰ ਲੈ ਕੇ ਹਰ ਘਰ ਤੱਕ ਜਾਣਗੇ। ਪੰਜਾਬ ਚ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਤੋਂ ਪੰਜਾਬ ਨੂੰ ਮੁਕਤ ਕਰਨ ਦੇ ਲਈ ਉਨ੍ਹਾਂ ਵੱਲੋਂ ਕੰਮ ਕੀਤਾ ਜਾਵੇਗਾ। ਪੰਜਾਬ ਦੀ ਜਨਤਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀਆਂ ਦੀ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ। ਪੰਜਾਬ ਦੇ ਲੋਕ ਸਾਢੇ ਚਾਰ ਸਾਲ ਗੁਜਰ ਜਾਣ ਤੋਂ ਬਾਅਦ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਇਸ ਸਰਕਾਰ ਨੂੰ ਲੋਕ ਹੁਣ ਨਹੀਂ ਚਾਹੁੰਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਕੰਮ ਕੀਤਾ ਜਾਵੇਗਾ। 1984 ਦੰਗਿਆਂ ਤੋਂ ਬਾਅਦ ਲਗਾਤਾਰ ਲੋਕ ਮੁਲਜ਼ਮਾਂ ਨੂੰ ਸਜ਼ਾ ਅਤੇ ਇਨਸਾਫ ਮਿਲਣ ਦਾ ਇੰਤਜਾਰ ਕਰ ਰਹੇ ਹਨ। ਐਸਆਈਟੀ ਗਠਿਤ ਕਰਕੇ ਉਸ ਜਾਂਚ ਨੂੰ ਲਾਜਿਕਲ ਐਂਡ ਤੱਕ ਪਹੁੰਚਾਉਣ ਲਈ ਭਾਜਪਾ ਨੇ ਕੰਮ ਕੀਤਾ ਹੈ।

ਇਸ ਦੌਰਾਨ ਭਾਜਪਾ ਆਗੁਆਂ ਨੇ ਇਹ ਵੀ ਕਿਹਾ ਕਿ ਖੇਤੀ ਵਿੱਚ ਇਨਕਲਾਬੀ ਤਬਦੀਲੀ ਦੀ ਲੋੜ ਸੀ। ਝਾੜ ਵਧਾਉਣ, ਜ਼ਮੀਨ ਦੇ ਸੁਧਾਰ ਤੋਂ ਲੈ ਕੇ ਸਿੰਚਾਈ ਦੇ ਸਾਧਨ ਵਧਾਏ ਜਾਣ, ਡੇਅਰੀ, ਮੱਛੀ ਪਾਲਣ ਸਮੇਤ ਹੋਰ ਪ੍ਰਣਾਲੀਆਂ ਨੂੰ ਮਜ਼ਬੂਤੀ ਨਾਲ ਖੜ੍ਹਾ ਕਰਨ ਦੀ ਲੋੜ ਹੈ। ਖੇਤੀ ਵਿੱਚ ਇਨਕਲਾਬੀ ਤਬਦੀਲੀ ਦੇ ਲਈ ਦੇਸ਼ ਦੀ ਸਰਕਾਰ ਨੇ ਕੰਮ ਕੀਤਾ ਹੈ। ਉਨ੍ਹਾਂ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕ ਆਪਣੇ ਸੁਆਰਥ ਦੇ ਲਈ ਕਿਸਾਨਾਂ ਦੇ ਮੋਢਿਆ ’ਤੇ ਬੰਦੂਕ ਰੱਖ ਕੇ ਚਲਾ ਰਹੇ ਹਨ।

ਬੀਜੇਪੀ ਆਗੂਆਂ ਨੇ ਇਹ ਵੀ ਕਿਹਾ ਕਿ ਫਸਲ ਖਰੀਦ ਦਾ 24 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਚ ਜਮਾ ਕਰਵਾਉਣ ਦਾ ਕੰਮ ਸਰਕਾਰ ਨੇ ਕੀਤਾ ਹੈ। ਅੱਜ ਹਜ਼ਾਰਾਂ ਫੁੱਟ ਉੱਪਰ ਉੱਡਣ ਵਾਲੇ ਡਰੋਨ ਦੇ ਜਰੀਏ ਹਥਿਆਰ ਭੇਜੇ ਜਾ ਰਹੇ ਹਨ। ਪੰਜਾਬ ਦੇ ਸਾਬਕਾ ਸੀਐੱਮ ਨੇ ਵੀ ਇਹ ਮੰਨਿਆ ਸੀ। ਬੀਐੱਸਐਫ ਦਾ ਖੇਤਰ ਅਧਿਕਾਰ 50 ਕਿਲੋਮੀਟਰ ਕੀਤਾ ਗਿਆ ਹੈ ਜਿਸ ਦਾ ਕੁਝ ਵਿਰੋਧੀ ਪਾਰਟੀ ਵਿਰੋਧ ਕਰ ਰਹੇ ਹਨ।

ਇਹ ਵੀ ਪੜੋ: ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ CM ਚੰਨੀ ਨੂੰ ਵੀ ਸੱਦਿਆ ਦਿੱਲੀ, ਅਰੂਸਾ ਵਿਵਾਦ ਤੋਂ ਨਾਰਾਜ਼ ਹਾਈਕਮਾਨ

Last Updated : Oct 28, 2021, 8:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.